5.5 ਕਰੋੜ ਲੋਕ ਹੋਏ ਇਸ ਹੌਟ ਸਟਾਰ ਦੇ ਦੀਵਾਨੇ, ਤਸਵੀਰਾਂ ਬਿਆਨ ਕਰਦੀਆਂ ਹਨ ਹਕੀਕਤ : VIDEO
Tuesday, Dec 22, 2015 - 05:57 PM (IST)

ਮੁੰਬਈ : ਬੋਲਡ ਟੀ.ਵੀ. ਸਟਾਰ ਕਿਮ ਕਾਰਦਾਸ਼ੀਅਨ ਦੇ ਇੰਸਟਾਗ੍ਰਾਮ ''ਤੇ 5.5 ਕਰੋੜ ਫਾਲੋਅਰਸ ਹੋ ਗਏ ਹਨ। ਕਿਮ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਗੱਲ ਦੀ ਖੁਸ਼ੀ ਜਤਾਉਂਦਿਆਂ ਆਪਣੀ ਪਾਊਟਿੰਗ ਸੈਲਫੀ ਨਾਲ ਸੁਨੇਹੇ ਸਾਂਝੇ ਕੀਤੇ ਹਨ। ਕਿਮ ਨੇ ਸੈਲਫੀ ਨਾਲ ਕੈਪਸ਼ਨ ਲਿਖੀ, ''''5.5 ਕਰੋੜ। ਓਹ ਗੌਡ! ਤੁਹਾਨੂੰ ਬਹੁਤ ਸਾਰਾ ਪਿਆਰ।''''
ਸੂਤਰਾਂ ਅਨੁਸਾਰ ਕਿਮ ਦੀ ਮਾਂ ਕ੍ਰਿਸ ਜੇਨਰ ਦੇ ਫਾਲੋਅਰਸ ਇੰਸਟਾਗ੍ਰਾਮ ''ਤੇ ਐਤਵਾਰ ਨੂੰ ਇਕ ਕਰੋੜ ਹੋ ਗਏ, ਜਿਸ ਤੋਂ ਅਗਲੇ ਦਿਨ ਹੀ ਕਿਮ ਦੇ ਫਾਲੋਅਰਸ ਦੀ ਗਿਣਤੀ 5.5 ਕਰੋੜ ਤੱਕ ਪਹੁੰਚ ਗਈ।
ਦੱਸ ਦੇਈਏ ਕਿ ਟੀ.ਵੀ. ਸਟਾਰ ''ਕੀਪਿੰਗ ਅਪ ਵਿਦ ਦਿ ਕਾਰਦਾਸ਼ੀਅਨਸ'' ਨਾਲ ਮਸ਼ਹੂਰ ਹੋਈ ਅਤੇ ਦੂਜੀ ਵਾਰ ਮਾਂ ਬਣੀ ਕਿਮ ਕਾਰਦਾਸ਼ੀਅਨ ਕੁਝ ਦਿਨ ਪਹਿਲਾਂ ਤਣਾਅ ਤੋਂ ਇਲਾਜ ਲਈ ਆਪਣੀ ਔਲ ਨੂੰ ਦਵਾਈ ਵਜੋਂ ਖਾਣ ਨੂੰ ਲੈ ਕੇ ਚਰਚਾ ''ਚ ਸੀ। ਜ਼ਿਕਰਯੋਗ ਹੈ ਕਿ ਕਿਮ ਨੇ ਬੀਤੀ 5 ਦਸੰਬਰ ਨੂੰ ਦੂਜੇ ਬੱਚੇ ਭਾਵ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਦਾ ਨਾਂ ਉਸ ਨੇ ਸੇਂਟ ਰੱਖਿਆ ਹੈ। ਉਸ ਦੇ ਪਹਿਲੇ ਬੱਚੇ ਦਾ ਨਾਂ ਨਾਰਥ ਹੈ।