ਕਿਸਾਨ ਅੰਦੋਲਨ ਨੂੰ ਲੈ ਕੇ ਨਸੀਰੂਦੀਨ ਸ਼ਾਹ ਨੇ ਘੇਰੀਆਂ ਖ਼ਾਮੋਸ਼ ਹਸਤੀਆਂ, ਜੈਜੀ ਬੀ ਬੋਲੇ- ‘ਇਹ ਹੁੰਦਾ ਮਰਦ’

02/06/2021 2:48:08 PM

ਮੁੰਬਈ : ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਨਵੰਬਰ 2020 ਦੇ ਆਖ਼ਰੀ ਹਫ਼ਤੇ ਤੋਂ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਸਰਹੱਦ ’ਤੇ ਬੈਠੇ ਹੋਏ ਹਨ। ਹੁਣ ਜਦੋਂ ਵਿਦੇਸ਼ੀ ਹਸਤੀਆਂ ਇਸ ਅੰਦੋਲਨ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੀਆਂ ਹਨ ਤਾਂ ਕਈ ਬੀ-ਟਾਊਨ ਸਟਾਰਸ ਨੇ ਇਸ ਬਾਰੇ ਵਿਚ ਆਪਣੇ ਵਿਚਾਰ ਰੱਖੇ ਹਨ ਪਰ ਕੁੱਝ ਬਾਲੀਵੁੱਡ ਸਟਾਰਸ ਨੇ ਅਜੇ ਵੀ ਕਿਸਾਨਾਂ ਦੇ ਮਾਮਲੇ ’ਤੇ ਚੁੱਪੀ ਧਾਰੀ ਹੋਈ ਹੈ, ਜਿਸ ਨੂੰ ਲੈ ਕੇ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਨੇ ਉਨ੍ਹਾਂ ’ਤੇ ਨਿਸ਼ਾਨਾ ਵਿੰਨਿ੍ਹਆ ਹੈ। ਨਸੀਰੂਦੀਨ ਸ਼ਾਹ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਵੀਡੀਓ ਨੂੰ ਪੰਜਾਬ ਦੇ ਮਸ਼ਹੂਰ ਸਿੰਗਰ ਜੈਜੀ ਬੀ ਨੇ ਆਪਣੇ ਟਵਿਟਰ ਹੈਂਡਲ ’ਤੇ ਸਾਂਝਾ ਕੀਤਾ ਹੈ। ਨਸੀਰੂਦੀਨ ਸ਼ਾਹ ਦੀ ਇਹ ਵੀਡੀਓ ਜਮੀਲ ਗੁਲਰੇਜ ਨੂੰ ਦਿੱਤੇ ਗਏ ਇੰਟਰਵਿਊ ਦੀ ਹੈ।

ਇਹ ਵੀ ਪੜ੍ਹੋ: ਰਿਹਾਨਾ ਦੇ ਬਾਅਦ ਹੁਣ ਅਮਰੀਕੀ ਅਦਾਕਾਰਾ ਸੂਜਨ ਸੈਰੰਡਨ ਨੇ ਕੀਤੀ ਕਿਸਾਨਾਂ ਦੀ ਹਿਮਾਇਤ

ਇਸ ਇੰਟਰਵਿਊ ਵਿਚ ਨਸੀਰੂਦੀਨ ਸ਼ਾਹ ਨੇ ਕਿਹਾ, ‘ਜਦੋਂ ਸਭ ਕੁੱਝ ਤਬਾਹ ਹੋ ਚੁੱਕਾ ਹੋਵੇਗਾ ਤਾਂ ਤੁਹਾਨੂੰ ਆਪਣੇ ਦੁਸ਼ਮਣਾਂ ਦਾ ਰੌਲਾ ਨਹੀਂ ਸੁਣਾਈ ਦੇਵੇਗਾ, ਸਗੋਂ ਤੁਹਾਨੂੰ ਆਪਣੇ ਦੋਸਤਾਂ ਦੀ ਖਾਮੋਸ਼ੀ ਚੁੱਭੇਗੀ। ਮੈਰੇ ’ਤੇ ਕੋਈ ਅਸਰ ਨਹੀਂ ਪੈ ਰਿਹਾ, ਇਹ ਕਹਿਣ ਨਾਲ ਕੰਮ ਨਹੀਂ ਚੱਲੇਗਾ। ਜੇਕਰ ਕਿਸਾਨ ਕੜਾਕੇ ਦੀ ਠੰਡ ਵਿਚ ਬੈਠੇ ਹੋਏ ਹਨ ਤਾਂ ਮੈਨੂੰ ਕੋਈ ਫਰਕ ਨਹੀਂ ਪਏਗਾ, ਇਹ ਅਸੀਂ ਨਹੀਂ ਕਰ ਸਕਦੇ ਹਾਂ ਅਤੇ ਮੈਨੂੰ ਉਮੀਦ ਹੈ ਕਿ ਕਿਸਾਨਾਂ ਦਾ ਇਹ ਪ੍ਰਦਰਸ਼ਨ ਫੈਲੇਗਾ ਅਤੇ ਆਮ ਲੋਕ ਇਸ ਵਿਚ ਸ਼ਾਮਲ ਹੋਣਗੇ। ਚੁੱਪ ਰਹਿਣਾ ਜ਼ੁਲਮ ਕਰਨ ਵਾਲਿਆਂ ਦੀ ਤਰਫ਼ਦਾਰੀ ਕਰਨਾ ਹੈ।’

