ਹੌਟ ਸੀਟ ’ਤੇ ਪਹੁੰਚਣ ਲਈ 96 ਦਿਨਾਂ ਤੱਕ ਰਿਹਾ ਭੁੱਖਾ, ਫਿਰ ਅਮਿਤਾਭ ਬੱਚਨ ਨੇ ਤੁੜਵਾਇਆ ਵਰਤ

Wednesday, Sep 04, 2024 - 09:37 AM (IST)

ਹੌਟ ਸੀਟ ’ਤੇ ਪਹੁੰਚਣ ਲਈ 96 ਦਿਨਾਂ ਤੱਕ ਰਿਹਾ ਭੁੱਖਾ, ਫਿਰ ਅਮਿਤਾਭ ਬੱਚਨ ਨੇ ਤੁੜਵਾਇਆ ਵਰਤ

ਮੁੰਬਈ : ਟੀ. ਵੀ. ਦੇ ਮਸ਼ਹੂਰ ਕੁਇੱਜ਼ ਸ਼ੋਅਜ਼ ’ਚੋਂ ਇਕ ‘ਕੌਨ ਬਣੇਗਾ ਕਰੋੜਪਤੀ’ ਲੋਕਾਂ ਦਾ ਪਸੰਦੀਦਾ ਹੈ। ਹੁਣ ਤੱਕ ਉਸ ਦੇ 15 ਸੀਜ਼ਨ ਆ ਚੁੱਕੇ ਹਨ ਅਤੇ 16ਵਾਂ ਸੀਜ਼ਨ ਚੱਲ ਰਿਹਾ ਹੈ। ਇਸ ਵਾਰ ਕੇ. ਬੀ. ਸੀ. ਸ਼ੋਅ ’ਚ ਇਕ ਅਜਿਹੇ ਖਿਡਾਰੀ ਦੀ ਐਂਟਰੀ ਹੋਈ ਹੈ, ਜਿਸ ਨੇ ਅਮਿਤਾਭ ਬੱਚਨ ਨੂੰ ਮਿਲਣ ਲਈ 96 ਦਿਨਾਂ ਤੱਕ ਵਰਤ ਰੱਖਿਆ ਸੀ। ਸ਼੍ਰੀ ਸ਼ਰਮਾ ਦੀ ਮਾਂ ਦਾ ਸੁਪਨਾ ਸੀ ਕਿ ਉਹ ਇਸ ਸ਼ੋਅ ’ਚ ਸ਼ਾਮਲ ਹੋਵੇ। ਆਪਣੀ ਮਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਸ਼੍ਰੀ ਸ਼ਰਮਾ ਨੇ ਕੇ. ਬੀ. ਸੀ. ਦੀਆਂ ਸਾਰੀਆਂ ਚੁਣੌਤੀਆਂ ਨੂੰ ਪੂਰਾ ਕੀਤਾ ਅਤੇ ਆਖਰਕਾਰ ਉਹ ਅਮਿਤਾਭ ਬੱਚਨ ਦੇ ਸਾਹਮਣੇ ਹੌਟ ਸੀਟ ’ਤੇ ਬੈਠ ਗਿਆ।

ਇਹ ਖ਼ਬਰ ਵੀ ਪੜ੍ਹੋ -  ਕੰਗਨਾ ਰਣੌਤ ਦੇ ਵਿਵਾਦਿਤ ਬਿਆਨ 'ਤੇ ਬੱਬੂ ਮਾਨ ਦਾ ਆਇਆ ਅਜਿਹਾ ਰਿਐਕਸ਼ਨ

ਦਰਅਸਲ ਸ਼੍ਰੀ ਸ਼ਰਮਾ ਪੇਸ਼ੇ ਤੋਂ ਇਕ ਜੋਤਸ਼ੀ ਹੈ, ਹਾਲਾਂਕਿ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਅਮਿਤਾਭ ਬੱਚਨ ਦੇ ਸ਼ੋਅ ’ਚ ਹਿੱਸਾ ਲੈਣ ਜਾ ਰਿਹਾ ਹੈ। ਕੇ. ਬੀ. ਸੀ.-16 ’ਚ ਅਮਿਤਾਭ ਬੱਚਨ ਦੇ ਸਾਹਮਣੇ ਹੌਟ ਸੀਟ ’ਤੇ ਬੈਠਣ ਲਈ ਉਸ ਨੇ 96 ਦਿਨਾਂ ਦਾ ਵਰਤ ਰੱਖਿਆ ਸੀ। ਇਸ ਵਰਤ ਦੌਰਾਨ ਉਸ ਨੇ ਦੋ ਟਾਈਮ ਦਾ ਖਾਣਾ ਵੀ ਤਿਆਗ ਦਿੱਤਾ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਜੇਕਰ ਤੁਸੀਂ ਕੋਈ ਵੱਡੀ ਪ੍ਰਾਪਤੀ ਦਾ ਸੁਪਨਾ ਦੇਖ ਰਹੇ ਹੋ ਤਾਂ ਇਸ ਦੀ ਪ੍ਰਾਪਤੀ ਲਈ ਤੁਹਾਨੂੰ ਵੱਡੀ ਕੁਰਬਾਨੀ ਕਰਨੀ ਪਵੇਗੀ।

ਇਹ ਖ਼ਬਰ ਵੀ ਪੜ੍ਹੋ -  ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਕਰੇਗੀ ਵੱਡਾ ਐਲਾਨ

ਸ਼੍ਰੀ ਸ਼ਰਮਾ ਦੀ ਕਹਾਣੀ ਸੁਣਨ ਤੋਂ ਬਾਅਦ ਅਮਿਤਾਭ ਬੱਚਨ ਨੇ ਕੇ. ਬੀ. ਸੀ. ਦੇ ਸੈੱਟ ’ਤੇ ਉਸ ਦੀ ਮਨਪਸੰਦ ਮਠਿਆਈ ਮੰਗਵਾਈ ਅਤੇ ਉਨ੍ਹਾਂ ਨੇ ਰਸ ਮਲਾਈ ਖੁਆ ਕੇ ਸ਼੍ਰੀ ਸ਼ਰਮਾ ਦਾ ਵਰਤ ਤੁੜਵਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News