ਕੇ. ਆਰ. ਕੇ. ਨੇ ਵਿੰਨ੍ਹਿਆ ਅਕਸ਼ੇ ਕੁਮਾਰ ਦੀਆਂ ਫਲਾਪ ਫ਼ਿਲਮਾਂ ’ਤੇ ਨਿਸ਼ਾਨਾ, ਆਖ ਦਿੱਤੀਆਂ ਇਹ ਗੱਲਾਂ

06/13/2022 2:27:37 PM

ਮੁੰਬਈ (ਬਿਊਰੋ)– ਖਿਲਾੜੀ ਅਕਸ਼ੇ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਜਿੰਨੀ ਬੁਰੀ ਤਰ੍ਹਾਂ ਬਾਕਸ ਆਫਿਸ ’ਤੇ ਫਲਾਪ ਹੋਈ ਹੈ, ਉਸ ਨੇ ਕਈਆਂ ਨੂੰ ਤੰਜ ਕੱਸਣ ਦਾ ਮੌਕਾ ਦੇ ਦਿੱਤਾ ਹੈ। ਇਸ ਲਿਸਟ ’ਚ ਨੰਬਰ 1 ’ਤੇ ਹਨ ਵਿਵਾਦਿਤ ਕੇ. ਆਰ. ਕੇ.। ਕਮਾਲ ਰਾਸ਼ਿਦ ਖ਼ਾਨ ਨੇ ਅਕਸ਼ੇ ਦੀ ਫ਼ਿਲਮ ਨੂੰ ਪਹਿਲੇ ਹੀ ਦਿਨ ਘਟੀਆ ਦੱਸ ਦਿੱਤਾ ਸੀ। ਫ਼ਿਲਮ ਫਲਾਪ ਹੋਣ ਮਗਰੋਂ ਕੇ. ਆਰ. ਕੇ. ਨੇ ਖ਼ੁਦ ਨੂੰ ਦੁਨੀਆ ਦਾ ਨੰਬਰ 1 ਕ੍ਰਿਟਿਕ ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ : 24 ਜੂਨ ਨੂੰ ਰਿਲੀਜ਼ ਹੋਵੇਗੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਸ਼ੇਰ ਬੱਗਾ’

ਕੇ. ਆਰ. ਕੇ. ਲਗਾਤਾਰ ਆਪਣੀ ਪੋਸਟ ’ਚ ਅਕਸ਼ੇ ਕੁਮਾਰ ਤੇ ਉਸ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਨੂੰ ਝਾੜ ਪਾ ਰਹੇ ਹਨ। ਕੇ. ਆਰ. ਕੇ. ਮੁਤਾਬਕ ਅਕਸ਼ੇ ਕੁਮਾਰ ਨੇ ਲਗਾਤਾਰ 6 ਫਲਾਪ ਫ਼ਿਲਮਾਂ ਦਿੱਤੀਆਂ ਹਨ। ਇਨ੍ਹਾਂ ’ਚ ‘ਲਕਸ਼ਮੀ’, ‘ਦੁਰਗਾਮਤੀ’, ‘ਬੈੱਲ ਬੌਟਮ’, ‘ਅਤਰੰਗੀ ਰੇ’, ‘ਬੱਚਨ ਪਾਂਡੇ’ ਤੇ ‘ਸਮਰਾਟ ਪ੍ਰਿਥਵੀਰਾਜ’ ਸ਼ਾਮਲ ਹਨ।

ਹਾਲਾਂਕਿ ਕੇ. ਆਰ. ਕੇ. ਦੀ ਇਹ ਲਿਸਟ ਗਲਤ ਹੈ, ਜਿਸ ’ਤੇ ਲੋਕਾਂ ਨੇ ਕੁਮੈਂਟ ਕੀਤੇ ਹਨ। ‘ਦੁਰਗਾਮਤੀ’ ਫ਼ਿਲਮ ਨਾਲ ਅਕਸ਼ੇ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਕੇ. ਆਰ. ਕੇ. ਨੇ ਟਵੀਟ ’ਚ ਲਿਖਿਆ, ‘‘ਭਾਈ ਜਾਨ ਅਕਸ਼ੇ ਕੁਮਾਰ ਕੁਝ ਵੀ ਆਖੋ, ਤੁਸੀਂ ਬਾਲੀਵੁੱਡ ’ਚ ਆਤੰਕ ਮਚਾ ਦਿੱਤਾ। 6 ਫ਼ਿਲਮਾਂ ਇਕੱਠੀਆਂ ਫਲਾਪ ਦੇ ਕੇ ਲਾਸ਼ਾਂ ਵਿਛਾ ਦਿੱਤੀਆਂ। ਤੁਹਾਡੇ ਇਸ ਸ਼ਾਨਦਾਰ ਰਿਕਾਰਡ ਨੂੰ ਸਲਾਮ।’’

PunjabKesari

ਅਕਸ਼ੇ ਹੀ ਨਹੀਂ, ਕੇ. ਆਰ. ਕੇ. ਬਾਲੀਵੁੱਡ ਦੇ ਤਿੰਨਾਂ ਖ਼ਾਨਜ਼ ’ਤੇ ਵੀ ਨਿਸ਼ਾਨਾ ਵਿੰਨ੍ਹਦੇ ਨਜ਼ਰ ਆਏ। ਕੇ. ਆਰ. ਕੇ. ਨੇ ਲਿਖਿਆ, ‘‘ਆਮਿਰ ਖ਼ਾਨ ਕੋਲ ਇਕ ਫ਼ਿਲਮ ‘ਲਾਲ ਸਿੰਘ ਚੱਢਾ’ ਹੈ। ਬੁੱਢੇ (ਸਲਮਾਨ ਖ਼ਾਨ) ਕੋਲ ਸਿਰਫ ‘ਕਭੀ ਇੰਗਲੈਂਡ ਕਭੀ ਦੁਬਈ’ ਹੈ। ਕੋਈ ਦੂਜਾ ਪ੍ਰੋਡਿਊਸਰ ਉਨ੍ਹਾਂ ਨਾਲ ਕੰਮ ਕਰਨ ਨੂੰ ਤਿਆਰ ਨਹੀਂ। ਅਕਸ਼ੇ ਦੀਆਂ ਫ਼ਿਲਮਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ। ਮਤਲਬ ਸਾਰੇ ਬੁੱਢੇ ਅਦਾਕਾਰ ਜਲਦ ਖ਼ਤਮ ਹੋਣ ਵਾਲੇ ਹਨ। ਇਸ ਦਾ ਕ੍ਰੈਡਿਟ ਜਾਂਦਾ ਹੈ ਨੰਬਰ ਵਨ ਕ੍ਰਿਟਿਕ ਕੇ. ਆਰ. ਕੇ. ਨੂੰ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News