'ਟਾਈਮ 100' ਦੀ ਸੂਚੀ 'ਚ ਪਹਿਲੇ ਸਥਾਨ 'ਤੇ ਆਏ ਕਿੰਗ ਖ਼ਾਨ, ਮਾਰਕ ਜ਼ੁਕਰਬਰਗ ਸਣੇ ਇਨ੍ਹਾਂ ਦਿੱਗਜਾਂ ਨੂੰ ਪਛਾੜਿਆ
Friday, Apr 07, 2023 - 02:41 PM (IST)
ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਸੁਪਰਸਟਾਰ ਸ਼ਾਹਰੁਖ ਖਾਨ ਨੇ ਟਾਈਮ ਮੈਗਜ਼ੀਨ ਦੀ ਸਾਲਾਨਾ 'ਟਾਈਮ 100' ਸੂਚੀ 'ਚ ਪਹਿਲੇ ਨੰਬਰ ਦੇ ਸਥਾਨ ਹਾਸਲ ਕੀਤਾ ਹੈ। ਇਹ ਸੂਚੀ ਪਾਠਕਾਂ ਵੱਲੋਂ ਪਾਈਆਂ ਵੋਟਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਅਮਰੀਕੀ ਪ੍ਰਕਾਸ਼ਨ ਦੇ ਅਨੁਸਾਰ ਇਸ ਸਾਲ 12 ਲੱਖ ਤੋਂ ਵੱਧ ਲੋਕਾਂ ਨੇ ਵੋਟ ਪਾਈ ਹੈ, ਜਿਨ੍ਹਾਂ 'ਚੋਂ 4 ਫ਼ੀਸਦੀ ਵੋਟਾਂ ਸ਼ਾਹਰੁਖ ਖ਼ਾਨ ਨੂੰ ਪਈਆਂ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਮੁੜ ਪੈਰ ਪਸਾਰਨ ਲੱਗਾ ਕੋਰੋਨਾ, ਸੰਭਾਵਿਤ ਖ਼ਤਰੇ ਨੂੰ ਵੇਖਦਿਆਂ ਪ੍ਰਸ਼ਾਸਨ ਵੱਲੋਂ ਹਿਦਾਇਤਾਂ ਜਾਰੀ
ਇਸ ਦੇ ਨਾਲ ਹੀ ਇਸ ਸੂਚੀ 'ਚ 3 ਫ਼ੀਸਦੀ ਵੋਟ ਨਾਲ ਦੂਜੇ ਨੰਬਰ 'ਤੇ ਇਸਲਾਮਿਕ ਸ਼ਾਸਿਤ ਦੇਸ਼ ਈਰਾਨ ਦੀਆਂ ਔਰਤਾਂ ਹਨ। ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕਲ 1.9 ਫੀਸਦੀ ਵੋਟਾਂ ਨਾਲ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਹਨ। ਇਸ ਦੇ ਨਾਲ ਹੀ ਕਤਰ 'ਚ ਪਿਛਲੇ ਸਾਲ ਫੁੱਟਬਾਲ ਵਿਸ਼ਵ ਕੱਪ 'ਚ ਅਰਜਨਟੀਨਾ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਫੁੱਟਬਾਲਰ ਮੇਸੀ 1.8 ਫੀਸਦੀ ਵੋਟਾਂ ਨਾਲ ਸੂਚੀ 'ਚ ਪੰਜਵਾਂ ਸਥਾਨ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ- ਨਵਜੋਤ ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਕੀਤੀ ਮੁਲਾਕਾਤ
ਆਸਕਰ ਜੇਤੂ ਮਿਸ਼ੇਲ ਯੋਹ, ਸਾਬਕਾ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼, ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਡਾ ਸਿਲਵਾ ਵੀ ਇਸ ਸੂਚੀ 'ਚ ਸ਼ਾਮਲ ਹਨ। ਮੈਗਜ਼ੀਨ ਦੇ ਅਨੁਸਾਰ ਉਨ੍ਹਾਂ ਦੇ ਸੰਪਾਦਕ 13 ਅਪ੍ਰੈਲ ਨੂੰ 2023 ਲਈ ਆਪਣੀ ਪਸੰਦ ਦੀ 'ਟਾਈਮ 100' ਸੂਚੀ ਜਾਰੀ ਕਰਨਗੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।