ਗਾਇਕ ਖ਼ਾਨ ਸਾਬ੍ਹ ਤੇ ਮੰਨਤ ਨੂਰ ਦੀ ਜੋੜੀ ਦਾ ਕਮਾਲ, ਸੁਣੋ ਇਹ ਖ਼ੂਬਸੂਰਤ ਆਡੀਓ

04/17/2021 6:11:59 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅੱਜਕਲ ਕੋਲੈਬੋਰੇਸ਼ਨ ਦਾ ਸਿਲਸਿਲਾ ਕਾਫ਼ੀ ਚੱਲ ਰਿਹਾ ਹੈ। ਇਸੇ ਟਰੈਂਡ ਨੂੰ ਫਾਲੋ ਕੀਤਾ ਹੈ ਹੁਣ ਪੰਜਾਬੀ ਗਾਇਕ ਖ਼ਾਨ ਸਾਬ੍ਹ ਅਤੇ ਪ੍ਰਸਿੱਧ ਗਾਇਕਾ ਮੰਨਤ ਨੂਰ ਨੇ। ਪਹਿਲੀ ਵਾਰ ਖ਼ਾਨ ਸਾਬ੍ਹ ਤੇ ਮੰਨਤ ਨੂਰ ਦੀ ਆਵਾਜ਼ ਕਿਸੇ ਗੀਤ 'ਚ ਇਕੱਠਿਆਂ ਸੁਣਨ ਨੂੰ ਮਿਲ ਰਹੀ ਹੈ। ਖ਼ਾਨ ਸਾਬ੍ਹ ਤੇ ਮੰਨਤ ਨੂਰ ਦਾ ਡਿਊਟ ਗੀਤ 'ਸ਼ਰਮਿੰਦਾ ਹਾਂ' ਹਾਲ 'ਚ ਰਿਲੀਜ਼ ਹੋਇਆ ਹੈ। ਇਹ ਗੀਤ ਇਕ ਲਵ ਸੌਂਗ ਹੈ ਤੇ ਇਮੋਸ਼ਨਲ ਹੈ। 

ਦੱਸ ਦਈਏ ਕਿ ਐਲਬਮ 'ਸੁਣ ਵੇ ਰੱਬਾ' ਦਾ ਇਹ ਗੀਤ ਹੈ, ਜਿਸ ਦੀ ਆਡੀਓ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਪ੍ਰੋਜੈਕਟ ਤੋਂ ਪਹਿਲਾ ਮੰਨਤ ਨੂਰ ਤੇ ਖ਼ਾਨ ਸਾਬ੍ਹ ਕਦੇ ਵੀ ਕਿਸੇ ਪ੍ਰੋਜੈਕਟ 'ਚ ਇਕੱਠੇ ਨਜ਼ਰ ਨਹੀਂ ਆਏ। ਦੋਵਾਂ ਦੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਗੀਤ 'ਸੁਣ ਵੇ ਰੱਬਾ' ਨੂੰ ਕੁਲਵੰਤ ਗਰਾਈਆਂ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ, ਜਿਸ ਨੂੰ ਮਸ਼ਹੂਰ ਮਿਊਜ਼ਿਕ ਪ੍ਰੋਡਿਊਸਰ ਗੁਰਮੀਤ ਸਿੰਘ ਨੇ ਇਸ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ।

ਦੱਸਣਯੋਗ ਹੈ ਕਿ ਗਾਇਕਾ ਮੰਨਤ ਨੂਰ ਨੂੰ ਪੰਜਾਬੀ ਫ਼ਿਲਮ 'ਲੌਂਗ ਲਾਚੀ' ਦੇ ਟਾਈਟਲ ਟਰੈਕ 'ਲੌਂਗ ਲਾਚੀ' ਤੋਂ ਵੱਡੀ ਪਛਾਣ ਮਿਲੀ ਸੀ। ਹੁਣ ਤਕ ਮੰਨਤ ਨੂਰ ਨੇ ਕਈ ਪੰਜਾਬੀ ਫ਼ਿਲਮਾਂ 'ਚ ਅਤੇ ਕਈ ਸਿੰਗਲ ਟਰੈਕਸ ਕੀਤੇ ਹਨ। ਜੇਕਰ ਗੱਲ ਖ਼ਾਨ ਸਾਬ੍ਹ ਦੀ ਕਰੀਏ ਤਾਂ ਖ਼ਾਨ ਸਾਬ੍ਹ ਨੂੰ ਉਨ੍ਹਾਂ ਦੇ ਸੂਫੀ ਅੰਦਾਜ਼ ਕਰਕੇ ਪਛਾਣ ਮਿਲੀ ਹੈ। 


sunita

Content Editor

Related News