ਅਭਿਸ਼ੇਕ ਬੱਚਨ ਦੀ ਵਜ੍ਹਾ ਨਾਲ ਕ੍ਰਿਸ਼ਨਾ ਅਭਿਸ਼ੇਕ ਨੂੰ ਬਦਲਣਾ ਪਿਆ ਆਪਣਾ ਨਾਮ, ਜਾਣੋ ਪੂਰਾ ਮਾਮਲਾ

05/19/2022 11:42:21 AM

ਮੁੰਬਈ- ਬਾਲੀਵੁੱਡ 'ਚ ਕਈ ਸਿਤਾਰਿਆਂ ਦੇ ਨਾਮ ਇਕੋ ਜਿਹੇ ਹਨ, ਜਿਨ੍ਹਾਂ ਨੂੰ ਸੁਣ ਕੇ ਲੋਕ ਦੂਜੇ ਅਦਾਕਾਰ ਦਾ ਧੋਖਾ ਖਾ ਜਾਂਦੇ ਹਨ। ਸਿਰਫ ਇਸ ਧੋਖੇ ਦੇ ਚੱਲਦੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਨੂੰ ਆਪਣਾ ਅਸਲੀ ਨਾਂ ਬਦਲਣਾ ਪਿਆ। ਕ੍ਰਿਸ਼ਨਾ ਅਭਿਸ਼ੇਕ ਦਾ ਅਸਲੀ ਨਾਮ ਅਭਿਸ਼ੇਕ ਸ਼ਰਮਾ ਹੈ, ਜਿਸ ਨੂੰ ਅਭਿਸ਼ੇਕ ਬੱਚਨ ਦੀ ਵਜ੍ਹਾ ਨਾਲ ਬਦਲਣਾ ਪਿਆ। ਉਨ੍ਹਾਂ ਨੇ ਵੱਖ-ਵੱਖ ਨਾਮ ਮਿਲਾ ਕੇ ਆਪਣਾ ਨਾਮ ਕ੍ਰਿਸ਼ਨਾ ਅਭਿਸ਼ੇਕ ਰੱਖ ਲਿਆ। ਹੁਣ ਇਸ ਦੇ ਪਿਛੇ ਦੀ ਸਾਰੀ ਕਹਾਣੀ ਕਾਮੇਡੀਅਨ ਨੇ ਮਨੀਸ਼ ਪਾਲ ਦੇ ਪਾਡਕਾਸਟ ਸ਼ੋਅ 'ਚ ਖੁਦ ਦੱਸੀ। 
ਕ੍ਰਿਸ਼ਨਾ ਅਭਿਸ਼ੇਕ ਨੇ ਹਾਲ ਹੀ 'ਚ ਸ਼ੋਅ 'ਚ ਦੱਸਿਆ,'ਸਿਰਫ ਮਨੀਸ਼ ਮੈਨੂੰ ਕ੍ਰਿਸ਼ਨਾ ਬੁਲਾਉਂਦਾ ਹੈ। ਮੇਰੇ ਨਾਮ ਦਾ ਉਚਾਰਣ ਕ੍ਰਿਸ਼ਨਾ ਹੈ। ਐਸਟ੍ਰੋਲਾਜਰ ਸੰਜੇ ਜੁਮਾਨੀ ਨੇ ਮੇਰਾ ਨਾਮ ਬਦਲਿਆ ਸੀ। ਕਸ਼ਮੀਰਾ ਨੇ ਉਨ੍ਹਾਂ ਨੂੰ ਇੰਸਿਸਟ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ 'ਆਈ' ਦੀ ਥਾਂ 'ਯੂ' ਦਾ ਇਸਤੇਮਾਲ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਮੈਨੂੰ ਬਹੁਤ ਪ੍ਰਸਿੱਧੀ ਮਿਲੇਗੀ ਅਤੇ ਇਸ ਕਿਸਮਤ ਹੀ ਸਮਝ ਲਓ ਕਿ ਨਾਂ ਬਦਲਣ ਦੇ 10 ਸਾਲ ਬਾਅਦ ਮੈਂ 'ਨਚ ਬਲੀਏ' ਸਾਈਨ ਕੀਤਾ ਅਤੇ ਮੈਂ ਮਸ਼ਹੂਰ ਹੋ ਗਿਆ।

