ਕੇ.ਕੇ (ਕ੍ਰਿਸ਼ਨ ਕੁਮਾਰ ਕੁਨਾਥ) ਲਗਜ਼ਰੀ ਕਾਰਾਂ ਦੇ ਸ਼ੌਕੀਨ ਸਨ ਇਸ ਸਾਲ ਖ਼ਰੀਦੀ ਸੀ ਆਲੀਸ਼ਾਨ AUDI RS5 ਕਾਰ
Thursday, Jun 02, 2022 - 06:15 PM (IST)

ਮੁੰਬਈ: ਬਾਲੀਵੁੱਡ ਗਾਇਕ ਕੇ.ਕੇ (ਕ੍ਰਿਸ਼ਨ ਕੁਮਾਰ ਕੁਨਾਥ) ਦਾ 31 ਮਈ ਨੂੰ ਦਿਹਾਂਤ ਹੋ ਗਿਆ। ਗਾਇਕ ਕੋਲਕਾਤਾ ’ਚ ਇਕ ਸੰਗੀਤ ਸਮਾਰੋਹ ਦੌਰਾਨ ਬੀਮਾਰ ਹੋ ਗਏ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਉਨ੍ਹਾਂ ਦੀ ਮੌਤ ਹੋ ਗਈ। ਕੇ.ਕੇ ਦੀ ਮੌਤ ਨਾਲ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਗਾਇਕ ਦਾ ਅੱਜ ਵਰਸੋਵਾ ਹਿੰਦੂ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਕੇ.ਕੇ ਨੇ ਹਿੰਦੀ, ਤੇਲਗੂ, ਕੰਨੜ, ਮਲਿਆਲਮ, ਮਰਾਠੀ, ਬੰਗਾਲੀ ਅਤੇ ਗੁਜਰਾਤੀ ਭਾਸ਼ਾਵਾਂ ’ਚ ਗੀਤ ਗਾਏ। ਇਕ ਮਹਾਨ ਗਾਇਕ ਹੋਣ ਦੇ ਨਾਲ ਕੇ.ਕੇ ਨੂੰ ਇਕ ਲਗਜ਼ਰੀ ਕਾਰਾਂ ਦੇ ਪ੍ਰੇਮੀ ਵਜੋਂ ਜਾਣਿਆ ਜਾਂਦਾ ਸੀ।
ਇਹ ਵੀ ਪੜ੍ਹੋ: ਗਾਇਕ ਕੇ.ਕੇ. ਨੇ ਮਿਊਜ਼ਿਕ ਲਈ ਛੱਡੀ ਸੀ ਨੌਕਰੀ, ਹਿੰਦੀ-ਬੰਗਾਲੀ ਸਮੇਤ ਕਈ ਭਾਸ਼ਾਵਾਂ 'ਚ ਗਾਏ ਗਾਣੇ
ਕੇ.ਕੇ ਲਗਜ਼ਰੀ ਕਾਰਾਂ ਦੇ ਦੀਵਾਨੇ ਸੀ। ਉਨ੍ਹਾਂ ਕੋਲ ਕਈ ਕਾਰਾਂ ਸੀ। ਰਿਪੋਟਰਾਂ ਨੇ ਅਨੁਸਾਰ ਕੇ.ਕੇ ਦੇ ਗੈਰੇਜ ’ਚ Jeep Cherokee, Mercedes Benz A Class ਅਤੇ Audi RS5 ਸੀ। Audi RS5 ਕਾਰ ਗਾਇਕ ਨੇ ਹਾਲ ਹੀ ’ਚ ਖ਼ਰੀਦੀ ਸੀ।
Audi RS5 ਕਾਰ ਦੀ ਗੱਲ ਕਰੀਏ ਤਾਂ Audi India ਨੇ Audi RS5 Sportback ਦੀ ਬੀਤੇ ਸਾਲ ਅਗਸਤ ’ਚ ਭਾਰਤ ’ਚ ਲਾਂਚ ਕੀਤੀ ਸੀ। ਗਾਇਕ ਨੇ ਇਸ ਕਾਰ ਨੂੰ ਇਸ ਸਾਲ ਖ਼ਰੀਦਿਆ ਸੀ। ਕੇ.ਕੇ ਨੇ ਇਸ ਕਾਰ ਨੂੰ 1.04 ਕਰੋੜ ਦੀ ਕੀਮਤ ’ਚ ਖ਼ਰੀਦਿਆਂ ਸੀ।
ਇਹ ਵੀ ਪੜ੍ਹੋ: ਯੋਗੀ ਆਦਿਤਿਆਨਾਥ ਦੇਖਣਗੇ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’, ਲਖਨਊ ’ਚ ਹੋਵੇਗੀ ਸਪੈਸ਼ਲ ਸਕ੍ਰੀਨਿੰਗ
Jeep Grand Cherokee 'ਤੇ ਆਉਂਦੇ ਹੋਏ, ਕੇ.ਕੇ ਨੂੰ ਕਈ ਵਾਰ ਕਾਰ ਚਲਾਉਂਦੇ ਦੇਖਿਆ ਗਿਆ। ਇਸ ਕਾਰ ਦੀ ਐੱਕਸ-ਸ਼ੋਰੂਮ ਕੀਮਤ 75 ਲੱਖ ਰੁਪਏ ਹੈ।