‘ਦੰਗਲ’ ਦੇ ਬਾਕਸ ਆਫ਼ਿਸ ਕਲੈਕਸ਼ਨ ਨੂੰ ਟੱਕਰ ਦੇਵੇਗੀ ਯਸ਼ ਦੀ ‘ਕੇ. ਜੀ. ਐੱਫ. 2’?

Wednesday, Apr 27, 2022 - 05:21 PM (IST)

‘ਦੰਗਲ’ ਦੇ ਬਾਕਸ ਆਫ਼ਿਸ ਕਲੈਕਸ਼ਨ ਨੂੰ ਟੱਕਰ ਦੇਵੇਗੀ ਯਸ਼ ਦੀ ‘ਕੇ. ਜੀ. ਐੱਫ. 2’?

ਮੁੰਬਈ (ਬਿਊਰੋ)– ਯਸ਼ ਦੀ ਫ਼ਿਲਮ ‘ਕੇ. ਜੀ. ਐੱਫ. 2’ ਬਾਕਸ ਆਫ਼ਿਸ ’ਤੇ ਧਮਾਲ ਮਚਾ ਰਹੀ ਹੈ। ਫ਼ਿਲਮ ਨੂੰ ਹਿੰਦੀ ਬੈਲਟ ’ਚ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਯਸ਼ ਦੀ ਫ਼ਿਲਮ ਦੀ ਕਲੈਕਸ਼ਨ ਸ਼ਾਨਦਾਰ ਹੈ ਪਰ ਤੁਸੀਂ ਜਾਣਦੇ ਹੋ ਕਿ ‘ਕੇ. ਜੀ. ਐੱਫ. 2’ ਬਹੁਤ ਜਲਦ ‘ਬਾਹੂਬਲੀ 2’ ਦੀ ਕਲੈਕਸ਼ਨ ਨੂੰ ਮਾਤ ਦੇ ਸਕਦੀ ਹੈ। ਇਸ ਤੋਂ ਬਾਅਦ ‘ਦੰਗਲ’ ਦਾ ਨੰਬਰ ਵੀ ਆ ਸਕਦਾ ਹੈ। ਸਾਊਥ ਸੁਪਰਸਟਾਰ ਯਸ਼ ਦੀ ਫ਼ਿਲਮ ‘ਕੇ. ਜੀ. ਐੱਫ. 2’ ਬਾਕਸ ਆਫ਼ਿਸ ’ਤੇ ਬਿਨਾਂ ਰੁੱਕੇ ਕਮਾਈ ਕਰ ਰਹੀ ਹੈ। ਫ਼ਿਲਮ ਜਦੋਂ ਦੀ ਰਿਲੀਜ਼ ਹੋਈ ਹੈ, ਰਿਕਾਰਡਤੋੜ ਕਮਾਈ ਕਰ ਰਹੀ ਹੈ। ਯਸ਼ ਦੀ ਫ਼ਿਲਮ ਬਹੁਤ ਜਲਦ 1000 ਕਰੋੜ ਰੁਪਏ ਦੀ ਕਲੈਕਸ਼ਨ ਕਰਨ ਵਾਲੀ ਹੈ। ਫ਼ਿਲਮਾਂ ਦੀ 1000 ਕਰੋੜ ਕਲੱਬ ’ਚ ਐਂਟਰੀ ਸੌਖੀ ਨਹੀਂ ਹੈ। ਭਾਰਤ ਦੀਆਂ ਚੋਣਵੀਆਂ ਫ਼ਿਲਮਾਂ ਹੀ ਇਸ ਕਲੱਬ ’ਚ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ’ਚ ਨਜ਼ਰ ਆਉਣਗੇ ਹਨੀ ਸਿੰਘ ਤੇ ਗੁਰੂ ਰੰਧਾਵਾ, ਸਾਹਮਣੇ ਆਈਆਂ ਤਸਵੀਰਾਂ

