ਜਾਣੋ 4 ਦਿਨਾਂ ’ਚ ਸਲਮਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨੇ ਕਿੰਨੀ ਕੀਤੀ ਕਮਾਈ?

04/25/2023 1:15:09 PM

ਮੁੰਬਈ (ਬਿਊਰੋ)– 21 ਅਪ੍ਰੈਲ ਨੂੰ ਰਿਲੀਜ਼ ਹੋਈ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਸਿਨੇਮਾਘਰਾਂ ’ਚ ਚੰਗੀ ਕਮਾਈ ਕਰ ਰਹੀ ਹੈ। ਪਹਿਲੇ ਦਿਨ ਘੱਟ ਕਲੈਕਸ਼ਨ ਨਾਲ ਨਾਰਾਜ਼ ਕਰਨ ਵਾਲੀ ਇਸ ਫ਼ਿਲਮ ਨੇ ਦੂਜੇ ਦਿਨ ਤੋਂ ਸ਼ਾਨਦਾਰ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਪਹਿਲੇ ਦਿਨ ਫ਼ਿਲਮ ਨੇ 15.81 ਕਰੋੜ, ਦੂਜੇ ਦਿਨ 25.75 ਕਰੋੜ, ਤੀਜੇ ਦਿਨ 26.61 ਕਰੋੜ ਤੇ ਚੌਥੇ ਦਿਨ 10.17 ਕਰੋੜ ਰੁਪਏ ਦੀ ਕਮਾਈ ਕੀਤੀ।

ਇਹ ਖ਼ਬਰ ਵੀ ਪੜ੍ਹੋ : ਰਾਜਵੀਰ ਜਵੰਦਾ ਦੇ ਨੱਕ ਦਾ ਤੀਜੀ ਵਾਰ ਆਪ੍ਰੇਸ਼ਨ, ਜਾਣੋ ਕਿਨ੍ਹਾਂ ਮੁਸ਼ਕਿਲਾਂ ਨਾਲ ਨਜਿੱਠਦੇ ਨੇ ਗਾਇਕ

ਇਸ ਦੇ ਨਾਲ ਹੀ ਚਾਰ ਦਿਨਾਂ ’ਚ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਫ਼ਿਲਮ ਦੀ ਕਮਾਈ 78.34 ਕਰੋੜ ਰੁਪਏ ਹੋ ਗਈ ਹੈ। ਜੇਕਰ ਕਮਾਈ ਦੀ ਸਪੀਡ ਇੰਝ ਹੀ ਚੱਲਦੀ ਰਹੀ ਤਾਂ ਅਗਲੇ 2 ਦਿਨਾਂ ’ਚ ਇਹ ਫ਼ਿਲਮ 100 ਕਰੋੜ ਰੁਪਏ ਦਾ ਅੰਕੜਾ ਆਸਾਨੀ ਨਾਲ ਪਾਰ ਕਰ ਜਾਵੇਗੀ।

PunjabKesari

ਫ਼ਿਲਮ ’ਚ ਸਲਮਾਨ ਖ਼ਾਨ ਤੋਂ ਇਲਾਵਾ ਪੂਜਾ ਹੇਗੜੇ, ਵੈਂਕਟੇਸ਼ ਡੱਗੂਬਾਤੀ, ਜਗਪਾਥੀ ਬਾਬੂ, ਸ਼ਹਿਨਾਜ਼ ਗਿੱਲ, ਜੱਸੀ ਗਿੱਲ, ਰਾਘਵ ਜੁਆਲ, ਪਲਕ ਤਿਵਾਰੀ ਤੇ ਸਿਧਾਰਥ ਨਿਗਮ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News