ਅਰਜੁਨ ਬਿਜਲਾਨੀ ਬਣਿਆ 'ਖਤਰੋਂ ਕੇ ਖਿਲਾੜੀ 11' ਦਾ ਜੇਤੂ

Monday, Sep 27, 2021 - 11:21 AM (IST)

ਅਰਜੁਨ ਬਿਜਲਾਨੀ ਬਣਿਆ 'ਖਤਰੋਂ ਕੇ ਖਿਲਾੜੀ 11' ਦਾ ਜੇਤੂ

ਮੁੰਬਈ (ਬਿਊਰੋ) - ਅਦਾਕਾਰ ਅਰਜੁਨ ਬਿਜਲਾਨੀ ਨੂੰ ਐਤਵਾਰ ਨੂੰ ਰਿਐਲਿਟੀ ਟੀ. ਵੀ. ਸ਼ੋਅ 'ਖਤਰੋਂ ਕੇ ਖਿਲਾੜੀ' ਦਾ ਜੇਤੂ ਐਲਾਨਿਆ ਗਿਆ। ਹਰਮਨ ਪਿਆਰੇ ਟੀ. ਵੀ. ਸਟਾਰ ਨੇ ਆਪਣੇ 5 ਸਾਲ ਦੇ ਪੁੱਤਰ ਅਯਾਨ ਨੂੰ ਸ਼ੋਅ 'ਚ ਟਰਾਫੀ ਸਮਰਪਿਤ ਕੀਤੀ। ਅਰਜੁਨ ਬਿਜਲਾਨੀ ਨੇ ਟੈਲੀਵਿਜਨ ਚੈਨਲ 'ਕਲਰਸ' 'ਤੇ ਪ੍ਰਸਾਰਿਤ ਹੋਏ 'ਖਤਰੋਂ ਕੇ ਖਿਲਾੜੀ 11' 'ਚ ਹਿੱਸਾ ਲਿਆ ਸੀ। ਸ਼ੋਅ ਨੂੰ ਦੱਖਣੀ ਅਫਰੀਕਾ ਦੇ ਕੇਪਟਾਊਨ ਸ਼ਹਿਰ 'ਚ ਫ਼ਿਲਮਾਇਆ ਗਿਆ ਸੀ। ਅਰਜੁਨ ਬਿਜਲਾਨੀ ਨੇ ਕਿਹਾ ਕਿ ਉਹ ਸ਼ੋਅ ਜਿੱਤਣ ਤੋਂ ਬਾਅਦ ਕਾਫ਼ੀ ਖ਼ੁਸ਼ ਹੈ। ਅਰਜੁਨ (38) ਨੇ ਕਿਹਾ 'ਸ਼ੋਅ ਦਾ ਜੇਤੂ ਬਣ ਕੇ ਬਹੁਤ ਚੰਗਾ ਲੱਗ ਰਿਹਾ ਹੈ।'

PunjabKesari
ਦੱਸ ਦਈਏ ਕਿ ਮਸ਼ਹੂਰ ਡਾਇਰੈਕਟਰ ਰੋਹਿਤ ਸ਼ੈੱਟੀ ਦੀ ਮੇਜ਼ਬਾਨੀ ਵਾਲਾ ਸਟੰਟ ਰਿਐਲਿਟੀ ਸ਼ੋਅ 'ਫਿਅਰ ਫੈਕਟਰ- ਖਤਰੋਂ ਕੇ ਖਿਲਾੜੀ 11' ਨੂੰ ਇਸ ਵਾਰ ਕਾਫ਼ੀ ਪਿਆਰ ਮਿਲਿਆ। 25 ਤੇ 26 ਸਤੰਬਰ ਨੂੰ ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਸੀ। ਗ੍ਰੈਂਡ ਫਿਨਾਲੇ ਤੋਂ ਪਹਿਲਾਂ ਹੀ ਅਰਜੁਨ ਬਿਜਲਾਨੀ ਦਾ ਨਾਂ ਸੋਸ਼ਲ ਮੀਡੀਆ 'ਤੇ ਜੇਤੂ ਵਜੋਂ ਟਰੈਂਡ ਕਰਨ ਲੱਗਾ ਸੀ। ਇਸ ਦੇ ਨਾਲ ਹੀ ਯੂਜ਼ਰਸ ਨੇ ਪ੍ਰਤੀਯੋਗੀ ਨੂੰ ਸ਼ੋਅ ਜਿੱਤਣ ਦੀਆਂ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
 

 
 
 
 
 
 
 
 
 
 
 
 
 
 
 
 

A post shared by Arjun Bijlani (@arjunbijlani)


author

sunita

Content Editor

Related News