ਮੀਕਾ ਸਿੰਘ ਦਾ ‘ਕੇ. ਆਰ. ਕੇ. ਕੁੱਤਾ’ ਗੀਤ ਦੇਖ ਭੜਕਿਆਂ ਕੇ. ਆਰ. ਕੇ., ਦੇਖੋ ਕੀ ਲਿਖਿਆ

Saturday, Jun 12, 2021 - 01:45 PM (IST)

ਮੀਕਾ ਸਿੰਘ ਦਾ ‘ਕੇ. ਆਰ. ਕੇ. ਕੁੱਤਾ’ ਗੀਤ ਦੇਖ ਭੜਕਿਆਂ ਕੇ. ਆਰ. ਕੇ., ਦੇਖੋ ਕੀ ਲਿਖਿਆ

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ (ਕੇ. ਆਰ. ਕੇ.) ਵਿਚਾਲੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੋਵੇਂ ਇਕ-ਦੂਜੇ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਹਨ। ਇਸ ਵਿਚਾਲੇ ਮੀਕਾ ਸਿੰਘ ਨੇ ਇਕ ਨਵਾਂ ਗੀਤ ਰਿਲੀਜ਼ ਕੀਤਾ ਹੈ। ਇਸ ਗੀਤ ਦਾ ਨਾਂ ‘ਕੇ. ਆਰ. ਕੇ. ਕੁੱਤਾ’ ਹੈ। ਮੀਕਾ ਸਿੰਘ ਨੇ ਇਸ ਗੀਤ ਨੂੰ ਇਕ ਦਿਨ ਪਹਿਲਾਂ ਹੀ ਆਪਣੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਖ਼ੁਦ ਮੀਕਾ ਸਿੰਘ ਨੇ ਗਾਇਆ ਹੈ ਤੇ ਉਸ ਦਾ ਸਾਥ ਸ਼ਾਰੀਬ ਤੋਸ਼ੀ ਨੇ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕਾਰਤਿਕ ਆਰਿਅਨ ਦਾ ਸਿੱਧੂ ਮੂਸੇ ਵਾਲਾ ਨੂੰ ਖ਼ਾਸ ਤੋਹਫ਼ਾ, ਛਿੜੀ ਹਰ ਪਾਸੇ ਚਰਚਾ

ਮੀਕਾ ਸਿੰਘ ਦੇ ਇਸ ਗੀਤ ’ਚ ਤੁਸੀਂ ਲੋਕਾਂ ਨੂੰ ਵੀ ਦੇਖ ਸਕਦੇ ਹੋ। ਇੰਨਾ ਹੀ ਨਹੀਂ, ਇਸ ’ਚ ਵਿੰਦੂ ਦਾਰਾ ਸਿੰਘ ਨੇ ਵੀ ਪੇਸ਼ਕਾਰੀ ਦਿੱਤੀ ਹੈ। ਗੀਤ ਰਾਹੀਂ ਮੀਕਾ ਨੇ ਕਮਾਲ ਆਰ. ਖ਼ਾਨ ’ਤੇ ਨਿਸ਼ਾਨਾ ਵਿੰਨ੍ਹਿਆ ਹੈ ਤੇ ਉਸ ਦੇ ਕਈ ਮੀਮਜ਼ ਵੀ ਇਸ ’ਚ ਸ਼ਾਮਲ ਕੀਤੇ ਗਏ ਹਨ। ਇਸ ’ਚ ਕੇ. ਆਰ. ਕੇ. ਨੂੰ ਕੁੱਤਾ ਦਿਖਾਇਆ ਗਿਆ ਹੈ। ਕਈ ਅਦਾਕਾਰਾਂ ’ਤੇ ਵੀ ਕੇ. ਆਰ. ਕੇ. ਦਾ ਚਿਹਰਾ ਲਗਾਇਆ ਗਿਆ ਹੈ।

