ਕਿਆਰਾ ਅਡਵਾਨੀ ਨੇ ‘ਜੁੱਗ ਜੁੱਗ ਜੀਓ’ ਦੇ ਲੇਟੈਸਟ ਟਰੈਕ ‘ਨੈਣ ਤੇ ਹੀਰੇ’ ਨੂੰ ਦਿੱਤੀ ਆਪਣੀ ਆਵਾਜ਼

06/22/2022 11:10:15 AM

ਨਵੀਂ ਦਿੱਲੀ: ਭਾਰਤ ਦੀ ਨਵੀਂ ਡਰੀਮ ਗਰਲ ਕਿਆਰਾ ਅਡਵਾਨੀ ਨਾ ਸਿਰਫ਼ ਇਕ ਸ਼ਾਨਦਾਰ ਅਦਾਕਾਰਾ ਹੈ ਸਗੋਂ ਇਕ ਪ੍ਰਭਾਵਸ਼ਾਲੀ ਗਾਇਕ ਵੀ ਹੈ। ਹਾਲ ਹੀ ’ਚ ਕਿਆਰਾ ਨੇ ਆਪਣੇ ਸਿੰਗਿੰਗ ਟੈਲੇਂਟ ਦੀ ਇਕ ਛੋਟੀ ਜਹੀ ਝਲਕ ਪੇਸ਼ ਕੀਤੀ ਹੈ ਜਿਸ ’ਚ ਉਸ ਨੇ ‘ਨੈਣ ਤੇ ਹੀਰੇ’ ਦੀ ਕੁਝ ਲਾਈਨਾਂ ਗਾਈਆ ਹਨ। ਇਸ ਤੋਂ ਇੰਟਰਨੈੱਟ ’ਤੇ ਹਰ ਪਾਸੇ ਇਸ ਦੀ ਹੀ ਚਰਚਾ  ਹੋ ਰਹੀ ਹੈ। ਕਿਆਰਾ ਦੀ ਆਉਣ ਵਾਲੀ ਫ਼ਿਲਮ ‘ਜੁੱਗ ਜੁੱਗ ਜੀਓ’ ਦੇ ਇਸ ਲੇਟੈਸਟ ਟਰੈਕ ਨੂੰ ਗੁਰੂ ਰੰਧਾਵਾ ਨੇ ਆਪਣੀ ਅਵਾਜ਼ ਦਿੱਤੀ ਹੈ।

ਇਹ  ਵੀ ਪੜ੍ਹੋ : ਰਿਤਿਕ ਰੋਸ਼ਨ ਦੀ 67 ਸਾਲਾਂ ਮਾਂ ਪਿੰਕੀ ਪਾਣੀ ’ਚ ਯੋਗ ਕਰਦੀ ਆਈ ਨਜ਼ਰ, ਦੇਖੋ ਵੀਡੀਓ

ਅਜਿਹੇ ’ਚ ਕਿਆਰਾ ਅਡਵਾਨੀ ਨੇ ਇਸ ਗੀਤ ਨੂੰ ਆਪਣੀ ਆਵਾਜ਼ ’ਚ ਗਾ ਕੇ ਸੋਸ਼ਲ ਮੀਡੀਆ ’ਤੇ ਬਹੁਤ ਹੀ ਖੂਬਸੂਰਤੀ ਨਾਲ ਸਭ ਦੇ ਸਾਹਮਣੇ ਪੇਸ਼ ਕੀਤਾ ਹੈ। ਕਿਆਰਾ ਅਡਵਾਨੀ ਨੇ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਸਿਤਾਰਿਆਂ ’ਚੋਂ ਉਭਰ ਕੇ ਸਾਹਮਣੇ ਆਉਣ ਵਾਲੀ ਅਦਾਕਾਰਾ ਹੈ। ਇਸ ਦੇ ਨਾਲ ਹੀ ਕਿਆਰਾ ਅਡਵਾਨੀ ਨੇ ਬਾਲੀਵੁੱਡ ਦੇ ਟੌਪ ਸਿਤਾਰਿਆਂ ’ਚ ਆਪਣੀ ਜਗ੍ਹਾ ਵੀ ਬਣਾਈ ਹੈ। ਹੈ। ਸਫ਼ਲ ਫ਼ਿਲਮਾਂ ਦੀ ਇਕ ਪ੍ਰਭਾਵਸ਼ਾਲੀ ਸਟ੍ਰੀਕ ਹੈ ਜੋ ਕਿ ਅਦਾਕਾਰਾ ਨੇ ਫ਼ਿਲਮਾਂ ’ਚ ਬੈੱਕ ਟੂ ਬੈੱਕ ਪਰਫ਼ਾਰਮੈਂਸ ਦੀ ਝਲਕ ਦਿਖਾਈ ਹੈ।

 

 
 
 
 
 
 
 
 
 
 
 
 
 
 
 

A post shared by KIARA (@kiaraaliaadvani)

 

ਬਾਕਸ ਆਫ਼ਿਸ ’ਤੇ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ‘ਭੁੱਲ ਭੁਲਾਈਆ 2’ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਿਆਰਾ ਅਡਵਾਨੀ ਹੁਣ ‘ਜੁੱਗ ਜੁੱਗ ਜੀਓ’ ਦੇ ਸ਼ਾਨਦਾਰ ਕਲੈਕਸ਼ਨ ’ਤੇ ਨਜ਼ਰ ਹੈ। ਇਸ ਫ਼ਿਲਮ ਬਾਰੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਅਦਾਕਾਰਾ ਦੀਆਂ ਹੁਣ ਤੱਕ ਦੀਆਂ ਸਾਰੀਆਂ ਫ਼ਿਲਮਾਂ ਦਾ ਰਿਕਾਰਡ ਤੋੜ ਦੇਵੇਗੀ।

ਇਹ  ਵੀ ਪੜ੍ਹੋ : ਥਾਈਲੈਂਡ ’ਚ ਪਤੀ ਨਾਲ ਪਹੁੰਚੀ ਨਯਨਤਾਰਾ, ਵਿਗਨੇਸ਼ ਨੇ ਪਤਨੀ ਨਾਲ ਸਾਂਝੀਆਂ ਕੀਤੀਆ ਰੋਮਾਂਟਿਕ ਤਸਵੀਰਾਂ

‘ਜੁੱਗ ਜੁੱਗ ਜੀਓ’ ਦੇ  ਬਾਅਦ ਕਿਆਰਾ ਅਡਵਾਨੀ ਜਲਦ ਹੀ ਏ.ਐੱਸ ਸ਼ੰਕਰ ਦੀ ਅਗਲੀ ਫ਼ਿਲਮ ਦੀ ਸ਼ੂਟਿੰਗ ਫ਼ਿਰ ਤੋਂ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਸਾਲ ਦੀ ਤੀਸਰੀ ਫ਼ਿਲਮ ‘ਗੋਵਿੰਦਾ ਨਾਮ ਮੇਰਾ’ ਲਈ ਵੀ ਤਿਆਰ ਹੈ।


Anuradha

Content Editor

Related News