ਗਾਇਕ AP ਢਿੱਲੋਂ ਦੇ ਲੱਗੀ ਗੰਭੀਰ ਸੱਟ, ਸਲਮਾਨ ਨੂੰ ਮਿਲੀ Y+ਸ਼੍ਰੇਣੀ ਦੀ ਸੁਰੱਖਿਆ, ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ

Tuesday, Nov 01, 2022 - 05:57 PM (IST)

ਗਾਇਕ AP ਢਿੱਲੋਂ ਦੇ ਲੱਗੀ ਗੰਭੀਰ ਸੱਟ, ਸਲਮਾਨ ਨੂੰ ਮਿਲੀ Y+ਸ਼੍ਰੇਣੀ ਦੀ ਸੁਰੱਖਿਆ, ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ

ਬਾਲੀਵੁੱਡ ਡੈਸਕ-  ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਨੂੰ ਲੰਬੇ ਸਮੇਂ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਰਕਾਰ ਸਲਮਾਨ ਦੀ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੀ ਅਤੇ ਇਸੇ ਲਈ ਉਨ੍ਹਾਂ ਨੂੰ Y+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ।ਇਸ  ਦੇ ਨਾਲ ਵੱਡੀ ਖ਼ਬਰ ਇਹ ਵੀ ਹੈ ਕਿ ਗਾਇਕ ਏ. ਪੀ. ਢਿੱਲੋਂ ਨੇ ਥੋੜ੍ਹੇ ਸਮੇਂ ’ਚ ਪੰਜਾਬੀ ਸੰਗੀਤ ਜਗਤ ’ਚ ਵੱਡਾ ਮੁਕਾਮ ਹਾਸਲ ਕਰ ਲਿਆ ਹੈ।ਉਥੇ ਹੁਣ ਏ. ਪੀ. ਢਿੱਲੋਂ ਦੇ ਸ਼ੋਅ ਦੌਰਾਨ ਗੰਭੀਰ ਸੱਟ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਜਗਤ ਦੀਆਂ ਖ਼ਾਸ ਖ਼ਬਰਾਂ, ਜੋ ਇਸ ਪ੍ਰਕਾਰ ਹਨ-

ਚੀਨ ’ਚ ਖਾਲੀ ਭਾਂਡੇ ਦਿਖਾ ਕੇ ਗਾਇਆ ਜਾ ਰਿਹੈ ਬੱਪੀ ਲਹਿਰੀ ਦਾ ਇਹ ਗੀਤ, ਜਾਣੋ ਵਜ੍ਹਾ

ਚੀਨ ’ਚ ਇਨ੍ਹੀਂ ਦਿਨੀਂ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਇਕ ਵਾਰ ਫਿਰ ਲਾਕਡਾਊਨ ਲਗਾਇਆ ਗਿਆ ਹੈ। ਜ਼ੀਰੋ ਕੋਵਿਡ ਲੌਕਡਾਊਨ ਨੀਤੀ ਤਹਿਤ ਦੇਸ਼ ਦੇ ਕਈ ਹਿੱਸਿਆਂ ’ਚ ਤਾਲਾਬੰਦੀ ਹੈ। ਹੁਣ ਲੋਕ ਇਸ ਨੂੰ ਲੈ ਕੇ ਵੱਖ-ਵੱਖ ਤਰੀਕੇ ਨਾਲ ਸਰਕਾਰ ਦਾ ਵਿਰੋਧ ਕਰ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਦਾ ਵਿਰੋਧ ਕਰਨ ਲਈ ਬੱਪੀ ਲਹਿਰੀ ਦਾ ਗੀਤ 'ਜਿੰਮੀ ਜਿੰਮੀ' ਗਾਉਂਦੇ ਹੋਏ ਲੋਕ ਖਾਲੀ ਭਾਂਡੇ ਖੜਕਾ ਰਹੇ ਹਨ। Tiktok ਵਰਗੇ ਮੀਡੀਆ ਪਲੇਟਫਾਰਮ 'ਤੇ ਚੀਨ ਦੇ ਕਈ ਵੀਡੀਓ ਵਾਇਰਲ ਹੋ ਰਹੀ ਹੈ।

Breaking : ਜਾਨੋਂ ਮਾਰਨ ਦੀਆਂ ਧਮਕੀਆਂ ਮਗਰੋਂ ਸਲਮਾਨ ਖ਼ਾਨ ਨੂੰ ਮਿਲੀ Y+ ਸ਼੍ਰੇਣੀ ਦੀ ਸੁਰੱਖਿਆ

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਨੂੰ ਲੰਬੇ ਸਮੇਂ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਸਭ ਨੂੰ ਵੇਖਦਿਆਂ ਹੁਣ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੁੰਬਈ ਪੁਲਸ ਨੇ ਸਲਮਾਨ ਖ਼ਾਨ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਹੈ। 

