ਜੋਰਡਨ ਸੰਧੂ ਤੋਂ ਬਾਅਦ ਹੁਣ ਗਾਇਕ ਕੋਰਾਲਾ ਮਾਨ ਦਾ ਵੀ ਹੋਇਆ ਵਿਆਹ, ਦੇਖੋ ਵੀਡੀਓ

Tuesday, Jan 25, 2022 - 06:45 PM (IST)

ਜੋਰਡਨ ਸੰਧੂ ਤੋਂ ਬਾਅਦ ਹੁਣ ਗਾਇਕ ਕੋਰਾਲਾ ਮਾਨ ਦਾ ਵੀ ਹੋਇਆ ਵਿਆਹ, ਦੇਖੋ ਵੀਡੀਓ

ਚੰਡੀਗੜ੍ਹ (ਬਿਊਰੋ)– ਪਾਲੀਵੁੱਡ ’ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਬੀਤੇ ਦਿਨੀਂ ਗਾਇਕ ਜੋਰਡਨ ਸੰਧੂ ਵਿਆਹ ਦੇ ਬੰਧਨ ’ਚ ਬੱਝੇ ਤੇ ਹੁਣ ਇਕ ਹੋਰ ਗਾਇਕ ਘੋੜੀ ਚੜ੍ਹ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ‘ਪੁਸ਼ਪਾ’ ਦੀ ਅਦਾਕਾਰਾ ’ਤੇ ਫੁੱਟਿਆ ਲੋਕਾਂ ਦਾ ਗੁੱਸਾ, ਗਰੀਬ ਬੱਚਿਆਂ ਨਾਲ ਕਰ ਦਿੱਤਾ ਕੁਝ ਅਜਿਹਾ

ਗਾਇਕ ਤੇ ਗੀਤਕਾਰ ਕੋਰਾਲਾ ਮਾਨ ਦੇ ਵਿਆਹ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ। ਇਨ੍ਹਾਂ ਵੀਡੀਓਜ਼ ’ਚ ਕੋਰਾਲਾ ਮਾਨ ਆਪਣੀ ਪਤਨੀ ਨਾਲ ਨੱਚਦੇ ਨਜ਼ਰ ਆ ਰਹੇ ਹਨ ਤੇ ਬਾਕੀ ਗਾਇਕ ਸਾਥੀ ਉਨ੍ਹਾਂ ’ਤੇ ਪੈਸੇ ਵਾਰ ਰਹੇ ਹਨ।

ਇਹ ਵੀਡੀਓਜ਼ ਵੱਖ-ਵੱਖ ਸੋਸ਼ਲ ਮੀਡੀਆ ਅਕਾਊਂਟਸ ਵਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਕੋਰਾਲਾ ਮਾਨ ਨੇ ਵਿਆਹ ਸਬੰਧੀ ਕੁਝ ਵੀ ਸੋਸ਼ਲ ਮੀਡੀਆ ’ਤੇ ਪੋਸਟ ਨਹੀਂ ਕੀਤਾ ਹੈ।

ਦੱਸ ਦੇਈਏ ਕਿ ਹਾਲ ਹੀ ’ਚ ਕੋਰਾਲਾ ਮਾਨ ਦਾ ਗੀਤ ‘ਹੱਲ ਚੱਲ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ’ਚ ਕੋਰਾਲਾ ਮਾਨ ਨਾਲ ਉਰਫੀ ਜਾਵੇਦ ਨਜ਼ਰ ਆ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News