11 ਦਿਨਾਂ ਬਾਅਦ ਹਸਪਤਾਲ ਤੋਂ ਘਰ ਪਰਤੀ ਦੀਪਿਕਾ ਕੱਕੜ, ਹੱਥ ਜੋੜ ਕੇ ਕੀਤਾ ਧੰਨਵਾਦ
Saturday, Jun 14, 2025 - 09:45 AM (IST)

ਮੁੰਬਈ: ਮਸ਼ਹੂਰ ਅਦਾਕਾਰਾ ਦੀਪਿਕਾ ਕੱਕੜ ਨੂੰ ਸਟੇਜ 2 ਲਿਵਰ ਕੈਂਸਰ ਦੀ ਹਾਲ ਹੀ ਵਿੱਚ ਲੰਬੀ ਸਰਜਰੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। 14 ਘੰਟਿਆਂ ਤੱਕ ਚੱਲੀ ਇਸ ਸਰਜਰੀ ਦੌਰਾਨ ਉਨ੍ਹਾਂ ਦੇ gall bladder ਅਤੇ ਲਿਵਰ ਦਾ ਇੱਕ ਹਿੱਸਾ ਹਟਾਇਆ ਗਿਆ। ਹੁਣ 11 ਦਿਨ ਹਸਪਤਾਲ ਵਿਚ ਬਿਤਾਉਣ ਤੋਂ ਬਾਅਦ, ਉਹ ਘਰ ਵਾਪਸ ਆ ਗਈ ਹੈ। ਦੀਪਿਕਾ ਨੇ ਹਸਪਤਾਲ ਵਿਚੋਂ ਆਪਣੀ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ, “11 ਦਿਨ ਇੱਥੇ ਰਹਿਣੇ ਦੇ ਬਾਅਦ ਹੁਣ ਘਰ ਵਾਪਸ। ਟਿਊਮਰ ਤੋਂ ਤਾ ਛੁਟਕਾਰਾ ਮਿਲ ਗਿਆ ਹੈ ਪਰ ਇਲਾਜ ਅਜੇ ਜਾਰੀ ਰਹੇਗਾ। ਇਹ 11 ਦਿਨ ਬਹੁਤ ਔਖੇ ਸਨ ਪਰ ਜਿਹੜੇ ਲੋਕ ਸਾਡੇ ਨਾਲ ਸਨ, ਉਨ੍ਹਾਂ ਨੇ ਹਮੇਸ਼ਾ ਮੈਨੂੰ ਹੌਸਲਾ ਦਿੱਤਾ।”
ਇਹ ਵੀ ਪੜ੍ਹੋ: ਆਪਣੇ ਦੇਸ਼ 'ਚ ਹੀ ਹੋਣ ਲੱਗਾ ਇਫਤਿਖਾਰ ਠਾਕੁਰ ਦਾ ਵਿਰੋਧ ! ਹੁਣ ਬੂਟੇ ਨੇ ਕੱਢੀਆਂ 'ਗਾਲ੍ਹਾਂ'
ਉਨ੍ਹਾਂ ਕੋਕਿਲਾਬੇਨ ਹਸਪਤਾਲ ਦੀ ਮੈਡੀਕਲ ਟੀਮ ਅਤੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ, “ਤਕਲੀਫ ਹੋਈ ਪਰ ਕੋਕਿਲਾਬੇਨ ਹਸਪਤਾਲ ਵਿਚ ਸਾਰਿਆਂ ਨੇ ਬਹੁਤ ਗਰਮਜੋਸ਼ੀ ਨਾਲ ਇਸ ਨੂੰ ਸੰਭਾਲਿਆ। ਸ਼ੁਰੂਆਤ ਕਰਦੇ ਹਾਂ ਡਾ. ਸੋਮਨਾਥ ਚਟੋਪਾਧਿਆਏ ਅਤੇ ਉਨ੍ਹਾਂ ਦੀ ਟੀਮ ਡਾ. ਕੰਚਨ, ਡਾ. ਨੇਹਾ, ਡਾ. ਸੰਕੇਤ, ਡਾ. ਮਾਨੇਕ ਅਤੇ ਡਾ. ਕਵਿਤਾ ਤੋਂ.. ਉਹ ਨਾ ਸਿਰਫ਼ ਅਸਧਾਰਨ ਡਾਕਟਰ ਹਨ, ਸਗੋਂ ਮਹਾਨ ਇਨਸਾਨ ਵੀ ਹਨ! ਚੰਗਾ ਇਲਾਜ... ਜਦੋਂ ਇੰਨੇ ਪਿਆਰ ਅਤੇ ਹਮਦਰਦੀ ਨਾਲ ਕੀਤਾ ਜਾਵੇ ਤਾਂ ਮਰੀਜ਼ ਦੀ ਰਿਕਵਰੀ ਜਲਦੀ ਹੋ ਜਾਂਦੀ ਹੈ ਅਤੇ ਬਹੁਤ ਹਿੰਮਤ ਮਿਲਦੀ ਹੈ...।" ਪੋਸਟ ਦੇ ਅੰਤ 'ਚ ਉਨ੍ਹਾਂ ਲਿਖਿਆ, “ਮੇਰੀ ਸਭ ਤੋਂ ਵੱਡੀ ਤਾਕਤ ਰਹੀ ਤੁਹਾਡੀ ਦੁਆਵਾਂ, ਪਿਆਰ ਅਤੇ ਅਸੀਸਾਂ। ਦਿਲੋਂ ਧੰਨਵਾਦ। ਅਗਲੇ ਦਿਨਾਂ ਵਿਚ ਵੀ ਅਜੇ ਇਲਾਜ ਚੱਲਣਾ ਹੈ, ਤੁਸੀਂ ਇਸੇ ਤਰ੍ਹਾਂ ਹੀ ਮੇਰੇ ਲਈ ਦੂਆ ਕਰਦੇ ਰਹੋ।”
ਇਹ ਵੀ ਪੜ੍ਹੋ: ਅਦਾਕਾਰਾ ਦੇ ਗਲ਼ ਪੈ ਗਈ 'Free' ਦੀ FIR ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਦੂਜੇ ਪਾਸੇ, ਉਨ੍ਹਾਂ ਦੇ ਪਤੀ ਅਤੇ ਅਭਿਨੇਤਾ ਸ਼ੋਇਬ ਇਬਰਾਹਿਮ ਨੇ ਆਪਣੇ ਯੂਟਿਊਬ ਵਲੌਗ ਵਿੱਚ ਦੱਸਿਆ ਕਿ, “ਸਰਜਰੀ ਮੁੱਖ ਪੜਾਅ ਸੀ ਜੋ ਸਫਲ ਰਹੀ। ਹੁਣ ਅਸੀਂ ਅੱਗੇ ਦੀ ਟ੍ਰੀਟਮੈਂਟ ਲਈ ਰੈਗੁਲਰ ਫੌਲੋ-ਅਪ ਕਰਵਾਉਂਦੇ ਰਹਾਂਗੇ।” ਉਨ੍ਹਾਂ ਇਹ ਵੀ ਦੱਸਿਆ ਕਿ ਟਿਊਮਰ ਮੈਲਿਗਨੈਂਟ (ਘਾਤਕ) ਸੀ, ਇਸ ਲਈ ਆਉਣ ਵਾਲੇ ਸਮੇਂ ਵਿੱਚ ਵੀ ਧਿਆਨ ਰੱਖਣ ਦੀ ਲੋੜ ਹੋਵੇਗੀ। ਵਲੌਗ ਵਿੱਚ, ਦੀਪਿਕਾ ਨੂੰ ਆਪਣੇ ਪੁੱਤਰ ਰੂਹਾਨ ਅਤੇ ਪਰਿਵਾਰ ਨਾਲ ਮੁੜ ਮਿਲਦੇ ਹੋਏ ਵੀ ਵਿਖਾਇਆ ਗਿਆ, ਜੋ ਕਿ ਸਭ ਲਈ ਇੱਕ ਭਾਵੁਕ ਪਲ ਸੀ। ਦੀਪਿਕਾ ਕੱਕੜ ਨੂੰ ਮਈ ਮਹੀਨੇ ਦੌਰਾਨ ਲਿਵਰ 'ਚ ਟਿਊਮਰ ਹੋਣ ਦੀ ਪੁਸ਼ਟੀ ਹੋਈ ਸੀ, ਜਿਸ ਤੋਂ ਬਾਅਦ ਇਹ ਲੰਬਾ ਇਲਾਜ ਸ਼ੁਰੂ ਹੋਇਆ। ਹੁਣ ਸਰਜਰੀ ਤੋਂ ਬਾਅਦ ਉਹ ਵਾਪਸ ਘਰ ਆ ਗਈ ਹੈ ਪਰ ਇਲਾਜ ਅਜੇ ਵੀ ਜਾਰੀ ਰਹੇਗਾ।
ਇਹ ਵੀ ਪੜ੍ਹੋ: ਅਦਾਕਾਰਾ ਕਰਿਸ਼ਮਾ ਕਪੂਰ ਦੇ Ex Husband ਦੀ ਖੇਡਦੇ-ਖੇਡਦੇ ਹੋਈ ਦਰਦਨਾਕ ਮੌਤ, ਜਾਣੋ ਕੀ ਰਿਹਾ ਅਸਲ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8