ਅਦਾਕਾਰ ਟਿਮ ਰੋਥ ਦੇ ਪੁੱਤਰ ਕਾਰਮੈਕ ਰੋਥ ਦਾ 25 ਸਾਲ ਦੀ ਉਮਰ ’ਚ ਦਿਹਾਂਤ

ਸੰਗੀਤਕਾਰ ਤੇ ਅਦਾਕਾਰ ਟਿਮ ਰੋਥ ਦੇ ਪੁੱਤਰ ਕਾਰਮੈਕ ਰੋਥ ਦਾ ਕੈਂਸਰ ਨਾਲ ਲੰਮੀ ਲੜਾਈ ਤੋਂ ਬਾਅਦ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ ਹੈ। ਉਹ 25 ਸਾਲ ਦੇ ਸਨ। ਪਰਿਵਾਰ ਨੇ ਸੋਮਵਾਰ ਨੂੰ ਇਕ ਬਿਆਨ ’ਚ ਕਿਹਾ, ‘‘16 ਅਕਤੂਬਰ ਨੂੰ ਰੋਥ ਨੇ ਆਪਣੇ ਪਰਿਵਾਰ ਦੀ ਮੌਜੂਦਗੀ ’ਚ ਸ਼ਾਂਤੀ ਨਾਲ ਆਖਰੀ ਸਾਹ ਲਿਆ, ਜੋ ਉਸ ਨੂੰ ਬੇਹੱਦ ਪਿਆਰ ਕਰਦਾ ਸੀ।’’

ਪ੍ਰਸਿੱਧ ਅਦਾਕਾਰਾ ਰੰਭਾ ਦਾ ਕੈਨੇਡਾ 'ਚ ਹੋਇਆ ਭਿਆਨਕ ਕਾਰ ਐਕਸੀਡੈਂਟ, ਧੀ ਸਾਸ਼ਾ ਹਸਪਤਾਲ 'ਚ ਦਾਖ਼ਲ

'ਜੁੜਵਾ', 'ਘਰਵਾਲੀ ਬਾਹਰਵਾਲੀ', 'ਕਿਉਂਕਿ ਮੈਂ ਝੂਠ ਨਹੀਂ ਬੋਲਤਾ' ਵਰਗੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੀ ਅਦਾਕਾਰਾ ਰੰਭਾ ਨਾਲ ਜੁੜੀ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਕੈਨੇਡਾ 'ਚ ਉਸ ਦੀ ਕਾਰ ਦਾ ਭਿਆਨਕ ਐਕਸੀਡੈਂਟ ਹੋਇਆ ਹੈ। ਇਸ ਕਾਰ 'ਚ ਉਸ ਨਾਲ ਬੱਚੇ ਅਤੇ ਨੈਨੀ ਵੀ ਮੌਜ਼ੂਦ ਸੀ। 

ਗਾਇਕ ਏ. ਪੀ. ਢਿੱਲੋਂ ਦੇ ਲੱਗੀ ਗੰਭੀਰ ਸੱਟ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ, ਸ਼ੋਅਜ਼ ਕੀਤੇ ਮੁਲਤਵੀ

ਗਾਇਕ ਏ. ਪੀ. ਢਿੱਲੋਂ ਨੇ ਥੋੜ੍ਹੇ ਸਮੇਂ ’ਚ ਪੰਜਾਬੀ ਸੰਗੀਤ ਜਗਤ ’ਚ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਬੀਤੇ ਕੁਝ ਮਹੀਨਿਆਂ ਤੋਂ ਉਹ ਲਾਈਵ ਸ਼ੋਅਜ਼ ’ਚ ਰੁੱਝੇ ਹੋਏ ਸਨ। ਉਥੇ ਹੁਣ ਏ. ਪੀ. ਢਿੱਲੋਂ ਦੇ ਸ਼ੋਅ ਦੌਰਾਨ ਗੰਭੀਰ ਸੱਟ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। 

ਅਦਾਕਾਰਾ ਨੀਰੂ ਬਾਜਵਾ ਦਾ ਧੀਆਂ ਨਾਲ ਹੈਲੋਵੀਨ ਲੁੱਕ, ਡਰਾਉਣੇ ਅੰਦਾਜ਼ 'ਚ ਦਿੱਤੇ ਪੋਜ਼

ਪੰਜਾਬੀ ਫ਼ਿਲਮ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਇਨ੍ਹੀਂ ਦਿਨੀਂ ਬਾਲੀਵੁੱਡ ਤੇ ਪੰਜਾਬੀ ਕਲਾਕਾਰ ਵਿਦੇਸ਼ੀ ਤਿਉਹਾਰ ਹੈਲੋਵੀਨ ਨੂੰ ਸੈਲੀਬ੍ਰੇਟ ਕਰ ਰਹੇ ਹਨ। ਨੀਰੂ ਬਾਜਵਾ ਨੇ ਇਸ ਤਿਉਹਾਰ ਨੂੰ ਆਪਣੀਆਂ ਧੀਆਂ ਨਾਲ ਸੈਲੀਬ੍ਰੇਟ ਕੀਤਾ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।


author

Shivani Bassan

Content Editor

Related News