ਕਿਆਰਾ ਨੇ ਇੰਡਸਟਰੀ ’ਚ ਆਉਣ ਲਈ ਬਦਲਿਆ ਸੀ ਨਾਂ, ਅਦਾਕਾਰਾ ਹੁਣ ਕਰ ਰਹੀ ਫ਼ਿਲਮਾਂ ’ਚ ਧਮਾਲ

07/31/2022 11:51:32 AM

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਿਆਰਾ ਅਡਵਾਨੀ ਲਈ ਅੱਜ ਦਾ ਦਿਨ ਬਹੁਤ ਖ਼ਾਸ ਹੈ। ਅਦਾਕਾਰਾ ਅੱਜ ਯਾਨੀ 31 ਜੁਲਾਈ ਨੂੰ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਕਿਆਰਾ ਆਪਣੇ ਜਨਮਦਿਨ ਦੇ ਖ਼ਾਸ ਮੌਕੇ ’ਤੇ ਦੁਬਈ ’ਚ ਹੈ ਅਤੇ ਆਪਣੇ ਪਿਆਰੇ ਸਿਧਾਰਥ ਮਲਹੋਤਰਾ ਨਾਲ ਆਪਣਾ ਜਨਮਦਿਨ ਮਨਾ ਰਹੀ ਹੈ। ਕਿਆਰਾ ਅਤੇ ਸਿਧਾਰਥ ਨੂੰ ਦੁਬਈ ’ਚ ਇਕੱਠੇ ਦੇਖਿਆ ਗਿਆ ਸੀ। ਸਿਧਾਰਥ ਅਤੇ ਕਿਆਰਾ ਦੀਆਂ ਪ੍ਰਸ਼ੰਸਕਾਂ ਨਾਲ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਦੋਵਾਂ ਨੇ ਪ੍ਰਸ਼ੰਸਕਾਂ ਨਾਲ ਵੱਖ-ਵੱਖ ਪੋਜ਼ ਦਿੰਦੇ ਨਜ਼ਰ ਆਏ। 

PunjabKesari

ਇਹ ਵੀ ਪੜ੍ਹੋ: ਕਿਆਰਾ ਆਪਣੇ ਜਨਮਦਿਨ ’ਤੇ ਸਿਧਾਰਥ ਨਾਲ ਪਹੁੰਚੀ ਦੁਬਈ, ਦੇਖੋ ਤਸਵੀਰਾਂ

ਅੱਜ ਅਸੀਂ ਕਿਆਰਾ ਦੀ ਲਾਈਫ਼ ਨਾਲ ਜੁੜੀਆਂ ਖ਼ਾਸ ਗੱਲਾਂ ਸਾਂਝੀਆਂ ਕਰ ਰਹੇ ਹਾਂ। ਕਿਆਰਾ ਅਡਵਾਨੀ ਨੂੰ ਪਸੰਦ ਕਰਨ ਵਾਲੇ ਦੇਸ਼-ਵਿਦੇਸ਼ ’ਚ ਬਹੁਤ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਦਾਕਾਰਾ ਦਾ ਅਸਲੀ ਨਾਂ ਕੀ ਹੈ। ਕਿਆਰਾ ਦਾ ਅਸਲੀ ਨਾਂ ਆਲੀਆ ਹੈ। ਅਦਾਕਾਰਾ ਨੇ ਇੰਡਸਟਰੀ ਦੇ ਲਈ ਆਪਣਾ ਨਾਂ ਆਲੀਆ ਬਦਲ ਕੇ ਕਿਆਰਾ ਰੱਖ ਲਿਆ। ਕਿਉਂਕਿ ਆਲੀਆ ਭੱਟ ਉਸ ਤੋਂ ਪਹਿਲਾਂ ਇੰਡਸਟਰੀ ’ਚ ਹਿੱਟ ਹੈ। ਇਹੀ ਕਾਰਨ ਸੀ ਕਿ ਪਹਿਲੀ ਫ਼ਿਲਮ ਦੇ ਸਮੇਂ ਹੀ ਉਨ੍ਹਾਂ ਨੇ ਆਪਣਾ ਨਾਂ ਆਲੀਆ ਤੋਂ ਬਦਲ ਕੇ ਕਿਆਰਾ ਰੱਖ ਲਿਆ ਸੀ। ਖ਼ਾਸ ਗੱਲ ਇਹ ਹੈ ਕਿ ਅਦਾਕਾਰ ਸਲਮਾਨ ਖ਼ਾਨ ਨੇ ਕਿਆਰਾ ਨੂੰ ਆਪਣਾ ਨਾਂ ਬਦਲਣ ਦੀ ਸਲਾਹ ਦਿੱਤੀ ਸੀ।

PunjabKesari

ਕਿਆਰਾ ਅਡਵਾਨੀ ਨੇ ਫ਼ਿਲਮ ‘ਫ਼ੁਗਲੀ’ ਨਾਲ ਬਾਲੀਵੁੱਡ ਦੀ ਦੁਨੀਆ ’ਚ ਆਪਣਾ ਪਹਿਲਾ ਕਦਮ ਰੱਖਿਆ ਸੀ।ਹਾਲਾਂਕਿ ਕਿਆਰਾ ਦੀ ਪਹਿਲੀ ਫ਼ਿਲਮ ਹੀ ਫ਼ਲਾਪ ਹੋ ਗਈ ਸੀ। ਜਿਸ ਤੋਂ ਬਾਅਦ ਅਦਾਕਾਰਾ ਨੇ ਆਪਣੇ ਕਰੀਅਰ ਦੀ ਅਸਲ ਪਛਾਣ ਫ਼ਿਲਮ ‘ਕਬੀਰ ਸਿੰਘ’ ਤੋਂ ਮਿਲੀ। ਕਬੀਰ ਸਿੰਘ ਦੀ ਸਫ਼ਲਤਾ ਤੋਂ ਬਾਅਦ ਕਿਆਰਾ ਅਡਵਾਨੀ ਦਾ ਨਾਂ ਮਸ਼ਹੂਰ ਹੋ ਗਿਆ।

PunjabKesari

ਇਹ ਵੀ ਪੜ੍ਹੋ: ਜਾਹਨਵੀ ਨੇ ਰਾਜਕੁਮਾਰ ਨੂੰ 44 ਕਰੋੜ ’ਚ ਵੇਚਿਆ ਅਪਾਰਟਮੈਂਟ, ਡੀਲ ਤੋਂ ਕਮਾਇਆ ਕਰੋੜਾਂ ਦਾ ਮੁਨਾਫ਼ਾ

ਇਸ ਤੋਂ ਬਾਅਦ ਕਿਆਰਾ ਅਡਵਾਨੀ ਨੂੰ ਗੁੱਡ ਨਿਊਜ਼, ਭੂਲ ਭੁਲਾਈਆ 2, ਸ਼ੇਰ ਸ਼ਾਹ, ਜੁੱਗ ਜੁੱਗ ਜੀਓ ਵਰਗੀਆਂ ਸੁਪਰਹਿੱਟ ਫ਼ਿਲਮਾਂ ਦੇ ਆਫ਼ਰ ਮਿਲੇ ਅਤੇ ਹੁਣ ਉਹ ਬੀ-ਟਾਊਨ ਦੀਆਂ ਟੌਪ ਅਦਾਕਾਰਾਂ ’ਚੋਂ ਇਕ ਹੈ।


Shivani Bassan

Content Editor

Related News