KRK ਨੇ ਰਿਹਾਅ ਹੋਣ ਮਗਰੋਂ ਕੀਤਾ ਪਹਿਲਾ ਟਵੀਟ, ਕਿਹਾ- ‘ਮੈਂ ਆਪਣਾ ਬਦਲਾ ਲੈਣ ਲਈ ਵਾਪਸ ਆਇਆ ਹਾਂ’

Sunday, Sep 11, 2022 - 11:55 AM (IST)

KRK ਨੇ ਰਿਹਾਅ ਹੋਣ ਮਗਰੋਂ ਕੀਤਾ ਪਹਿਲਾ ਟਵੀਟ, ਕਿਹਾ- ‘ਮੈਂ ਆਪਣਾ ਬਦਲਾ ਲੈਣ ਲਈ ਵਾਪਸ ਆਇਆ ਹਾਂ’

ਬਾਲੀਵੁੱਡ ਡੈਸਕ- ਬਾਲੀਵੁੱਡ ਆਲੋਚਕ ਕਮਾਲ ਰਾਸ਼ਿਦ ਖ਼ਾਨ ਉਰਫ. ਕੇ.ਆਰ.ਕੇ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਕੇ.ਆਰ.ਕੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ’ਚ ਹੈ। ਹਾਲ ਹੀ ’ਚ ਉਸ ਨੂੰ ਮੁੰਬਈ ਏਅਰਪੋਰਟ ’ਤੇ ਮੁੰਬਈ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਕੁਝ ਦਿਨਾਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ।

ਇਹ ਵੀ ਪੜ੍ਹੋ : ਬਿਪਾਸ਼ਾ ਬਾਸੂ ਨੇ ਬੇਬੀ ਸ਼ਾਵਰ ਤਸਵੀਰਾਂ ’ਚ ਦਿਖਾਇਆ ਪ੍ਰੈਗਨੈਂਸੀ ਗਲੋਅ, ਪਤਨੀ ਕਰਨ ਨਾਲ ਦਿੱਤੇ ਪੋਜ਼

ਹਾਲ ਹੀ ਕੇ.ਆਰ.ਕੇ ਨੇ ਸੋਸ਼ਲ ਮੀਡੀਆ ਦੇ ਇਕ ਪੋਸਟ ਸਾਂਝੀ ਕੀਤੀ ਹੈ। ਇਹ ਪੋਸਟ ਕੇ.ਆਰ.ਕੇ ਨੇ ਟਵੀਟਰ ’ਤੇ ਸਾਂਝੀ ਕੀਤੀ ਹੈ। ਜਿਸ ’ਚ ਉਸ ਐਲਾਨ ਕੀਤਾ ਹੈ ਕਿ ‘ਮੈਂ ਆਪਣਾ ਬਦਲਾ ਲੈਣ ਲਈ ਵਾਪਸ ਆਇਆ ਹਾਂ।’

ਕੇ.ਆਰ.ਕੇ ਕੁਝ ਸਮਾਂ ਪਹਿਲਾਂ ਇਕ ਟਵੀਟ ਸਾਂਝਾ ਕੀਤਾ ਹੈ। ਇਸ ਟਵੀਟ ’ਚ ਉਸਨੇ ਚੇਤਾਵਨੀ ਦਿੰਦੇ ਹੋਏ ਇਕ ਲਾਈਨ ਦਾ ਟਵੀਟ ਲਿਖਿਆ ਹੈ । ਕੇ.ਆਰ.ਕੇ ਨੇ ਲਿਖਿਆ  ਕਿ ‘ਮੈਂ ਆਪਣੇ ਬਦਲੇ ਲਈ ਵਾਪਸ ਆ ਗਿਆ ਹਾਂ।’

ਦੱਸ ਦੇਈਏ ਇਸ ਤੋਂ ਪਹਿਲਾਂ ਵੀ ਕੇ.ਆਰ.ਕੇ ਨੂੰ ਦੋ ਵੱਖ-ਵੱਖ ਟਵੀਟਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਮਾਮਲਾ ਸਾਲ 2020 ਨਾਲ ਸਬੰਧਤ ਹੈ ਜਿਸ ’ਚ ਉਸ ਨੇ ਅਕਸ਼ੈ ਕੁਮਾਰ ਅਤੇ ਫ਼ਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਬਾਰੇ ਕਥਿਤ ਅਪਮਾਨਜਨਕ ਟਵੀਟ ਕੀਤੇ ਸਨ।

ਇਹ ਵੀ ਪੜ੍ਹੋ : ਧਰਮਿੰਦਰ ਨੇ ਪਿਤਾ ਅਤੇ ਪੁੱਤਰ ਸੰਨੀ ਦਿਓਲ ਨਾਲ ਜਵਾਨੀ ਦੀ ਤਸਵੀਰ ਕੀਤੀ ਸਾਂਝੀ, ਕਿਹਾ- ‘ਯਾਦਾਂ ’ਚ ਜ਼ਿੰਦਗੀ ਹੈ...’

ਇਸ ਤੋਂ ਇਲਾਵਾ ਵਰਸੋਵਾ ਪੁਲਸ ਸਟੇਸ਼ਨ ’ਚ ਸਾਲ 2021 ’ਚ ਕੇ.ਆਰ.ਕੇ ਦੇ ਖਿਲਾਫ਼ ਛੇੜਛਾੜ ਦਾ ਮਾਮਲਾ ਦਰਜ ਸੀ। ਸਾਲ 2020 ਦੇ ਮਾਮਲੇ ’ਚ ਪੁਲਸ ਨੇ ਦਾਅਵਾ ਕੀਤਾ ਸੀ ਕਿ ਕੇ.ਆਰ.ਕੇ ਦੀ ਪੋਸਟ ਫਿਰਕੂ ਸੀ। ਜਿਸ ਦੇ ਨਾਲ ਉਸ ਨੇ ਬਾਲੀਵੁੱਡ ਹਸਤੀਆਂ ਨੂੰ ਨਿਸ਼ਾਨਾ  ਬਣਾਇਆ।


 


author

Shivani Bassan

Content Editor

Related News