ਇਹ ਅਜਿਹੀ ਲਵ ਸਟੋਰੀ, ਜੋ ਰੌਲੇ ’ਚ ਨਹੀਂ, ਖਾਮੋਸ਼ੀਆਂ ’ਚ ਪੁੰਗਰਦੀ ਹੈ : ਏਕਤਾ

Sunday, Jun 15, 2025 - 03:19 PM (IST)

ਇਹ ਅਜਿਹੀ ਲਵ ਸਟੋਰੀ, ਜੋ ਰੌਲੇ ’ਚ ਨਹੀਂ, ਖਾਮੋਸ਼ੀਆਂ ’ਚ ਪੁੰਗਰਦੀ ਹੈ : ਏਕਤਾ

ਮੁੰਬਈ- ਏਕਤਾ ਕਪੂਰ ਰੋਮਾਂਟਿਕ ਕਹਾਣੀਆਂ ਦੀ ਬੇਮਿਸਾਲ ਕੁਈਨ ਮੰਨੀ ਜਾਂਦੀ ਹੈ, ਇਕ ਵਾਰ ਫਿਰ ਆਪਣੇ ਪਾਪੁਲਰ ਸ਼ੋਅ ‘ਬੜੇ ਅੱਛੇ ਲਗਤੇ ਹੈਂ' ਦੇ ਨਵੇਂ ਸੀਜ਼ਨ ਨਾਲ ਪਿਆਰ ਦੀ ਗੱਲ ਲੈ ਕੇ ਪਰਤ ਰਹੀ ਹੈ। ਸ਼ੋਅ ਵਿਚ ਸ਼ਿਵਾਂਗੀ ਜੋਸ਼ੀ ਭਾਗਿਆਸ਼੍ਰੀ ਅਤੇ ਹਰਸ਼ਦ ਚੋਪੜਾ ਰਿਸ਼ਭ ਦੇ ਰੋਲ ਵਿਚ ਨਜ਼ਰ ਆਉਣਗੇ। ਇਸ ਨਵੇਂ ਚੈਪਟਰ ਵਿਚ ਇਕ ਸਾਫਟ, ਮੈਚਯੋਰ ਲਵ ਸਟੋਰੀ ਦੇਖਣ ਨੂੰ ਮਿਲੇਗੀ, ਜੋ ਅਜੋਕੇ ਟੀ.ਵੀ. ਸ਼ੋਅਜ਼ ਵਿਚ ਘੱਟ ਹੀ ਦਿਖਦੀ ਹੈ।

ਏਕਤਾ ਕਪੂਰ ਕਹਿੰਦੀ ਹੈ ਕਿ ‘ਬੜੇ ਅੱਛੇ ਲਗਤੇ ਹੈਂ’ ਇਕ ਅਜਿਹੀ ਲਵ ਸਟੋਰੀ ਹੈ, ਜੋ ਰੌਲੇ ਵਿਚ ਨਹੀਂ, ਖਾਮੋਸ਼ੀਆਂ ਵਿਚ ਪੁੰਗਰਦੀ ਹੈ। ਇਹ ਦੋ ਅਜਿਹੇ ਲੋਕਾਂ ਦੀ ਕਹਾਣੀ ਹੈ, ਜੋ ਆਪਣੀ-ਆਪਣੀ ਜਗ੍ਹਾ ਮਜ਼ਬੂਤ ਹਨ ਪਰ ਅੰਦਰੋਂ ਥੋੜ੍ਹੇ ਟੁੱਟੇ ਹੋਏ ਵੀ ਹਨ। ਇਹ ਕਹਾਣੀ ਹੈ ਉਨ੍ਹਾਂ ਦੇ ਹੌਲੀ-ਹੌਲੀ ਇਕ-ਦੂਜੇ ਵਿਚ ਭਰੋਸਾ, ਆਪਣਾਪਨ ਅਤੇ ਵਿਸ਼ਵਾਸ ਲੱਭਣ ਦੀ। ਏਕਤਾ ਕਹਿੰਦੀ ਹੈ, ਇਹ ਮੇਰੇ ਵੱਲੋਂ ਉਨ੍ਹਾਂ ਰਿਸ਼ਤਿਆਂ ਨੂੰ ਸਲਾਮ ਹੈ, ਜੋ ਸਮੇਂ ਨਾਲ ਸਮਝ ਅਤੇ ਸਾਥ ਨਿਭਾਉਣ ਵਿਚ ਵਿਸ਼ਵਾਸ ਰੱਖਦੇ ਹਨ। ‘ਬੜੇ ਅੱਛੇ ਲਗਤੇ ਹੈਂ’ ਦਾ ਨਵਾਂ ਸੀਜ਼ਨ 16 ਜੂਨ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਰਾਤ 8:30 ਵਜੇ ਸਿਰਫ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਅਤੇ ਸੋਨੀ ਲਿਵ ’ਤੇ ਆਵੇਗਾ।


author

cherry

Content Editor

Related News