‘ਦੰਗਲ’ ਦੀ ਬਰਾਬਰੀ ਕਰੇਗੀ ‘ਕੇ. ਜੀ. ਐੱਫ. 2’
ਸਾਊਥ ਸੁਪਰਸਟਾਰ ਯਸ਼ ਦੀ ਫ਼ਿਲਮ ‘ਕੇ. ਜੀ. ਐੱਫ. 2’ ਬਾਕਸ ਆਫ਼ਿਸ ’ਤੇ ਬਿਨਾਂ ਰੁੱਕੇ ਕਮਾਈ ਕਰ ਰਹੀ ਹੈ। ਫ਼ਿਲਮ ਨੂੰ ਦੇਖ ਕੇ ਉਮੀਦ ਜਤਾਈ ਜਾ ਰਹੀ ਹੈ ਕਿ ਇਹ ‘ਦੰਗਲ’ ਫ਼ਿਲਮ ਦੀ ਬਰਾਬਰੀ ਕਰੇਗੀ। ਬਰਾਬਰੀ ਨਹੀਂ ਤਾਂ ਇਹ ‘ਦੰਗਲ’ ਦੀ ਕਲੈਕਸ਼ਨ ਦੇ ਨਜ਼ਦੀਕ ਪਹੁੰਚ ਸਕਦੀ ਹੈ। ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਭਾਰਤ ਦੀਆਂ ਜ਼ਿਆਦਾ ਕਮਾਈ ਕਰਨ ਵਾਲੀਆਂ ਫ਼ਿਲਮਾਂ ’ਚੋਂ ‘ਦੰਗਲ’ ਟਾਪ ’ਤੇ ਹੈ। ਇਸ ਦਾ ਰਿਕਾਰਡ ਹੁਣ ਤੱਕ ਕੋਈ ਫ਼ਿਲਮ ਨਹੀਂ ਤੋੜ ਸਕੀ।

ਟਾਪ 5 ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ
ਇਸ ਲਿਸਟ ’ਚ ਟਾਪ ’ਤੇ ਹਨ ਆਮੀਰ ਖ਼ਾਨ ਦੀ ਸਪੋਰਟਸ ਬੇਸ ਫ਼ਿਲਮ ‘ਦੰਗਲ’, ਜੋ ਸਾਲ 2016 ’ਚ ਆਈ ਸੀ। ਇਸ ਫ਼ਿਲਮ ਨੂੰ ਨੀਤੇਸ਼ ਤਿਵਾੜੀ ਨੇ ਡਾਇਰੈਕਟ ਕੀਤਾ ਸੀ। ਇਸ ਫ਼ਿਲਮ ਦੀ ਕਲੈਕਸ਼ਨ 2,024 ਕਰੋੜ ਰੁਪਏ ਹੈ। ਇਸ ਤੋਂ ਬਾਅਦ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ‘ਬਾਹੂਬਲੀ 2’ ਦਾ ਨਾਂ ਆਉਂਦਾ ਹੈ। ਐੱਸ. ਐੱਸ. ਰਾਜਾਮੌਲੀ ਦੀ ਇਸ ਫ਼ਿਲਮ ਨੇ 1810 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਤੀਜੇ ਨੰਬਰ ’ਤੇ ਸਾਲ 2022 ’ਚ ਆਈ ਫ਼ਿਲਮ ‘ਆਰ. ਆਰ. ਆਰ.’ ਹੈ। ਇਸ ਫ਼ਿਲਮ ਨੇ 1,110 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਨ੍ਹਾਂ ਤੋਂ ਬਾਅਦ ‘ਬਜਰੰਗੀ ਭਾਈਜਾਨ’ ਨੇ 969.06 ਤੇ ‘ਸੀਕ੍ਰੇਟ ਸੁਪਰਸਟਾਰ’ ਨੇ 966.86 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਇਨ੍ਹਾਂ ਤੋਂ ਬਾਅਦ ਹੁਣ ਭਾਰਤ ਦੀਆਂ ਟਾਪ ਫ਼ਿਲਮਾਂ ਦੀ ਲਿਸਟ ’ਚ ‘ਕੇ. ਜੀ. ਐੱਫ. 2’ ਆਉਣ ਵਾਲੀ ਹੈ। ਫ਼ਿਲਮ ਨੇ 900 ਕਰੋੜ ਦੇ ਕਰੀਬ ਕਮਾ ਕੇ ਬਹੁਤ ਜਲਦੀ ‘ਬਜਰੰਗੀ ਭਾਈਜਾਨ’ ਤੇ ‘ਸੀਕ੍ਰੇਟ ਸੁਪਰਸਟਾਰ’ ਤੋਂ ਅੱਗੇ ਨਿਕਲਣ ਵਾਲੀ ਹੈ। ਉਮੀਦ ਹੈ ਕਿ ਯਸ਼ ਦੀ ਫ਼ਿਲਮ ਨੂੰ ‘ਬਾਹੂਬਲੀ 2’ ਜਿੰਨੀ ਕਾਮਯਾਬੀ ਮਿਲੇਗੀ। ਹੁਣ ਦੇਖਣਾ ਹੋਵੇਗਾ ਕਿ ਇਹ ਫ਼ਿਲਮ ‘ਦੰਗਲ’ ਨੂੰ ਟੱਕਰ ਦੇਵੇਗੀ ਜਾ ਨਹੀਂ। ਦਰਸ਼ਕ ਇਸ ਫ਼ਿਲਮ ਦੀ ਕਾਮਯਾਬੀ ਲਈ ਬਹੁਤ ਉਤਸ਼ਾਹਿਤ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News