...ਤਾਂ ਇਸ ਸਵਾਲ ਦਾ ਜਵਾਬ ਨਾ ਦੇਣ ਕਾਰਨ 1 ਕਰੋੜ ਤੋਂ ਵਾਂਝੀ ਰਹਿ ਗਈ ਛਵੀ ਕੁਮਾਰ

Friday, Oct 30, 2020 - 01:11 PM (IST)

...ਤਾਂ ਇਸ ਸਵਾਲ ਦਾ ਜਵਾਬ ਨਾ ਦੇਣ ਕਾਰਨ 1 ਕਰੋੜ ਤੋਂ ਵਾਂਝੀ ਰਹਿ ਗਈ ਛਵੀ ਕੁਮਾਰ

ਨਵੀਂ ਦਿੱਲੀ (ਬਿਊਰੋ) - 'ਕੇ ਬੀ ਸੀ 12' ਦਾ ਪਿਛਲਾ ਐਪੀਸੋਡ ਕਾਫ਼ੀ ਦਿਲਚਸਪ ਰਿਹਾ ਸੀ। ਪਿਛਲੇ ਐਪੀਸੋਡ 'ਚ ਖਿੱਚ ਦਾ ਕੇਂਦਰ ਰਹੀ ਗਾਜਿਆਬਾਦ ਦੀ ਮੁਕਾਬਲੇਬਾਜ਼ ਛਵੀ ਕੁਮਾਰ। ਉਹ ਇੰਗਲਿਸ਼ ਦੀ ਅਧਿਆਪਕ ਹੈ ਅਤੇ ਉਨ੍ਹਾਂ ਦੇ ਪਤੀ ਏਅਰਫੋਰਸ ਅਫ਼ਸਰ ਹਨ। ਛਵੀ ਨੇ ਦੱਸਿਆ ਕਿ ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਮੇਰਾ ਘਰਵਾਲਾ (ਪਤੀ) ਫ਼ੌਜੀ ਹੈ।

PunjabKesari
ਛਵੀ ਦੇ ਖ਼ੇਡ ਤੋਂ ਖੁਸ਼ ਹੋਏ ਅਮਿਤਾਭ
ਅਮਿਤਾਭ ਬੱਚਨ ਦੇ ਸਾਹਮਣੇ ਹੌਟ ਸੀਟ 'ਤੇ ਬੈਠ ਕੇ ਛਵੀ ਨੇ ਬੇਹੱਦ ਸ਼ਾਨਦਾਰ ਖੇਡਿਆ। ਬੀਤੇ ਕੁਝ ਦਿਨ ਪਹਿਲਾਂ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਦਿਖਾਇਆ ਗਿਆ ਸੀ ਕਿ ਛਵੀ 1 ਕਰੋੜ ਦੇ ਸਵਾਲ ਤੱਕ ਪਹੁੰਚ ਗਈ ਹੈ। ਅੱਜ ਦੇ ਐਪੀਸੋਡ 'ਚ ਛਵੀ 1 ਕਰੋੜ ਦੇ ਸਵਾਲ ਦਾ ਜਵਾਬ ਦੇਵੇਗੀ। ਕੱਲ੍ਹ ਛਵੀ ਜਿਸ ਤਰ੍ਹਾਂ ਖੇਡੀ ਹੈ, ਉਸ ਨੂੰ ਦੇਖਕੇ ਲੱਗਦਾ ਹੈ ਕਿ ਅੱਗੇ ਵੀ ਉਹ ਸ਼ਾਨਦਾਰ ਖੇਡੇਗੀ।

