ਪੁਰਾਣੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਕ੍ਰਿਸ਼ਨਾ ਅਭਿਸ਼ੇਕ-ਆਰਤੀ ਸਿੰਘ, ਕਿਹਾ- ‘ਮਾਮਾ ਗੋਵਿੰਦਾ ਨੇ ਬਹੁਤ ਮਦਦ ਕੀਤੀ’

Sunday, Aug 28, 2022 - 11:34 AM (IST)

ਪੁਰਾਣੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਕ੍ਰਿਸ਼ਨਾ ਅਭਿਸ਼ੇਕ-ਆਰਤੀ ਸਿੰਘ, ਕਿਹਾ- ‘ਮਾਮਾ ਗੋਵਿੰਦਾ ਨੇ ਬਹੁਤ ਮਦਦ ਕੀਤੀ’

ਮੁੰਬਈ: ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਅਤੇ ਆਰਤੀ ਸਿੰਘ ਅਕਸਰ ਅਦਾਕਾਰ ਗੋਵਿੰਦਾ ਯਾਨੀ ਆਪਣੇ ਮਾਮੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੇ ਹਨ। ਲੰਬੇ ਸਮੇਂ ਤੋਂ ਕ੍ਰਿਸ਼ਨਾ ਅਭਿਸ਼ੇਕ ਅਤੇ ਗੋਵਿੰਦਾ ਵਿਚਕਾਰ ਹਾਲਾਤ ਠੀਕ ਨਹੀਂ ਚੱਲ ਰਹੇ ਹਨ ਪਰ ਫ਼ਿਰ ਵੀ ਕਾਮੇਡੀਅਨ ਉਨ੍ਹਾਂ ਦੀ ਮਾਮੇ ਬਾਰੇ ਬਹੁਤ ਗੱਲਾਂ ਕਰਦੇ ਹਨ। ਹਾਲ ਹੀ ’ਚ ਕ੍ਰਿਸ਼ਨਾ ਅਭਿਸ਼ੇਕ ਅਤੇ ਆਰਤੀ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਵਿੱਤੀ ਸੰਕਟ ਦੌਰਾਨ ਮਾਮਾ ਉਨ੍ਹਾਂ ਦੇ ਨਾਲ ਖੜ੍ਹੇ ਰਹੇ ਅਤੇ ਉਨ੍ਹਾਂ ਦੀ ਮਦਦ ਕੀਤੀ।

PunjabKesari

ਇਹ ਵੀ ਪੜ੍ਹੋ : INDIA’S LAUGHTER CHAMPION: ਰਜਤ ਸੂਦ ਦੇ ਸਿਰ ਸਜਿਆ ਜਿੱਤ ਦਾ ਤਾਜ, ਟਰਾਫ਼ੀ ਨਾਲ ਮਿਲੇ 25 ਲੱਖ

ਇਕ ਵੈੱਬ ਪੋਰਟਲ ਨੂੰ ਦਿੱਤੇ ਇੰਟਰਵਿਊ ’ਚ ਕ੍ਰਿਸ਼ਨਾ ਅਭਿਸ਼ੇਕ ਅਤੇ ਆਰਤੀ ਸਿੰਘ ਨੇ ਕਿਹਾ ਕਿ ‘ਇਕ ਵਾਰ ਉਨ੍ਹਾਂ ਦੇ ਪਿਤਾ ਨੂੰ ਭਾਰੀ ਨੁਕਸਾਨ ਕਾਰਨ ਮੁੰਬਈ ’ਚ ਆਪਣਾ ਘਰ ਵੇਚਣ ਲਈ ਮਜਬੂਰ ਹੋਣਾ ਪਿਆ।

PunjabKesari

ਇਸ ਦੌਰਾਨ ਸਿਰਫ਼ ਮਾਮਾ ਗੋਵਿੰਦਾ ਨੇ ਹੀ ਪੈਸੇ ਦੇ ਕੇ ਉਨ੍ਹਾਂ ਦੀ ਮਦਦ ਕੀਤੀ। ਮਕਾਨ ਵੇਚਣ ਤੋਂ ਬਾਅਦ ਉਹ ਕਿਰਾਏ ਦੇ ਮਕਾਨ ’ਚ ਸ਼ਿਫਟ ਹੋ ਗਿਆ ਅਤੇ ਮਕਾਨ ਵੇਚਣ ਤੋਂ ਮਿਲੇ ਪੈਸਿਆਂ ਨਾਲ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਮਾਂ ਦੀ ਮੌਤ ਤੋਂ ਬਾਅਦ ਪਿਤਾ ਨੇ ਸਾਡੀ ਦੋਹਾਂ ਦੀ ਦੇਖਭਾਲ ਕੀਤੀ।

PunjabKesari
ਕ੍ਰਿਸ਼ਨਾ ਅਭਿਸ਼ੇਕ ਨੇ ਕਿਹਾ ਅੱਗੇ ਕਿਹਾ ਕਿ ‘ਉਸ ਸਮੇਂ ਮਾਮਾ ਗੋਵਿੰਦਾ ਉਨ੍ਹਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਪਾਕੇਟ ਮਨੀ ਵਜੋਂ ਦਿੰਦੇ ਸਨ। ਉਦੋਂ ਮੈਂ ਕਾਲਜ ਪੜ੍ਹਦਾ ਸੀ। ਇਸ ਦੇ ਨਾਲ ਹੀ ਆਰਤੀ ਨੇ ਕਿਹਾ ਕਿ ‘ਮਾਮਾ ਉਨ੍ਹਾਂ ਦੀ ਸਕੂਲ ਦੀ ਫ਼ੀਸ ਅਦਾ ਕਰਦੇ ਸੀ ਅਤੇ ਮਹੀਨੇ ਦਾ ਬਾਕੀ ਖਰਚਾ ਵੀ ਚੁੱਕਦੇ ਸੀ।’

