3 ਦਿਨ ICU ''ਚ ਰਹੀ ਦੀਪਿਕਾ ਕੱਕੜ ਦੀ ਜਾਣੋ ਕਿਵੇਂ ਹੈ ਸਿਹਤ?

Saturday, Jun 07, 2025 - 09:56 AM (IST)

3 ਦਿਨ ICU ''ਚ ਰਹੀ ਦੀਪਿਕਾ ਕੱਕੜ ਦੀ ਜਾਣੋ ਕਿਵੇਂ ਹੈ ਸਿਹਤ?

ਮੁੰਬਈ: ਸਟੇਜ 2 ਲਿਵਰ ਕੈਂਸਰ ਨਾਲ ਜੂਝ ਰਹੀ ਮਸ਼ਹੂਰ ਟੀਵੀ ਅਦਾਕਾਰਾ ਦੀਪਿਕਾ ਕੱਕੜ ਦੀ ਸਰਜਰੀ ਸਫਲ ਰਹੀ ਹੈ। ਦੀਪਿਕਾ 3 ਜੂਨ ਨੂੰ ਹੋਈ 14 ਘੰਟੇ ਲੰਬੀ ਸਰਜਰੀ ਤੋਂ ਬਾਅਦ ਹੁਣ ICU ਤੋਂ ਬਾਹਰ ਆ ਗਈ ਹੈ ਅਤੇ ਉਨ੍ਹਾਂ ਨੂੰ ਪ੍ਰਾਈਵੇਟ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਸ਼ੋਏਬ ਇਬਰਾਹਿਮ ਨੇ ਆਪਣੇ ਨਵੇਂ ਬਲੌਗ ਰਾਹੀਂ ਦਿੱਤੀ।

ਇਹ ਵੀ ਪੜ੍ਹੋ: ਨਿੱਕੀ ਜਿਹੀ ਗਲਤੀ ਪੈ ਗਈ ਭਾਰੀ ! ਬਲੌਗਰ 'ਤੇ ਠੋਕਿਆ ਗਿਆ ਲੱਖਾਂ ਰੁਪਏ ਜੁਰਮਾਨਾ, ਮਾਫੀ ਨਾਲ ਵੀ ਨਹੀਂ ਬਣੀ ਗੱਲ

PunjabKesari

ਸ਼ੋਏਬ ਨੇ ਆਪਣੇ ਯੂਟਿਊਬ ਚੈਨਲ 'ਤੇ ਬਲੌਗ ਵਿੱਚ ਦੱਸਿਆ ਕਿ, "ਅੱਲ੍ਹਾ ਦਾ ਸ਼ੂਕਰ ਹੈ ਤਿ ਦੀਪੀ ਹੁਣ ICU ਤੋਂ ਬਾਹਰ ਆ ਚੁੱਕੀ ਹੈ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਹੁਣ ਠੀਕ ਹੈ ਅਤੇ ਇਸੇ ਲਈ ਉਨ੍ਹਾਂ ਨੂੰ ਰੂਮ ਵਿੱਚ ਸ਼ਿਫਟ ਕੀਤਾ ਗਿਆ ਹੈ।" ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਦੀਪਿਕਾ ICU ਵਿੱਚ ਸੀ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੋ ਗਈ ਹੈ। ਅਗਲੇ 3 ਤੋਂ 5 ਦਿਨ, ਜਾਂ ਜਿੰਨੇ ਵੀ ਦਿਨ ਡਾਕਟਰ ਕਹਿਣਗੇ, ਉਨ੍ਹਾਂ ਨੂੰ ਹਸਪਤਾਲ ਵਿੱਚ ਹੀ ਰੱਖਿਆ ਜਾਵੇਗਾ। ਤੁਸੀਂ ਵੇਖਿਆ ਹੀ ਹੋਵੇਗਾ ਕਿ ਸਾਡੇ ਲਈ ਉਹ ਬਹੁਤ ਹੀ ਮੁਸ਼ਕਲ ਸਮਾਂ ਸੀ।

ਇਹ ਵੀ ਪੜ੍ਹੋ: ਲੰਡਨ 'ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਹੋ ਗਿਆ ਵੱਡਾ ਕਾਂਡ, ਜਾਣੋ ਕੀ ਹੈ ਪੂਰਾ ਮਾਮਲਾ

ਸ਼ੋਏਬ ਨੇ ਇਹ ਵੀ ਖੁਲਾਸਾ ਕੀਤਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸਰਜਰੀ ਦੌਰਾਨ ਜੇਕਰ ਅਸੀਂ OT ਤੋਂ ਬਾਹਰ ਨਾ ਆਏ ਤਾਂ ਸਮਝ ਲੈਣਾ ਕਿ ਸਭ ਕੁੱਝ ਠੀਕ ਹੈ। ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਅਸੀਂ ਮਰੀਜ਼ ਦੇ ਪਰਿਵਾਰ ਨਾਲ ਗੱਲ ਕਰਨ ਜਾਂ ਉਨ੍ਹਾਂ ਨੂੰ ਕੁੱਝ ਦੱਸਣ ਲਈ ਆਉਂਦੇ ਹਾਂ। ਕੋਈ ਡਾਕਟਰ ਨਹੀਂ ਆਇਆ ਤਾਂ ਮੈਂ ਸਮਝ ਗਿਆ ਕਿ ਸਭ ਕੁੱਝ ਠੀਕ ਹੈ।"

ਇਹ ਵੀ ਪੜ੍ਹੋ: ਪਰਿਵਾਰ ਨਾਲ ਜਾਂਦੇ ਅਦਾਕਾਰ ਨਾਲ ਵਾਪਰ ਗਿਆ ਭਿਆਨਕ ਹਾਦਸਾ ! ਪਿਤਾ ਦੀ ਹੋ ਗਈ ਮੌਤ, ਖ਼ੁਦ ਵੀ...

ਬੀਮਾਰੀ ਦੀ ਪਛਾਣ

ਕੁਝ ਹਫਤੇ ਪਹਿਲਾਂ, ਦੀਪਿਕਾ ਨੂੰ ਪੇਟ ਵਿੱਚ ਦਰਦ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਾਂਚ ਦੌਰਾਨ, ਉਨ੍ਹਾਂ ਦੇ ਲਿਵਰ ਵਿੱਚ ਟੈਨਿਸ ਬਾਲ ਦੇ ਆਕਾਰ ਦਾ ਟਿਊਮਰ ਪਾਇਆ ਗਿਆ। ਬਾਅਦ 'ਚ ਇਹ ਟਿਊਮਰ ਸਟੇਜ 2 ਦਾ ਘਾਤਕ ਕੈਂਸਰ ਨਿਕਲਿਆ। ਫਿਲਹਾਲ, ਦੀਪਿਕਾ ਦੀ ਸਜਰੀ ਸਫਲ ਰਹੀ ਹੈ ਅਤੇ ਉਹ ਰੀਕਵਰੀ ਦੀ ਰਾਹ 'ਤੇ ਹੈ। 

ਇਹ ਵੀ ਪੜ੍ਹੋ: ਵਿਆਹ ਮਗਰੋਂ ਪਰਪਲ ਸਾੜੀ 'ਚ ਨਜ਼ਰ ਆਈ ਹਿਨਾ ਖਾਨ, ਤਸਵੀਰਾਂ ਵੇਖ ਫੈਨਜ਼ ਬੋਲੇ- "ਸਭ ਤੋਂ ਸੋਹਣੀ ਦੁਲਹਨ"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News