ਸਲਮਾਨ ਖ਼ਾਨ ਦੀ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਫ਼ਿਲਮ ਦੇ ਟਾਈਟਲ ਅਨਾਊਂਸਮੈਂਟ ਨੂੰ ਮਿਲੇ ਹੁਣ ਤਕ ਇੰਨੇ ਵਿਊਜ਼

Wednesday, Sep 07, 2022 - 02:22 PM (IST)

ਸਲਮਾਨ ਖ਼ਾਨ ਦੀ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਫ਼ਿਲਮ ਦੇ ਟਾਈਟਲ ਅਨਾਊਂਸਮੈਂਟ ਨੂੰ ਮਿਲੇ ਹੁਣ ਤਕ ਇੰਨੇ ਵਿਊਜ਼

ਮੁੰਬਈ (ਬਿਊਰੋ)– ਸੁਪਰਸਟਾਰ ਸਲਮਾਨ ਖ਼ਾਨ ਨੇ ਇੰਡਸਟਰੀ ’ਚ 34 ਸਾਲ ਪੂਰੇ ਹੋਣ ’ਤੇ 26 ਅਗਸਤ ਨੂੰ ਆਪਣੀ ਅਗਲੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੀ ਝਲਕ ਦੇ ਕੇ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਲਈ ਧੰਨਵਾਦ ਕੀਤਾ। ਹੁਣ ਸੁਪਰਸਟਾਰ ਨੇ ਐਕਸ਼ਨ ਐਂਟਰਟੇਨਰ ਫ਼ਿਲਮ ਦਾ ਅਧਿਕਾਰਤ ਟਾਈਟਲ ਲੋਗੋ ਜਾਰੀ ਕਰਦਿਆਂ ਆਪਣੇ ਕਿਰਦਾਰ ਨੂੰ ਪੇਸ਼ ਕਰਨ ਵਾਲਾ ਇਕ ਛੋਟਾ ਟੀਜ਼ਰ ਜਾਰੀ ਕੀਤਾ ਹੈ, ਜਿਸ ਨੂੰ ਯੂਟਿਊਬ ’ਤੇ ਹੁਣ ਤਕ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ ਦੇਣ ਵਾਲੇ ਰਾਜਸਥਾਨ 'ਚ ਗ੍ਰਿਫ਼ਤਾਰ

ਹਮੇਸ਼ਾ ਦੀ ਤਰ੍ਹਾਂ ਕੋਈ ਵੀ ਟਾਈਗਰ ਵਾਂਗ ਸਲਮਾਨ ਖ਼ਾਨ ਦੀ ਚਾਲ ਨੂੰ ਮਿਸ ਨਹੀਂ ਕਰ ਸਕਦਾ। ਵੀਡੀਓ ’ਚ ਸਲਮਾਨ ਕਰੂਜ਼ਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੱਦਾਖ ਘਾਟੀ ’ਚ ਘੁੰਮਦੇ ਨਜ਼ਰ ਆ ਰਹੇ ਹਨ। ਟ੍ਰੇਡਮਾਰਕ ਸਨਗਲਾਸ ਦੇ ਨਾਲ ਸਲਮਾਨ ਖ਼ਾਨ ਦੇ ਲੰਬੇ ਵਾਲਾਂ ਦੀ ਦਿਖ ਉਸ ਦੇ ਕਿਰਦਾਰ ਦੇ ਕਰਿਸ਼ਮੇ ਨੂੰ ਵਧਾਉਂਦੀ ਹੈ।

ਇਸ ਟੀਜ਼ਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸ਼ੇਅਰ ਕਰਦਿਆਂ ਸਲਮਾਨ ਖ਼ਾਨ ਨੇ ਕੈਪਸ਼ਨ ’ਚ ਲਿਖਿਆ, ‘ਕਿਸੀ ਕਾ ਭਾਈ ਕਿਸੀ ਕੀ ਜਾਨ’। ਉਸ ਦੇ ਪ੍ਰੋਡਕਸ਼ਨ ਹਾਊਸ ਸਲਮਾਨ ਖ਼ਾਨ ਫ਼ਿਲਮਜ਼ ਨੇ ਵੀ ਵੀਡੀਓ ਨੂੰ ਸਾਂਝਾ ਕੀਤਾ, ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਵੇਂ ਸਾਲਾਂ ਤੋਂ ਸਲਮਾਨ ਦੀ ਸ਼ਾਨਦਾਰ ਸ਼ਖ਼ਸੀਅਤ ਨੂੰ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਵਜੋਂ ਜਾਣਿਆ ਜਾਂਦਾ ਹੈ।

ਜਿਵੇਂ ਕਿ ਉਮੀਦ ਸੀ, ਅਨਾਊਂਸਮੈਂਟ ਟੀਜ਼ਰ ਨੇ ਦੁਨੀਆ ਭਰ ’ਚ ਉਸ ਦੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ। ਦੱਸ ਦੇਈਏ ਕਿ ‘ਕਿਸੀ ਕਾ ਭਾਈ ਕਿਸੀ ਕੀ ਜਾਨ’ 2022 ਦੇ ਅਖੀਰ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News