ਕੀ ਗੰਭੀਰ ਸਮੱਸਿਆ ਨਾਲ ਜੂਝ ਰਹੀ ਹੈ ਕੈਟਰੀਨਾ ਕੈਫ਼? ਵੀਡੀਓ ਦੇਖ ਫੈਨਜ਼ ਹੋਏ ਪਰੇਸ਼ਾਨ

Saturday, Oct 05, 2024 - 12:13 PM (IST)

ਕੀ ਗੰਭੀਰ ਸਮੱਸਿਆ ਨਾਲ ਜੂਝ ਰਹੀ ਹੈ ਕੈਟਰੀਨਾ ਕੈਫ਼? ਵੀਡੀਓ ਦੇਖ ਫੈਨਜ਼ ਹੋਏ ਪਰੇਸ਼ਾਨ

ਮੁੰਬਈ- ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਹਾਲ ਹੀ 'ਚ ਉਸ ਨੂੰ ਕਲਿਆਣਰਮਨ ਪਰਿਵਾਰ ਦੁਆਰਾ ਆਯੋਜਿਤ ਨਵਰਾਤਰੀ ਜਸ਼ਨ ਦੇ ਇੱਕ ਸਮਾਗਮ 'ਚ ਦੇਖਿਆ ਗਿਆ ਸੀ, ਜਿੱਥੋਂ ਉਸ ਦਾ ਵੀਡੀਓ ਸਾਹਮਣੇ ਆਇਆ ਸੀ। ਇਸ ਦੌਰਾਨ ਕੈਟਰੀਨਾ ਨੇ ਲਾਲ ਰੰਗ ਦੀ ਬੰਧਾਨੀ ਸਾੜ੍ਹੀ ਪਹਿਨੀ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਹਾਲਾਂਕਿ ਕੈਟ ਦੀ ਇਸ ਵੀਡੀਓ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਕਾਰਨ ਪ੍ਰਸ਼ੰਸਕਾਂ ਨੂੰ ਕੈਟਰੀਨਾ ਦੀ ਸਿਹਤ ਨੂੰ ਲੈ ਕੇ ਚਿੰਤਾ ਸਤਾਉਣ ਲੱਗੀ ਹੈ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਵੀਡੀਓ 'ਚ ਕੈਟਰੀਨਾ ਕੈਫ ਦੇ ਇਕ ਹੱਥ 'ਤੇ ਬਲੈਕ ਪੈਚ ਨਜ਼ਰ ਆ ਰਿਹਾ ਹੈ। ਇਸ ਪੈਚ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਕੈਟਰੀਨਾ ਕੈਫ਼ ਦੀ ਸਿਹਤ ਨੂੰ ਲੈ ਕੇ ਚਿੰਤਾ ਕਰਨੀ ਸ਼ੁਰੂ ਕਰ ਦਿੱਤੀ ਹੈ। ਅਸਲ 'ਚ ਬਲੈਕ ਪੈਚ ਨੂੰ ਦੇਖ ਕੇ ਪ੍ਰਸ਼ੰਸਕ ਕੈਟ ਦੀ ਸਿਹਤ ਬਾਰੇ ਪੁੱਛਣ ਲੱਗੇ। ਉਥੇ ਹੀ ਇਕ ਯੂਜ਼ਰ ਨੇ ਕੁਮੈਂਟ 'ਤੇ ਲਿਖਿਆ, ਕੀ ਕੈਟਰੀਨਾ ਕੈਫ਼ ਦੇ ਹੱਥ 'ਤੇ ਇਹ ਡਾਇਬਟੀਜ਼ ਪੈਚ ਹੈ? ਇਸ 'ਤੇ ਜਵਾਬ ਦਿੰਦੇ ਹੋਏ ਇਕ ਵਿਅਕਤੀ ਨੇ ਲਿਖਿਆ, 'ਹਾਂ, ਇਹ ਸ਼ੂਗਰ ਮਾਨੀਟਰਿੰਗ ਮਸ਼ੀਨ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ, 'ਮੈਨੂੰ ਉਮੀਦ ਹੈ ਕਿ ਕੈਟ ਜਲਦੀ ਤੋਂ ਜਲਦੀ ਠੀਕ ਹੋ ਜਾਵੇਗੀ।'

ਇਹ ਖ਼ਬਰ ਵੀ ਪੜ੍ਹੋ -ਸ਼ਿਰਡੀ ਸਾਈਂ ਬਾਬਾ ਦੇ ਦਰਬਾਰ ਪੁੱਜੀ ਸ਼ਰਧਾ ਕਪੂਰ, ਲਿਆ ਆਸ਼ੀਰਵਾਦ

ਕੈਟਰੀਨਾ ਕੈਫ ਜਾਂ ਉਸ ਦੀ ਟੀਮ ਵੱਲੋਂ ਅਜੇ ਤੱਕ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਯੂਜ਼ਰਸ ਨੇ ਇਸ ਵੀਡੀਓ ਤੋਂ ਅੰਦਾਜ਼ਾ ਲਗਾਇਆ ਹੈ ਕਿ ਕੈਟਰੀਨਾ ਕੈਫ ਦੇ ਹੱਥ 'ਤੇ ਲੱਗੇ ਕਾਲੇ ਪੈਚ ਦਾ ਸਬੰਧ ਸ਼ੂਗਰ ਨਾਲ ਹੈ।ਅਦਾਕਾਰਾ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਫਰਹਾਨ ਅਖਤਰ ਦੀ ਆਉਣ ਵਾਲੀ ਫਿਲਮ 'ਜੀ ਲੇ ਜ਼ਾਰਾ' 'ਚ ਨਜ਼ਰ ਆਵੇਗੀ। ਇਸ 'ਚ ਕੈਟਰੀਨਾ ਦੇ ਨਾਲ ਆਲੀਆ ਭੱਟ ਅਤੇ ਪ੍ਰਿਅੰਕਾ ਚੋਪੜਾ ਵੀ ਨਜ਼ਰ ਆ ਸਕਦੀਆਂ ਹਨ। ਇਸ ਤੋਂ ਇਲਾਵਾ ਕੈਟਰੀਨਾ ਨੂੰ ਆਖਰੀ ਵਾਰ 'ਮੈਰੀ ਕ੍ਰਿਸਮਸ' 'ਚ ਦੇਖਿਆ ਗਿਆ ਸੀ, ਜਿਸ 'ਚ ਉਨ੍ਹਾਂ ਨਾਲ ਵਿਜੇ ਸੇਤੂਪਤੀ ਨਜ਼ਰ ਆਏ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News