ਇਹ ਵੀ ਪੜ੍ਹੋ: ਕਿਸਾਨ ਅੰਦੋਲਨ : ਰਿਹਾਨਾ ਦੇ ਸਮਰਥਨ ’ਚ ਆਏ ਕ੍ਰਿਕਟਰ ਇਰਫਾਨ ਪਠਾਨ, ਯਾਦ ਦਿਵਾਇਆ ਇਹ ਕਿੱਸਾ

 

ਅੱਗੇ ਉਨ੍ਹਾਂ ਕਿਹਾ, ‘ਸਾਡੀ ਫਿਲ਼ਮ ਇੰਡਸਟਰੀ ਦੇ ਕੁੱਝ ਧੁਰੰਦਰ ਲੋਕ ਹਨ, ਜਿਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਕੁੱਝ ਬੋਲਣਗੇ ਤਾਂ ਉਹ ਬਹੁਤ ਕੁੱਝ ਗੁਆ ਸਕਦੇ ਹਨ। ਜੇਕਰ ਤੁਸੀਂ ਇੰਨਾ ਕਮਾ ਲਿਆ ਹੈ ਕਿ ਤੁਹਾਡੀਆਂ 7 ਪੁਸ਼ਤਾਂ ਬੈਠ ਕੇ ਉਸ ਨੂੰ ਖਾ ਸਕਦੀਆਂ ਹਨ ਤਾਂ ਕਿੰਨਾ ਗਵਾ ਲਓਗੇ।’ ਨਸੀਰੂਦੀਨ ਦੀ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜੈਜੀ ਬੀ ਨੇ ਲਿਖਿਆ, ‘ਇਹ ਹੁੰਦਾ ਹੈ ਮਰਦ...’

ਇਹ ਵੀ ਪੜ੍ਹੋ: ਵਿਗਿਆਪਨ ਕੰਪਨੀਆਂ ਨੇ ਕੰਗਨਾ ਰਣੌਤ ਨਾਲ ਖ਼ਤਮ ਕੀਤੇ ਕੰਟਰੈਕਟ, ਕੰਗਨਾ ਨੇ ਦਿੱਤੀ ਇਹ ਪ੍ਰਤੀਕਿਰਿਆ

 

ਇਸ ਤੋਂ ਪਹਿਲਾਂ ਜੈਜੀ ਬੀ ਨੇ ਅਕਸ਼ੈ ਕੁਮਾਰ ਨੇ ’ਤੇ ਨਿਸ਼ਾਨਾ ਵਿੰਨਿ੍ਹਆ ਸੀ। ਉਨ੍ਹਾਂ ਨੇ ਅਕਸ਼ੈ ਕੁਮਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਲਖਿਆ ਸੀ, ‘ਵਾਹ ਜੀ ਵਾਹ, ਹੁਣ ਟਵੀਟ ਕਰ ਰਹੇ ਹੋ! ਕਿਸਾਨ 2 ਮਹੀਨਿਆਂ ਤੋਂ ਸ਼ਾਂਤੀਪੂਰਨ ਅੰਦੋਲਨ ਕਰ ਰਹੇ ਸਨ ਉਦੋਂ ਤੁਸੀਂ ਇਕ ਟਵੀਟ ਨਹੀਂ ਕੀਤਾ ਅਤੇ ਹੁਣ ਉਸ ਨੂੰ ਪ੍ਰੋਪੇਗੇਂਡਾ ਦੱਸ ਰਹੇ ਹੋ। ਓਹ, ਤੁਸੀਂ ਸਿੰਗ ਇਜ਼ ਕਿੰਗ ਨਹੀਂ ਹੋ ਸਕਦੇ ਕਿਉਂਕਿ ਅਸਲੀ ਕਿੰਗ ਤਾਂ ਧਰਨ ’ਤੇ ਬੈਠ ਹਨ! ਨਕਲੀ ਕਿੰਗ ਅਕਸ਼ੈ ਕੁਮਾਰ!’

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ ’ਚ ਆਈ ਰਿਹਾਨਾ ਖ਼ਿਲਾਫ਼ ਟਵੀਟ ਕਰਨ ’ਤੇ ਕੇਰਲ ਵਾਸੀਆਂ ਨੇ ਸਚਿਨ ਤੇਂਦੁਲਕਰ ਦੀ ਬਣਾਈ ਰੇਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


 


cherry

Content Editor

Related News