PunjabKesari

ਛਵੀ ਦੇ ਚਿਹਰੇ 'ਤੇ ਸੀ ਚਿੰਤਾ, ਅਮਿਤਾਭ ਦੇ ਮਨ 'ਚ ਉਤਸੁਕਤਾ
ਛਵੀ ਕੁਮਾਰ ਰੋਲ ਓਵਰ ਮੁਕਾਬਲੇਬਾਜ਼ ਸੀ। ਬੁੱਧਵਾਰ ਤੋਂ ਬਾਅਦ ਉਹ ਵੀਰਵਾਰ ਦੇ ਐਪੀਸੋਡ 'ਚ ਵੀ ਹੌਟ ਸੀਟ 'ਤੇ ਬੈਠੀ। ਉਨ੍ਹਾਂ ਦੀ ਬੁੱਧੀ ਨੂੰ ਦੇਖਦੇ ਹੋਏ ਅਮਿਤਾਭ ਵੀ ਹੈਰਾਨ ਸਨ। ਲੱਗ ਰਿਹਾ ਸੀ ਕਿ ਛਵੀ 15ਵੇਂ ਸਵਾਲ ਦਾ ਵੀ ਸਹੀ ਜਵਾਬ ਦੇਵੇਗੀ ਪਰ ਅਜਿਹਾ ਨਾ ਹੋ ਸਕਿਆ। ਉਹ ਸਵਾਲ ਨੂੰ ਲੈ ਕੇ ਉਲਝਣ 'ਚ ਸੀ। 1 ਕਰੋੜ ਦਾ ਸਵਾਲ ਜੋ ਪੁੱਛਿਆ ਗਿਆ ਸੀ, ਉਹ ਖਗੋਲ-ਵਿਗਿਆਨ ਨਾਲ ਸਬੰਧਿਤ ਸੀ। ਸਵਾਲ ਨੂੰ ਦੇਖਦੇ ਛਵੀ ਦੇ ਚਿਹਰੇ 'ਤੇ ਚਿੰਤਾ ਸਾਫ਼ ਝਲਕ ਰਹੀ ਸੀ।
ਸਵਾਲ- 2024 ਤੱਕ ਪਹਿਲੀ ਮਹਿਲਾ ਤੇ ਅਗਲੇ ਪੁਰਸ਼ ਨੂੰ ਚੰਦਰਮਾ 'ਤੇ ਉਤਾਰਨ ਲਈ ਅਮਰੀਕੀ ਪੁਲਾੜ ਪ੍ਰੋਗਰਾਮ ਦਾ ਨਾਂ ਕਿਸ ਯੂਨਾਨੀ ਦੇਵੀ ਦੇ ਨਾਂ 'ਤੇ ਰੱਖਿਆ ਗਿਆ ਹੈ?
1. ਰਿਆ
2. ਨਿਮੇਸਿਸ
3. ਫ੍ਰੋਡਾਈਟ
4. ਆਰਟਮਿਸ

PunjabKesari

ਸਹੀ ਜਵਾਬ ਹੈ 4, ਛਵੀ ਨੇ ਲਾਇਆ ਗਲਤ ਅਨੁਮਾਨ
ਨਿਯਮ ਮੁਤਾਬਕ, ਗੇਮ ਛੱਡਣ ਤੋਂ ਪਹਿਲਾਂ ਥਵੀ ਨੂੰ ਇਕ ਅਨੁਮਾਨ ਲਾਉਣਾ ਸੀ। ਉਨ੍ਹਾਂ ਨੇ ਅਨੁਮਾਨ ਲਾਇਆ ਅਤੇ ਉਹ ਜਵਾਬ ਗਲਤ ਸਾਬਿਤ ਹੋਇਆ। ਗੇਮ ਛੱਡਣ ਦਾ ਛਵੀ ਦਾ ਇਹ ਫ਼ੈਸਲਾ ਸਹੀ ਸਾਬਿਤ ਬੋਇਆ ਕਿਉਂਕਿ ਇਸ ਸਾਵ ਦਾ ਸਹੀ ਜਵਾਬ ਆਰਟਮਿਸ (ਯਾਨੀਕਿ ਓਪਸ਼ਨ 4) ਸੀ।

ਛਵੀ ਦੀ ਧੀ ਨੂੰ 5 ਲੱਖ ਰੁਪਏ ਦੀ ਸਕਾਲਰਸ਼ਿਪ
ਛਵੀ ਕੁਮਾਰ ਨੇ 50 ਲੱਖ ਰੁਪਏ ਜਿੱਤਣ 'ਤੇ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਮੀਠਾ ਖਾਣ ਦੀ ਨਸੀਹਤ ਦਿੱਤੀ। ਇੰਨਾ ਹੀ ਨਹੀਂ ਅਮਿਤਾਭ ਨੇ ਵੇਦਾਂਤੁ ਵਲੋਂ ਛਵੀ ਦੀ ਧੀ ਨੂੰ 5 ਲੱਖ ਰੁਪਏ ਦੀ ਸਕਾਲਰਸ਼ਿਪ ਦੇਣ ਦੀ ਘੋਸ਼ਣਾ ਕੀਤੀ।

PunjabKesari

ਹਵਾਈ ਸੈਨਾ ਨਾਲ ਜੁੜਿਆ ਸੀ ਇਹ ਸਵਾਲ
ਛਵੀ ਨੇ ਸ਼ੁਰੂਆਤੀ ਕਈ ਸਵਾਲਾਂ ਦੇ ਸਹੀ ਜਵਾਬ ਦਿੱਤੇ। ਇਕ ਸਵਾਲ ਭਾਰਤੀ ਹਵਾਈ ਸੈਨਾ ਨਾਲ ਜੁੜਿਆ ਸੀ ਇਹ ਸਵਾਲ- ਭਾਰਤੀ ਹਵਾਈ ਸੈਨਾ ਦੀ ਇਸ ਅਰੋਬੈਟਿਕ ਟੀਮ ਦਾ ਨਾਂ ਕੀ ਹੈ?
ਉਨ੍ਹਾਂ ਨੇ ਇਸ ਸਵਾਲ ਦਾ ਸਹੀ ਜਵਾਬ ਦਿੱਤਾ ਹੈ -'ਸਾਰੰਗ'


author

sunita

Content Editor

Related News