ਕੈਟਰੀਨ ਕੈਫ ਨੇ ਵਿਆਹ ਤੋਂ ਬਾਅਦ ਦਿਖਾਇਆ ਹੌਟ ਅੰਦਾਜ਼, ਪ੍ਰਸ਼ੰਸਕ ਹੋਏ ਹੈਰਾਨ

Tuesday, Jan 04, 2022 - 06:11 PM (IST)

ਕੈਟਰੀਨ ਕੈਫ ਨੇ ਵਿਆਹ ਤੋਂ ਬਾਅਦ ਦਿਖਾਇਆ ਹੌਟ ਅੰਦਾਜ਼, ਪ੍ਰਸ਼ੰਸਕ ਹੋਏ ਹੈਰਾਨ

ਮੁੰਬਈ (ਬਿਊਰੋ)– ਬਾਲੀਵੁੱਡ ਦੀ ਬਾਰਬੀ ਡੌਲ ਕੈਟਰੀਨਾ ਕੈਫ ਨੇ ਬੀਤੇ ਸਾਲ ’ਚ ਜ਼ਿੰਦਗੀ ਦਾ ਸਭ ਤੋਂ ਵੱਡਾ ਫ਼ੈਸਲਾ ਲਿਆ ਤੇ ਆਪਣੇ ਪਿਆਰ ਵਿੱਕੀ ਕੌਸ਼ਲ ਨਾਲ ਵਿਆਹ ਕਰਵਾ ਲਿਆ। ਨਵੀਂ ਵਿਆਹੀ ਜੋੜੀ ਵਿਆਹ ਤੋਂ ਬਾਅਦ ਤੋਂ ਹੀ ਸੁਰਖ਼ੀਆਂ ’ਚ ਹੈ। ਪ੍ਰਸ਼ੰਸਕ ਵੀ ਵਿਆਹ ਤੋਂ ਬਾਅਦ ਕੈਟਰੀਨਾ ਦੀ ਇਕ ਝਲਕ ਪਾਉਣ ਲਈ ਬੇਤਾਬ ਹਨ। ਅਜਿਹੇ ’ਚ ਕੈਟਰੀਨਾ ਨੇ ਖ਼ੁਦ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਸ ਦੇ ਚਿਹਰੇ ਦੀ ਚਮਕ ਦੇਖਣ ਵਾਲੀ ਹੈ।

PunjabKesari

ਕੈਟਰੀਨਾ ਨੇ ਇੰਸਟਾਗ੍ਰਾਮ ’ਤੇ ਕੁਝ ਘੰਟੇ ਪਹਿਲਾਂ ਹੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਆਪਣੀ ਝਲਕ ਤਾਂ ਦਿਖਾਈ ਹੀ, ਨਾਲ ਹੀ ਆਪਣੇ ਘਰ ਦੀ ਝਲਕ ਵੀ ਸਾਂਝੀ ਕੀਤੀ ਹੈ। ਅਦਾਕਾਰਾ ਇਸ ਤਸਵੀਰ ’ਚ ਹਮੇਸ਼ਾ ਵਾਂਗ ਕਿਊਟ ਤੇ ਹੌਟ ਲੱਗ ਰਹੀ ਹੈ। ਲਾਈਟ ਬ੍ਰਾਊਨ ਸਵੈਟਰ ਨਾਲ ਕੈਟਰੀਨਾ ਨੇ ਡੈਨਿਮ ਸ਼ਾਰਟਸ ਪਹਿਨ ਰੱਖਿਆ ਹੈ। ਖੁੱਲ੍ਹੇ ਵਾਲਾਂ ’ਚ ਕੈਟਰੀਨਾ ਹੱਸਦੀ ਹੋਈ ਪੋਜ਼ ਦੇ ਰਹੀ ਹੈ।

PunjabKesari

ਤਸਵੀਰ ’ਚ ਕੈਟਰੀਨਾ ਦਾ ਹੀਰਿਆਂ ਦਾ ਮੰਗਲਸੂਤਰ ਵੀ ਨਜ਼ਰ ਆ ਰਿਹਾ ਹੈ, ਜਿਸ ਨੂੰ ਉਸ ਨੇ ਆਪਣੇ ਗਲੇ ’ਚ ਪਹਿਨ ਰੱਖਿਆ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕੈਟਰੀਨਾ ਭਾਰਤੀ ਰੀਤੀ-ਰਿਵਾਜ਼ਾਂ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੀ ਹੈ ਤੇ ਫੈਸ਼ਨ ਦੇ ਨਾਂ ’ਤੇ ਉਸ ਨੇ ਆਪਣਾ ਮੰਗਲਸੂਤਰ ਨਹੀਂ ਉਤਾਰਿਆ ਹੈ। ਤਸਵੀਰ ਨਾਲ ਅਦਾਕਾਰਾ ਨੇ ਘਰ ਤੇ ਦਿਲ ਵਾਲੀ ਇਮੋਜੀ ਨਾਲ ਕੈਪਸ਼ਨ ਲਿਖੀ ਹੈ। ਉਥੇ ਤਸਵੀਰਾਂ ਨਾਲ ਲੋਕੇਸ਼ਨ ’ਚ ਉਸ ਨੇ ਲਿਖਿਆ, ‘ਹੋਮ ਸਵੀਟ ਹੋਮ।’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News