ਪੁਰਾਣੇ ਗੀਤ ''ਤੇ ਕੌਰ ਬੀ ਨੇ ਕੀਤਾ ਖ਼ੂਬਸੂਰਤ ਡਾਂਸ, ਵੀਡੀਓ ਵਾਇਰਲ

Saturday, Jun 05, 2021 - 10:12 AM (IST)

ਪੁਰਾਣੇ ਗੀਤ ''ਤੇ ਕੌਰ ਬੀ ਨੇ ਕੀਤਾ ਖ਼ੂਬਸੂਰਤ ਡਾਂਸ, ਵੀਡੀਓ ਵਾਇਰਲ

ਚੰਡੀਗੜ੍ਹ (ਬਿਊਰੋ)-ਹਰ ਇੱਕ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਕੀਲਣ ਵਾਲੀ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਕੌਰ ਬੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦਾ ਨਵਾਂ ਵੀਡੀਓ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ।

PunjabKesari
ਇਸ ਵੀਡੀਓ ‘ਚ ਉਹ ਸੁਰਿੰਦਰ ਕੌਰ ਦੇ ਪੁਰਾਣੇ ਗੀਤ ‘ਲੱਕ ਹਿੱਲੇ ਮਜ਼ਾਜਣ ਜਾਂਦੀ ਦਾ’ ਉੱਤੇ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਚ ਉਨ੍ਹਾਂ ਨੇ ਪੰਜਾਬੀ ਸੂਟ ਪਾਇਆ ਹੋਇਆ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਛਮਕ ਜਹੀ ਮੈਂ ਮੁਟਿਆਰ ਮੇਰੇ ਹਾਣੀਆਂ’ । ਇਸ ਵੀਡੀਓ ਨੂੰ ਪੰਜ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਕੌਰ ਵਲੋਂ ਸਾਂਝੀ ਕੀਤੀ ਵੀਡੀਓ 'ਤੇ ਪ੍ਰਸ਼ੰਸਕ ਅਤੇ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

 
 
 
 
 
 
 
 
 
 
 
 
 
 
 

A post shared by KaurB🔥 (@kaurbmusic)


ਜੇ ਗੱਲ ਕਰੀਏ ਕੌਰ ਬੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਦੀ ਨਾਮੀ ਗਾਇਕਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ “ਡੈਡੀ ਕੂਲ ਮੁੰਡੇ ਫੂਲ” ਵਿੱਚ ਜੱਸੀ ਗਿੱਲ ਦੇ ਨਾਲ ਇੱਕ ਡਿਊਟ ਗੀਤ “ਕਲਾਸਮੇਟ” ਗਾਉਣ ਰਾਹੀਂ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਪੀਜ਼ਾ ਹੱਟ, ਮਿੱਤਰਾਂ ਦੇ ਬੂਟ, ਜਸਟ ਦੇਸੀ, ਮਾਂ ਨੂੰ ਚਿੱਠੀ, ਫੁਲਕਾਰੀ, ਮਿਸ ਯੂ, ਦਿਲ ਧੜਕੇ ਵਰਗੇ, ਪਰਾਂਦਾ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।  


author

Aarti dhillon

Content Editor

Related News