‘ਕੇ. ਜੀ. ਐੱਫ. 2’ ਦੀ ਸ਼ੂਟਿੰਗ ਸਮੇਂ ਸੰਜੇ ਦੱਤ ਨੇ ਯਸ਼ ਨੂੰ ਕੀਤੀ ਸੀ ਇਹ ਖ਼ਾਸ ਬੇਨਤੀ

04/08/2022 1:31:50 PM

ਮੁੰਬਈ (ਬਿਊਰੋ)– ‘ਕੇ. ਜੀ. ਐੱਫ. 2’ ’ਚ ਜਿਥੇ ਰੌਕੀ ਬਣੇ ਯਸ਼ ਅੱਗੇ ਦੀ ਕਹਾਣੀ ਪੂਰੀ ਕਰਨਗੇ, ਉਥੇ ਇਸ ਵਾਰ ਫ਼ਿਲਮ ’ਚ ਸੰਜੇ ਦੱਤ ਅਧੀਰਾ ਬਣ ਕੇ ਸਾਰਿਆਂ ਨੂੰ ਡਰਾਉਣਗੇ। ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ ਤੇ ਟਰੇਲਰ ਦੇਖਣ ਤੋਂ ਬਾਅਦ ਫ਼ਿਲਮ ਨੂੰ ਲੈ ਕੇ ਉਤਸ਼ਾਹ ਹੋਰ ਵੀ ਵੱਧ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਰੀਵਿਊ ’ਚ ਆਪਣੇ ਬਾਰੇ ਅਪਮਾਨਜਨਕ ਗੱਲ ਪੜ੍ਹ ਕੇ ਯਾਮੀ ਗੌਤਮ ਹੋਈ ਗੁੱਸਾ, ਆਖ ਦਿੱਤੀ ਇਹ ਗੱਲ

ਫ਼ਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ’ਚ ਲੱਗੀ ਹੈ। ਉਥੇ ਪ੍ਰਮੋਸ਼ਨ ਦੌਰਾਨ ਫ਼ਿਲਮ ਦੀ ਸ਼ੂਟਿੰਗ ਨਾਲ ਜੁੜੇ ਕੁਝ ਮਜ਼ੇਦਾਰ ਕਿੱਸੇ ਵੀ ਸੁਣਨ ਨੂੰ ਮਿਲ ਰਹੇ ਹਨ।

ਅਜਿਹਾ ਹੀ ਕਿੱਸਾ ਇਕ ਇੰਟਰਵਿਊ ’ਚ ਸੰਜੇ ਦੱਤ ਨੇ ਵੀ ਬਿਆਨ ਕੀਤਾ ਹੈ। ਜਦੋਂ ਉਨ੍ਹਾਂ ਨੇ ਯਸ਼ ਤੋਂ ਇਕ ਖ਼ਾਸ ਬੇਨਤੀ ਕੀਤੀ ਸੀ ਤੇ ਕਹਿ ਦਿੱਤਾ ਸੀ ਕਿ ਉਨ੍ਹਾਂ ਦੀ ਬੇਇੱਜ਼ਤੀ ਨਾ ਕਰੋ ਯਾਰ। ਅਸਲ ’ਚ ਸੰਜੇ ਦੱਤ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ, ਉਸ ਸਮੇਂ ਉਹ ਕੈਂਸਰ ਨਾਲ ਵੀ ਜੂਝ ਰਹੇ ਸਨ।

 
 
 
 
 
 
 
 
 
 
 
 
 
 
 

A post shared by Sanjay Dutt (@duttsanjay)

ਉਨ੍ਹਾਂ ਦੀ ਕੀਮੋਥੈਰੇਪੀ ਚੱਲ ਰਹੀ ਸੀ। ਲਿਹਾਜ਼ਾ ਸ਼ੂਟਿੰਗ ਦੌਰਾਨ ਹਰ ਕੋਈ ਉਨ੍ਹਾਂ ਦਾ ਖ਼ਾਸ ਧਿਆਨ ਰੱਖਦਾ, ਉਨ੍ਹਾਂ ਨੂੰ ਸ਼ੂਟਿੰਗ ਲਈ ਖ਼ਾਸ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਸਨ। ਸ਼ਾਟਸ ’ਚ ਗ੍ਰਾਫਿਕਸ ਦਾ ਇਸਤੇਮਾਲ ਕਰਨ ਦੀ ਗੱਲ ਕੀਤੀ ਜਾਂਦੀ ਸੀ, ਜਿਸ ਤੋਂ ਸੰਜੇ ਦੱਤ ਨੇ ਯਸ਼ ਤੇ ਮੇਕਰਜ਼ ਨੂੰ ਖ਼ਾਸ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਉਂਝ ਸ਼ੂਟਿੰਗ ਕਰਨ ਦਾ ਮੌਕਾ ਦਿੱਤਾ ਜਾਵੇ, ਜਿਵੇਂ ਕਿ ਤੈਅ ਕੀਤਾ ਗਿਆ ਸੀ। ਫਾਈਟ ਸੀਟ ਹੋਵੇ ਜਾਂ ਫਿਰ ਮਿੱਟੀ ਦੇ ਸੀਨ, ਸੰਜੇ ਦੱਤ ਨੇ ਖ਼ੁਦ ਹਰ ਸੀਨ ਨੂੰ ਰੀਅਲ ਲੋਕੇਸ਼ਨ ’ਤੇ ਕੀਤਾ।

‘ਕੇ. ਜੀ. ਐੱਫ. ਚੈਪਟਰ 1’ ਦੀ ਰਿਲੀਜ਼ ਤੋਂ ਬਾਅਦ ਤੋਂ ਹੀ ਇਸ ਦੇ ਦੂਜੇ ਭਾਗ ਦਾ ਇੰਤਜ਼ਾਰ ਵੀ ਬੇਸਬਰੀ ਨਾਲ ਹੋ ਰਿਹਾ ਹੈ ਤੇ ਹੁਣ ਆਖਿਰਕਾਰ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। 14 ਅਪ੍ਰੈਲ ਦੀ ਤਾਰੀਖ਼ ਤੈਅ ਕਰ ਦਿੱਤੀ ਗਈ ਹੈ। ਫ਼ਿਲਮ ’ਚ ਜਿਥੇ ਪੁਰਾਣੇ ਚਿਹਰੇ ਯਸ਼ ਤੇ ਸ਼੍ਰੀਨਿਧੀ ਨਜ਼ਰ ਆਉਣਗੇ ਤਾਂ ਉਥੇ ਨਵੇਂ ਰਵੀਨਾ ਟੰਡਨ ਤੇ ਸੰਜੇ ਦੱਤ ਦਿਖਣਗੇ। ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ, ਜਿਸ ਤੋਂ ਬਾਅਦ ਉਸ ਨੂੰ ਓ. ਟੀ. ਟੀ. ’ਤੇ ਰਿਲੀਜ਼ ਕੀਤਾ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News