ਮਸ਼ਹੂਰ ਅਮਰੀਕੀ ਰੈਪਰ ਨੇ ਟਾਇਲੇਟ ਤੋਂ ਬਾਅਦ ਸਮੁੰਦਰ ’ਚ ਅੰਨ੍ਹੇਵਾਹ ਸੁੱਟੇ ਲੱਖਾਂ ਡਾਲਰ, ਵੀਡੀਓ ਵਾਇਰਲ
Saturday, Jul 03, 2021 - 01:40 PM (IST)
ਸਿਆਟਲ (ਬਿਊਰੋ)– ਮਸ਼ਹੂਰ ਅਮਰੀਕੀ ਰੈਪਰ ਕੋਡਕ ਬਲੈਕ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਕੋਡਕ ਬਲੈਕ ਨੇ ਆਪਣੇ 100-100 ਡਾਲਰ ਟਾਇਲੇਟ ਸੀਟ ’ਚ ਸੁੱਟ ਕੇ ਫਲੱਸ਼ ਕਰ ਦਿੱਤੇ ਹਨ। ਇਨ੍ਹਾਂ ਦੀ ਕੀਮਤ ਲਗਭਗ ਹਜ਼ਾਰ ਡਾਲਰ ਹੈ।
ਉਥੇ 100-100 ਡਾਲਰ ਦੇ ਜੋ ਨੋਟ ਉਸ ਨੇ ਸਮੁੰਦਰ ’ਚ ਸੁੱਟੇ ਹਨ, ਉਨ੍ਹਾਂ ਦੀ ਕੁਲ ਕੀਮਤ 1 ਲੱਖ ਡਾਲਰ ਦੇ ਕਰੀਬ ਹੈ। ਇਹ ਸਭ ਦੇਖ ਕੇ ਉਸ ਦੇ ਪ੍ਰਸ਼ੰਸਕ ਕਾਫੀ ਹੈਰਾਨ ਤੇ ਪ੍ਰੇਸ਼ਾਨ ਹਨ।
ਇਹ ਖ਼ਬਰ ਵੀ ਪੜ੍ਹੋ : ਆਮਿਰ ਖ਼ਾਨ ਨੂੰ ਤਲਾਕ ਮਗਰੋਂ ਲੋਕਾਂ ਨੇ ਲਿਆ ਨਿਸ਼ਾਨੇ ’ਤੇ, ਮੀਮਜ਼ ਬਣਾ ਇੰਝ ਉਡਾ ਰਹੇ ਨੇ ਮਜ਼ਾਕ
ਉਕਤ ਵਿਵਾਦਿਤ ਰੈਪਰ ਕੋਡਕ ਬਲੈਕ ਨੂੰ ਮਾਰਚ 2020 ’ਚ ਅਮਰੀਕਾ-ਕੈਨੇਡਾ ਸਰਹੱਦ ਤੋਂ ਨਜ਼ਰਬੰਦ ਕੀਤਾ ਗਿਆ ਸੀ ਤੇ ਉਸ ਤੋਂ ਹਥਿਆਰ ਮਿਲਣ ਦੇ ਦੋਸ਼ ’ਚ ਉਸ ਨੂੰ ਦੋਸ਼ੀ ਮੰਨਿਆ ਗਿਆ ਸੀ।
ਉਸ ਸਮੇਂ ਕੋਡਕ ਬਲੈਕ ਨੇ ਕਿਹਾ ਸੀ ਕਿ ਜੇਕਰ ਉਸ ਨੂੰ ਉਸ ਵੇਲੇ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਮੁਆਫ਼ ਕਰ ਦੇਣ ਤਾਂ ਉਹ ਚੈਰਿਟੀ ਲਈ ਇਕ ਮਿਲੀਅਨ ਡਾਲਰ ਦਾਨ ਕਰੇਗਾ। ਆਪਣਾ ਦਫ਼ਤਰ ਛੱਡਣ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਉਸ ਨੂੰ ਮੁਆਫ਼ ਕਰ ਦਿੱਤਾ ਸੀ।
ਹੁਣ ਇੰਸਟਾਗ੍ਰਾਮ ਸਟੋਰੀਜ਼ ’ਤੇ ਸਾਂਝੀ ਕੀਤੀ ਵੀਡੀਓ ’ਚ ਉਹ ਡਾਲਰ ਸੁੱਟਦਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਕੋਡਕ ਬਲੈਕ ਨੇ ਇਸ ਵੀਡੀਓ ਤੋਂ ਬਾਅਦ ਆਪਣਾ ਇੰਸਟਾਗ੍ਰਾਮ ਅਕਾਊਂਟ ਵੀ ਡਿਲੀਟ ਕਰ ਦਿੱਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।