‘ਦਿ ਰੋਮਾਂਟਿਕਸ’ ’ਚ ਖ਼ਾਨਜ਼ ਤਿੱਕੜੀ ਦੀ ਮੌਜੂਦਗੀ ਨਾਲ ਸੀਰੀਜ਼ ਨੂੰ ਇੰਨੀ ਪਛਾਣ ਮਿਲੀ!

Tuesday, Feb 21, 2023 - 10:44 AM (IST)

‘ਦਿ ਰੋਮਾਂਟਿਕਸ’ ’ਚ ਖ਼ਾਨਜ਼ ਤਿੱਕੜੀ ਦੀ ਮੌਜੂਦਗੀ ਨਾਲ ਸੀਰੀਜ਼ ਨੂੰ ਇੰਨੀ ਪਛਾਣ ਮਿਲੀ!

ਮੁੰਬਈ (ਬਿਊਰੋ)– ਨੈੱਟਫਲਿਕਸ ਦੀ ਡਾਕੂਮੈਂਟਰੀ-ਸੀਰੀਜ਼ ‘ਦਿ ਰੋਮਾਂਟਿਕਸ’ ਨੂੰ 14 ਫਰਵਰੀ ਨੂੰ ਰਿਲੀਜ਼ ਕੀਤਾ ਗਿਆ, ਜੋ ਯਸ਼ ਚੋਪੜਾ, ਯਸ਼ ਰਾਜ ਫ਼ਿਲਮਜ਼ ਦੀ ਵਿਰਾਸਤ ਤੇ ਭਾਰਤ ਤੇ 50 ਸਾਲਾਂ ਤੋਂ ਵੱਧ ਭਾਰਤੀਆਂ ’ਤੇ ਇਸ ਦੇ ਸੱਭਿਆਚਾਰਕ ਪ੍ਰਭਾਵ ਨੂੰ ਇਕ ਸ਼ਰਧਾਂਜਲੀ ਹੈ।

ਰਿਲੀਜ਼ ਦੇ 48 ਘੰਟਿਆਂ ਦੇ ਅੰਦਰ ਨੈੱਟਫਲਿਕਸ ’ਤੇ ‘ਦਿ ਰੋਮਾਂਟਿਕਸ’ ਨੰਬਰ 1 ਬਣ ਗਈ ਸੀ। ਦਿਲਚਸਪ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਹੈ, ਜਦੋਂ ਹਿੰਦੀ ਫ਼ਿਲਮ ਇੰਡਸਟਰੀ ਦੇ ਤਿੰਨੇ ਖ਼ਾਨਜ਼ ਕਿਸੇ ਪ੍ਰਾਜੈਕਟ ਲਈ ਸਕ੍ਰੀਨ ’ਤੇ ਇਕੱਠੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਸੋਨੂੰ ਨਿਗਮ ਨਾਲ ਹੋਈ ਧੱਕਾ-ਮੁੱਕੀ, ਘਟਨਾ ਦੀ ਵੀਡੀਓ ਵਾਇਰਲ

ਡਾਇਰੈਕਟਰ ਸਮ੍ਰਿਤੀ ਮੁੰਦਰਾ ਦੱਸਦੀ ਹੈ, ‘‘ਹਾਲਾਂਕਿ ਇਹ ਸਿਰਫ ਇਤਫ਼ਾਕ ਹੈ ਕਿ ਤਿੰਨੇ ਖ਼ਾਨ ਸ਼ਾਹਰੁਖ, ਸਲਮਾਨ ਤੇ ਆਮਿਰ ‘ਦਿ ਰੋਮਾਂਟਿਕਸ’ ’ਚ ਪਹਿਲੀ ਵਾਰ ਇਕੱਠੇ ਦਿਖਾਈ ਦੇ ਰਹੇ ਹਨ, ਪਿਛੋਕੜ ’ਚ ਇਹ ਸਮਝ ’ਚ ਆਉਂਦਾ ਹੈ। ਤਿੰਨਾਂ ਦਿੱਗਜਾਂ ਨੇ ਯਸ਼ ਚੋਪੜਾ ਤੇ ਆਦਿਤਿਆ ਚੋਪੜਾ ਨਾਲ ਅਤਰੰਗ ਪ੍ਰੋਫੈਸ਼ਨਲ ਤੇ ਪ੍ਰਸਨਲ ਰਿਲੇਸ਼ਨਸ਼ਿਪ ਸ਼ੇਅਰ ਕੀਤਾ ਹੈ।’’

ਤਿੰਨੇ ਵੱਡੇ ਸਿਤਾਰੇ ਹੋਣ ਤੋਂ ਇਲਾਵਾ ਭਾਰਤੀ ਸਿਨੇਮਾ ਦੇ ਵਿਚਾਰਵਾਨ ਆਗੂ ਵੀ ਹਨ। ਉਨ੍ਹਾਂ ਦੀ ਮੌਜੂਦਗੀ ਨਾਲ ਸੀਰੀਜ਼ ’ਚ ਬਹੁਤ ਜ਼ਿਆਦਾ ਸਮਝ ਜੁੜ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News