ਇਹ ਵੀ ਪੜ੍ਹੋ : ਬਲੂ ਡਰੈੱਸ ’ਚ ਕ੍ਰਿਤੀ ਸੈਨਨ ਦੀ ਖੂਬਸੂਰਤ ਲੁੱਕ, ਤਸਵੀਰਾਂ ਸਾਂਝੀਆਂ ਕਰਕੇ ਲਿਖਿਆ- ‘ਬਲੂ ਬਟਰਫ਼ਲਾਈ’

ਤੁਹਾਨੂੰ ਦੱਸ ਦੇਈਏ ਕਿ ਗੋਵਿੰਦਾ ਅਤੇ ਕ੍ਰਿਸ਼ਨਾ ਅਭਿਸ਼ੇਕ ਵਿਚਾਲੇ ਕਾਫ਼ੀ ਅਣਬਣ ਚੱਲ ਰਹੀ ਸੀ। ਇਕ ਵਾਰ ਕ੍ਰਿਸ਼ਨਾ ਨੇ ਕਿਹਾ ਸੀ ਕਿ ਉਸਦਾ ਮਾਮਾ ਇਕ ਖ਼ਲਨਾਇਕ ਹੈ। ਇਸ ’ਤੇ ਗੋਵਿੰਦਾ ਕਾਫ਼ੀ ਨਾਰਾਜ਼ ਹੋ ਗਏ ਸੀ। ਹਾਲਾਂਕਿ ਕ੍ਰਿਸ਼ਨਾ ਅਭਿਸ਼ੇਕ ਨੇ ਮਨੀਸ਼ ਪਾਲ ਦੇ ਪੋਡਕਾਸਟ ’ਤੇ ਗੋਵਿੰਦਾ ਤੋਂ ਮੁਆਫ਼ੀ ਵੀ ਮੰਗੀ ਸੀ। ਇਸ ਤੋਂ ਬਾਅਦ ਗੋਵਿੰਦਾ ਵੀ ਉਸੇ ਪੋਡਕਾਸਟ ’ਤੇ ਆਏ ਸੀ ਉਨ੍ਹਾਂ ਨੇ ਕ੍ਰਿਸ਼ਨਾ ਦੀ ਮੁਆਫ਼ੀ ਨੂੰ ਲੈਕੇ ਕਿਹਾ ਕਿ ‘ਜੇਕਰ ਅਜਿਹਾ ਹੈ ਤਾਂ ਇਹ ਪਿਆਰ ਆਫ਼ ਕੈਮਰਾ ਵੀ ਦੇਖਣਾ ਚਾਹੀਦਾ ਹੈ। ਉਹ ਇਕ ਚੰਗਾ ਮੁੰਡਾ ਹੈ, ਪਰ ਉਸਨੂੰ ਸਮਝਣਾ ਪਵੇਗਾ ਕਿ ਲੇਖਕ ਉਸਨੂੰ ਵਰਤ ਰਹੇ ਹਨ ਅਤੇ ਉਸਦੀ ਵੀ ਇਕ ਸੀਮਾ ਹੁੰਦੀ ਹੈ।’

PunjabKesari

ਇਹ ਦਰਾਰ ਸਿਰਫ਼ ਗੋਵਿੰਦਾ ਅਤੇ ਕ੍ਰਿਸ਼ਨਾ ਅਭਿਸ਼ੇਕ ਵਿਚਾਲੇ ਹੀ ਨਹੀਂ ਸਗੋਂ ਉਨ੍ਹਾਂ ਦੀਆਂ ਪਤਨੀਆਂ ਵਿਚਾਲੇ ਵੀ ਹੈ। ਗੋਵਿੰਦਾ ਅਤੇ ਕ੍ਰਿਸ਼ਨਾ ਵਿਚਾਲੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕ੍ਰਿਸ਼ਨਾ ਦੀ ਪਤਨੀ ਕਸ਼ਮੀਰਾ ਸ਼ਾਹ ਨੇ 2018 ’ਚ ਟਵੀਟ ਕੀਤਾ ਸੀ ਕਿ ਕੁਝ ਲੋਕ ਪੈਸੇ ਲਈ ਡਾਂਸ ਕਰਦੇ ਹਨ। ਇਸ ਟਵੀਟ 'ਤੇ ਸੁਨੀਤਾ ਆਹੂਜਾ ਨੇ ਕਿਹਾ ਸੀ ਕਿ ਇਹ ਟਵੀਟ ਗੋਵਿੰਦਾ ਖਿਲਾਫ਼ ਕੀਤਾ ਗਿਆ ਹੈ। ਇਸ ਤੋਂ ਬਾਅਦ ਗੋਵਿੰਦਾ ਅਤੇ ਸੁਨੀਤਾ ਨੇ ਕ੍ਰਿਸ਼ਨਾ ਅਤੇ ਕਸ਼ਮੀਰਾ ਨਾਲ ਸਾਰੇ ਰਿਸ਼ਤੇ ਖ਼ਤਮ ਕਰ ਦਿੱਤਾ। 2019 ’ਚ ਵੀ ਜਦੋਂ ਗੋਵਿੰਦਾ ਸੁਨੀਤਾ ਅਤੇ ਉਨ੍ਹਾਂ ਦੀ ਧੀ ਟੀਨਾ ਕਪਿਲ ਸ਼ਰਮਾ ਦੇ ਸ਼ੋਅ ’ਤੇ ਆਏ ਤਾਂ ਕ੍ਰਿਸ਼ਨਾ ਸ਼ੋਅ ’ਤੇ ਨਹੀਂ ਆਏ ਸੀ।


 


author

Shivani Bassan

Content Editor

Related News