ਕੇ. ਆਰ. ਕੇ. ਨੇ ਰਿਤਿਕ ਰੌਸ਼ਨ ਨੂੰ ਦੱਸਿਆ ਗੰਜਾ, ਲੋਕਾਂ ਨੇ ਪਾਈ ਝਾੜ

Monday, Oct 17, 2022 - 01:19 PM (IST)

ਕੇ. ਆਰ. ਕੇ. ਨੇ ਰਿਤਿਕ ਰੌਸ਼ਨ ਨੂੰ ਦੱਸਿਆ ਗੰਜਾ, ਲੋਕਾਂ ਨੇ ਪਾਈ ਝਾੜ

ਮੁੰਬਈ (ਬਿਊਰੋ)– ਕਿਸੇ ਜ਼ਮਾਨੇ ’ਚ ਅਦਾਕਾਰ ਰਹੇ ਤੇ ਖ਼ੁਦ ਨੂੰ ਫ਼ਿਲਮ ਸਮੀਖਿਅਕ ਦੱਸਣ ਵਾਲੇ ਕਮਾਲ ਰਾਸ਼ਿਦ ਕੁਮਾਰ ਉਰਫ ਕੇ. ਆਰ. ਕੇ. ਹਰ ਸਮੇਂ ਬਾਲੀਵੁੱਡ ਸਿਤਾਰਿਆਂ ਨੂੰ ਟਰੋਲ ਕਰਨ ਦਾ ਮੌਕਾ ਲੱਭਦੇ ਹਨ। ਜੇਲ੍ਹ ਦੀ ਹਵਾ ਖਾ ਚੁੱਕੇ ਕੇ. ਆਰ. ਕੇ. ਇਨ੍ਹੀਂ ਦਿਨੀਂ ਰਿਤਿਕ ਰੌਸ਼ਨ ਨੂੰ ਆਪਣਾ ਨਿਸ਼ਾਨੇ ਬਣਾ ਰਹੇ ਹਨ।

ਉਨ੍ਹਾਂ ਦੀਆਂ ਫ਼ਿਲਮਾਂ ਤੋਂ ਲੈ ਕੇ ਉਨ੍ਹਾਂ ਦੇ ਲੁੱਕਸ ਤਕ ਕੇ. ਆਰ. ਕੇ. ਗੱਲ ਕਰ ਚੁੱਕੇ ਹਨ। ਹਾਲ ਹੀ ’ਚ ਆਪਣੇ ਨਵੇਂ ਟਵੀਟ ’ਚ ਕੇ. ਆਰ. ਕੇ. ਨੇ ਰਿਤਿਕ ਰੌਸ਼ਨ ਨੂੰ ਗੰਜਾ ਦੱਸਿਆ ਸੀ। ਅਜਿਹੇ ’ਚ ਅਦਾਕਾਰ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਝਾੜ ਪਾਈ ਹੈ।

ਕੇ. ਆਰ. ਕੇ. ਨੇ ਰਿਤਿਕ ਰੌਸ਼ਨ ਦੀ ਇਕ ਵੀਡੀਓ ਸਾਂਝੀ ਕੀਤੀ ਸੀ। ਇਸ ਵੀਡੀਓ ’ਚ ਪਹਿਲੀ ਵਾਰ ਰਿਤਿਕ ਦੇ ਸਿਰ ਪਿੱਛੇ ਦੇ ਹਿੱਸੇ ਦੇ ਘੱਟ ਹੁੰਦੇ ਵਾਲਾਂ ਨੂੰ ਦੇਖਿਆ ਗਿਆ। ਇਸ ਵੀਡੀਓ ’ਚ ਪਹਿਲਾਂ ਰਿਤਿਕ ਰੌਸ਼ਨ ਨੂੰ ਆਉਂਦੇ ਦੇਖਿਆ ਜਾਂਦਾ ਹੈ। ਫਿਰ ਜਿਵੇਂ ਹੀ ਕੈਮਰਾ ਘੁੰਮਦਾ ਹੈ ਤਾਂ ਰਿਤਿਕ ਦੇ ਸਿਰ ਦੇ ਪਿੱਛੇ ਦਾ ਹਿੱਸਾ ਦਿਖਾਈ ਦਿੰਦਾ ਹੈ। ਰਿਤਿਕ ਦੇ ਸਿਰ ’ਤੇ ਵਾਲ ਝੜੇ ਨਜ਼ਰ ਆਉਂਦੇ ਹਨ। ਉਨ੍ਹਾਂ ਦੇ ਵਾਲ ਕੁਝ ਹਲਕੇ ਵੀ ਲੱਗ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : 2 ਮਹੀਨੇ ਬਾਅਦ ਲਾੜੀ ਬਣਨ ਵਾਲੀ ਸੀ ਵੈਸ਼ਾਲੀ ਠੱਕਰ, ਦੋਸਤਾਂ ਨਾਲ ਇਕ ਦਿਨ ਪਹਿਲਾਂ ਹੋਈ ਸੀ ਇਹ ਗੱਲਬਾਤ

ਵੀਡੀਓ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਰਿਤਿਕ ਰੌਸ਼ਨ ਦੇ ਸਿਰ ਪਿੱਛੇ ਕਈ ਜਗ੍ਹਾ ਵਾਲ ਘੱਟ ਹਨ। ਹਾਲਾਂਕਿ ਇਹ ਵੀਡੀਓ ਕਿੰਨੀ ਸੱਚੀ ਹੈ, ਅਸੀਂ ਨਹੀਂ ਕਹਿ ਸਕਦੇ। ਕੇ. ਆਰ. ਕੇ. ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, ‘‘ਜਦੋਂ ਰਿਤਿਕ ਰੌਸ਼ਨ ਆਪਣਾ ਹੇਅਰ ਪੈਚ ਪਹਿਨਣਾ ਭੁੱਲ ਗਏ।’’ ਬਾਅਦ ’ਚ ਇਸੇ ਟਵੀਟ ’ਤੇ ਰਿਪਲਾਈ ਕਰਦਿਆਂ ਉਨ੍ਹਾਂ ਲਿਖਿਆ, ‘‘ਮੁਆਫ਼ੀ, ਜਦੋਂ ਰਿਤਿਕ ਨੇ ਆਪਣਾ ਹੇਅਰ ਪੈਚ ਠੀਕ ਤਰ੍ਹਾਂ ਨਹੀਂ ਪਹਿਨਿਆ।’’

PunjabKesari

ਇਸ ਤੋਂ ਬਾਅਦ ਕੇ. ਆਰ. ਕੇ. ਲੋਕਾਂ ਦੇ ਨਿਸ਼ਾਨੇ ’ਤੇ ਆ ਗਏ। ਰਿਤਿਕ ਦੇ ਪ੍ਰਸ਼ੰਸਕਾਂ ਨੇ ਕੇ. ਆਰ. ਕੇ. ਨੂੰ ਘੇਰ ਲਿਆ। ਕੁਝ ਲੋਕਾਂ ਨੇ ਕੇ. ਆਰ. ਕੇ. ਨੂੰ ਆਪਣੇ ਵੱਲ ਦੇਖਣ ਲਈ ਕਿਹਾ। ਕੁਝ ਯੂਜ਼ਰਸ ਨੇ ਕੇ. ਆਰ. ਕੇ. ਦੇ ਗੰਜੇਪਨ ਦੇ ਦਿਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News