‘ਕਿਸੀ ਕਾ ਭਾਈ ਕਿਸੀ ਕੀ ਜਾਨ’ ਫ਼ਿਲਮ ਦੀ ਕਮਾਈ ’ਚ ਆਈ 40 ਫ਼ੀਸਦੀ ਦੀ ਗਿਰਾਵਟ, ਜਾਣੋ ਕਲੈਕਸ਼ਨ

Wednesday, Apr 26, 2023 - 05:44 PM (IST)

‘ਕਿਸੀ ਕਾ ਭਾਈ ਕਿਸੀ ਕੀ ਜਾਨ’ ਫ਼ਿਲਮ ਦੀ ਕਮਾਈ ’ਚ ਆਈ 40 ਫ਼ੀਸਦੀ ਦੀ ਗਿਰਾਵਟ, ਜਾਣੋ ਕਲੈਕਸ਼ਨ

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ। ਇਸ ਫ਼ਿਲਮ ’ਚ ਸਲਮਾਨ ਖ਼ਾਨ ਤੇ ਪੂਜਾ ਹੇਗੜੇ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਦੀ ਕਮਾਈ ’ਚ 5ਵੇਂ ਦਿਨ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜੋ ਇਕ ਦਿਨ ਪਹਿਲਾਂ ਦੇ ਮੁਕਾਬਲੇ ਲਗਭਗ 40 ਫ਼ੀਸਦੀ ਘੱਟ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਨਾਲ ਪੰਜਾਬੀ ਇੰਡਸਟਰੀ ਸੋਗ 'ਚ, ਮੀਕਾ ਸਿੰਘ ਤੇ ਅਫਸਾਨਾ ਸਣੇ ਇਨ੍ਹਾਂ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ

ਫ਼ਿਲਮ ਨੇ ਜਿਥੇ ਪਹਿਲੇ ਦਿਨ 15.81 ਕਰੋੜ ਰੁਪਏ ਕਮਾਏ, ਉਥੇ ਦੂਜੇ ਦਿਨ 25.75 ਕਰੋੜ ਰੁਪਏ, ਤੀਜੇ ਦਿਨ 26.61 ਕਰੋੜ ਰੁਪਏ, ਚੌਥੇ ਦਿਨ 10.17 ਕਰੋੜ ਰੁਪਏ ਤੇ ਪੰਜਵੇਂ ਦਿਨ 6.12 ਕਰੋੜ ਰੁਪਏ ਕਮਾਏ ਹਨ। ਇਸ ਦੇ ਨਾਲ ਹੀ ਫ਼ਿਲਮ ਦੀ ਕਮਾਈ 84.46 ਕਰੋੜ ਰੁਪਏ ਹੋ ਗਈ ਹੈ।

ਸੋਮਵਾਰ ਦੇ ਮੁਕਾਬਲੇ ਜੇਕਰ ਮੰਗਲਵਾਰ ਦੀ ਕਮਾਈ ਦੇਖੀ ਜਾਵੇ ਤਾਂ ਇਹ ਬੇਹੱਦ ਘੱਟ ਹੈ। ਜਿਥੇ ਸੋਮਵਾਰ ਨੂੰ ਫ਼ਿਲਮ 10.17 ਕਰੋੜ ਰੁਪਏ ਕਮਾਉਣ ’ਚ ਸਫਲ ਰਹੀ ਸੀ, ਉਥੇ ਮੰਗਲਵਾਰ ਨੂੰ ਫ਼ਿਲਮ ਸਿਰਫ 6.12 ਕਰੋੜ ਰੁਪਏ ਹੀ ਕਮਾ ਸਕੀ। ਇਹ ਘਾਟਾ 39.82 ਫ਼ੀਸਦੀ ਦਾ ਹੈ।

PunjabKesari

ਦੱਸ ਦੇਈਏ ਕਿ ਫ਼ਿਲਮ ਸਮੀਖਿਅਕਾਂ ਵਲੋਂ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਫ਼ਿਲਮ ਦੀ ਕਮਾਈ ’ਤੇ ਇਸ ਦਾ ਅਸਰ ਪੈ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News