ਕਿਮ ਕਾਰਦਸ਼ੀਆਂ ਦੀਆਂ ਇਨ੍ਹਾਂ ਸੈਕਸੀ ਅਤੇ ਹੌਟ ਤਸਵੀਰਾਂ ਨੇ ਢਾਹਿਆ ਦਰਸ਼ਕਾਂ ''ਤੇ ਕਹਿਰ (pics)
Friday, Feb 26, 2016 - 03:53 PM (IST)

ਲਾਸ ਏਂਜਲਸ : ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਅਮਰੀਕੀ ਟੀ.ਵੀ. ਦੀ ਸ਼ਾਨਦਾਰ ਮਾਡਲ ਕਿਮ ਕਾਰਦਸ਼ੀਆਂ ਦਾ ਚਿਹਰਾ ਜਿੰਨਾ ਆਕਰਸ਼ਕ ਹੈ, ਉਨਾਂ ਹੀ ਉਨ੍ਹਾਂ ਦੀ ਫਿਗਰ ਕਮਾਲ ਦੀ ਹੈ। ਉਹ ਆਪਣੀ ਸੈਕਸੀ ਅਤੇ ਹੌਟ ਫਿਗਰ ਕਾਰਨ ਕਾਫੀ ਚਰਚਾ ਬਟੋਰਦੀ ਰਹਿੰਦੀ ਹੈ। ਕਿਮ ਦੀ ਸਭ ਤੋਂ ਵੱਡੀ ਖੂਬੀ ਹੈ, ਉਨ੍ਹਾਂ ਦਾ ਨਿਡਰ ਹੋਣਾ। ਇਨ੍ਹਾਂ ਚੋਂ ਕਈ ਤਸਵੀਰਾਂ ''ਚ ਕਿਮ ਸਨਬਾਥ ਲੈ ਰਹੀ ਹੈ, ਜਿਨ੍ਹਾਂ ''ਚ ਉਨ੍ਹਾਂ ਨੇ ਕਈ ਤਰ੍ਹਾਂ ਬਿਕਨੀਆਂ ਪਾਈਆਂ ਹੋਈਆਂ ਹਨ। ਕਿਮ ਅਨੁਸਾਰ ਉਨ੍ਹਾਂ ਦਾ ਬੇਟਾ ਬਹੁਤ ਖੂਬਸੂਰਤ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਬਿਲਕੁੱਲ ਉਨ੍ਹਾਂ ''ਤੇ ਗਿਆ ਹੈ। ਇਕ ਹੋਰ ਰਿਪੋਰਟ ਅਨੁਸਾਰ ਕਿਮ ਨੇ ਹੁਣੇ ਜਿਹੇ ਆਪਣੇ ਦੂਜੇ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਦਾ ਨਾ ਸੈਂਟ ਹੈ। ਉਹ ਆਪਣੀ ਇਸੀ ਦਲੇਰੀ ਕਾਰਨ ਕਿਸੇ ਵੀ ਤਰ੍ਹਾਂ ਦਾ ਫੋਟੋਸ਼ੂਟ ਕਰ ਲੈਂਦੀ ਹੈ। ਕਿਮ ਲਾਸ ਏਂਜਲਸ ''ਚ ਜਨਮੀ ਅਤੇ ਪਲੀ ਹੈ। ਕਿਮ ਨੇ ਪਹਿਲੀ ਵਾਰ ਪੈਰਿਸ ਹਿਲਟਨ ਨਾਲ ਦੋਸਤੀ ਤੋਂ ਸੁਰਖੀਆਂ ਬਟੋਰੀਆਂ ਸਨ ਪਰ ਕਿਮ ਦੀ ਸਾਰੀ ਦੁਨੀਆਂ ''ਚ ਚਰਚਾ ਉਸ ਸਮੇਂ ਹੋਈ ਜਦੋਂ ਸਾਲ 2003 ''ਚ ਉਨ੍ਹਾਂ ਦਾ ਆਪਣੇ ਸਾਬਕਾ ਪ੍ਰੇਮੀ ਰੇ.ਜੇ. ਨਾਲ ਫਿਲਮਾਇਆ ਗਿਆ ਸੈਕਸ ਟੇਪ 2007 ''ਚ ਲੀਕ ਹੋ ਗਿਆ ਸੀ।
ਜਾਣਕਾਰੀ ਅਨੁਸਾਰ 2015 ਦੇ ਰਿਪੋਰਟ ਅਨੁਸਾਰ ਕਿਮ ਸਭ ਤੋਂ ਵੱਧ ਕਮਾਈ ਕਰਨ ਵਾਲੀ ਟੀ.ਵੀ. ਅਦਾਕਾਰਾ ਸੀ। ਉਨ੍ਹਾਂ ਦੀ ਕੁੱਲ ਕਮਾਈ 53 ਮੀਲੀਅਨ ਅਮਰੀਕੀ ਡਾਲਰ ਤੋਂ ਵੀ ਵੱਧ ਸੀ। ਕਿਮ ਅੱਜਕਲ ਕੇਨ ਵੇਸਟ ਨਾਲ ਸੰਬੰਧ ''ਚ ਹੈ। ਕੇਨ ਅਤੇ ਕਿਮ ਦੀ ਇਕ ਬੇਟੀ ਵੀ ਹੈ ਅਤੇ ਉਹ ਦੂਜਾ ਬੱਚਾ ਵੀ ਕਰਨ ਦੀ ਸੋਚ ਰਹੇ ਹਨ। ਹੁਣੇ ਜਿਹੇ ਕਿਮ ਅਤੇ ਵੇਸਟ ਦਾ ਬੇਟਾ ਹੋਇਆ ਹੈ, ਜੋ ਤਿੰਨ ਮਹੀਨਿਆਂ ਦਾ ਹੋ ਗਿਆ ਹੈ। ਕਿਮ ਆਪਣੇ ਬੇਟੇ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕਿਮ ਨੇ ਹੁਣੇ ਜਿਹੇ ਆਪਣੇ ਬੇਟੇ ਦੀ ਇਕ ਤਸਵੀਰ ਸਾਂਝੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਕਿਮ ਦਾ ਕੇਨ ਤੋਂ ਪਹਿਲਾਂ ਕ੍ਰਿਸ ਹੰਫਰੀਜ ਨਾਲ ਸੰਬੰਧ ਸੀ ਅਤੇ ਇਨ੍ਹਾਂ ਦਾ ਰਿਸ਼ਤਾ 2011 ਤੋਂ 2013 ਤੱਕ ਚਲਿਆ ਸੀ। ਇਨ੍ਹਾਂ ਤਸਵੀਰਾਂ ''ਚ ਇਕ ਤਸਵੀਰ ਉਨ੍ਹਾਂ ਦੇ ਹਨੀਮੂਨ ਦੀ ਵੀ ਹੈ। ਇਸ ਤੋਂ ਪਹਿਲਾਂ ਕਿਮ ਦੇ ਪਹਿਲੇ ਪਤੀ ਡੇਮਨ ਥਾਮਸ ਸੀ ਅਤੇ ਕਿਮ ਦਾ ਉਨ੍ਹਾਂ ਨਾਲ ਸੰਬੰਧ 2000 ਤੋਂ 2004 ਤੱਕ ਚਲਿਆ ਸੀ।