ਮੀਕਾ ਸਿੰਘ ਦੇ ਇਸ ਗੀਤ ਨੂੰ ਦੇਖਣ ਤੋਂ ਬਾਅਦ ਕਮਾਲ ਆਰ. ਖ਼ਾਨ ਨੇ ਪ੍ਰਤੀਕਿਰਿਆ ਦਿੱਤੀ ਹੈ ਤੇ ਇਸ ’ਤੇ ਵੀਡੀਓ ਬਣਾਉਣ ਦੀ ਵੀ ਚਿਤਾਵਨੀ ਦਿੱਤੀ ਹੈ। ਉਸ ਨੇ ਇਕ ਟਵੀਟ ’ਚ ਲਿਖਿਆ, ‘ਮੈਂ ਮੀਕਾ ਦਾ ਮੇਰੇ ਬਾਰੇ ਗੀਤ ਦੇਖਿਆ। ਮੈਂ ਉਸ ਦਾ ਧੰਨਵਾਦ ਕਰਦਾ ਹਾਂ ਇਸ ਨੂੰ ਬਣਾਉਣ ਲਈ। ਮੈਂ ਬੁੱਕੀ (ਮੁੰਬਈ ਪੁਲਸ ਦੇ ਰਿਕਾਰਡ ਮੁਤਾਬਕ) ਵਿੰਦੂ ਦਾਰਾ ਸਿੰਘ ਦਾ ਧੰਨਵਾਦ ਕਰਦਾ ਹਾਂ, ਦੋ ਇਸ ਗੀਤ ’ਚ ਦਿਖਾਈ ਦਿੱਤੇ ਹਨ।’

PunjabKesari

ਕੇ. ਆਰ. ਕੇ. ਨੇ ਅੱਗੇ ਲਿਖਿਆ, ‘ਮੈਂ ਮੀਟੂ ਮਾਸਟਰ ਤੋਸ਼ੀ ਸਾਬਰੀ ਦਾ ਇਸ ਦਾ ਮਿਊਜ਼ਿਕ ਦੇਣ ਲਈ ਧੰਨਵਾਦ ਕਰਦਾ ਹਾਂ। ਹੁਣ ਮੇਰੀ ਉਨ੍ਹਾਂ ਸਾਰਿਆਂ ਲਈ ਵੀਡੀਓ ਦਾ ਇੰਤਜ਼ਾਰ ਕਰੋ।’ ਮਿਊਜ਼ਿਕ ਵੀਡੀਓ ਰਿਲੀਜ਼ ਹੋਣ ਤੋਂ ਪਹਿਲਾਂ ਮੀਕਾ ਸਿੰਘ ਨੂੰ ਕੇ. ਆਰ. ਕੇ. ਨੇ ਟਵਿਟਰ ’ਤੇ ਚੈਲੇਂਜ ਦਿੱਤਾ ਸੀ, ਜਿਸ ਤੋਂ ਬਾਅਦ ਮੀਕਾ ਨੇ ਕੇ. ਆਰ. ਕੇ. ਕੁੱਤਾ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਸੀ।

ਕੇ. ਆਰ. ਕੇ. ਨੇ ਆਪਣੇ ਟਵੀਟ ’ਚ ਲਿਖਿਆ ਸੀ, ‘ਇੰਨਾ ਭੌਂਕਦਾ ਕਿਉਂ ਹੈ, ਜੇ ਔਕਾਤ ਨਹੀਂ ਹੈ ਗੀਤ ਰਿਲੀਜ਼ ਕਰਨ ਦੀ। ਡਰ ਨਾ ਬਿੰਦਾਸ ਰਿਲੀਜ਼ ਕਰ। ਮੈਂ ਚਾਹੁੰਦਾ ਹਾਂ ਕਿ ਤੂੰ ਇਕ ਵਾਰ ਗੀਤ ਰਿਲੀਜ਼ ਕਰੇ। ਫਿਰ ਦੇਖ।’

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News