PunjabKesari
ਕ੍ਰਿਸ਼ਨਾ ਨੇ ਅੱਗੇ ਦੱਸਿਆ ਕਿ, 'ਮੇਰਾ ਨਾਂ ਅਭਿਸ਼ੇਕ ਸ਼ਰਮਾ ਹੈ। ਮੇਰੀ ਮਾਂ ਮਿਸਟਰ ਅਮਿਤਾਭ ਬੱਚਨ ਦੀ ਬਹੁਤ ਵੱਡੀ ਫੈਨ ਹੈ। ਜਦੋਂ ਮੈਂ ਪੈਦਾ ਹੋਇਆ ਤਾਂ ਉਨ੍ਹਾਂ ਦੇ ਪੁੱਤਰ ਦੇ ਨਾਮ 'ਤੇ ਮੇਰਾ ਨਾਮ ਰੱਖਿਆ ਗਿਆ ਅਤੇ ਇਹ ਵੀ ਹੋਇਆ ਅਭਿਸ਼ੇਕ ਦੀ ਵਜ੍ਹਾ ਨਾਲ। ਮਤਲਬ ਜਦੋਂ ਮੈਂ ਐਕਟਿੰਗ ਸ਼ੁਰੂ ਕੀਤੀ ਸੀ। ਤਾਂ ਮੈਨੂੰ ਇਹ ਕਿਹਾ ਕਿ ਇਥੇ ਅਭਿਸ਼ੇਕ ਨਾਮ ਦਾ ਇਕ ਹੋਰ ਅਦਾਕਾਰ ਹੈ। ਉਸ ਸਮੇਂ ਵੈੱਬਸਾਈਟ ਪ੍ਰਸਿੱਧ ਹੋ ਰਹੀ ਸੀ ਤਾਂ ਜਦੋਂ ਅਭਿਸ਼ੇਕ ਦਾ ਨਾਂ ਲਿਖਿਆ ਜਾਂਦਾ ਸੀ, ਤਾਂ ਅਭਿਸ਼ੇਕ ਬੱਚਨ ਦਾ ਨਾਮ ਪਹਿਲੇ ਦਿਖਾਉਂਦਾ ਸੀ। ਮੈਂ ਉਨ੍ਹਾਂ ਨੂੰ ਦੱਸਿਆ ਅਤੇ ਖੁਦ ਵੀ ਸੋਚਿਆ ਕਿ ਉਹ ਬੱਚਨ ਪਰਿਵਾਰ ਤੋਂ ਹਨ। ਉਨ੍ਹਾਂ ਨੇ ਵੀ ਕਿਹਾ ਕਿ ਉਹ ਮੇਰਾ ਨਾਮ ਅਭਿਸ਼ੇਕ ਨਹੀਂ ਰੱਖਣਗੇ। ਇਸ ਲਈ ਮੈਂ ਕ੍ਰਿਸ਼ਨਾ ਅਭਿਸ਼ੇਕ ਬਣ ਗਿਆ।
ਕ੍ਰਿਸ਼ਨਾ ਅਭਿਸ਼ੇਕ ਨੇ ਅੱਜ ਜੋ ਆਪਣੇ ਕੰਮ ਨਾਲ ਪਛਾਣ ਬਣਾਈ ਹੈ, ਉਸ ਨੂੰ ਕਿਸੇ ਦੀ ਪਛਾਣ ਦੇ ਲੋੜ ਨਹੀਂ ਹੈ। ਉਹ 'ਦਿ ਕਪਿਲ ਸ਼ਰਮਾ ਸ਼ੋਅ' 'ਚ ਸਪਨਾ ਦਾ ਕਿਰਦਾਰ ਨਿਭਾ ਕੇ ਲੋਕਾਂ ਦਾ ਇੰਟਰਟੇਨ ਕਰਦੇ ਹਨ। ਫਿਲਹਾਲ ਉਹ ਸ਼ੋਅ ਦੇ ਟੂਰ 'ਤੇ ਪੂਰੀ ਟੀਮ ਨਾਲ ਯੂ.ਐੱਸ.ਏ. ਗਏ ਹੋਏ ਹਨ। 


Aarti dhillon

Content Editor

Related News