2 ਮਹੀਨੇ ਦੀ ਗਰਭਵਤੀ ਹੈ ਕੈਟਰੀਨਾ ਕੈਫ! ਪ੍ਰੈਗਨੈਂਸੀ ਦੀਆਂ ਖ਼ਬਰਾਂ 'ਤੇ ਇਹ ਪ੍ਰਤੀਕਿਰਿਆ ਆਈ ਸਾਹਮਣੇ

05/13/2022 12:03:55 PM

ਮੁੰਬਈ- ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਬੀਤੇ ਸਾਲ ਆਪਣੇ ਪਿਆਰ ਵਿੱਕੀ ਕੌਸ਼ਲ ਨਾਲ ਵਿਆਹ ਰਚਾਇਆ ਸੀ। ਇਸ ਸਟਾਰ ਜੋੜੇ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਜ਼ਬਰਦਸਤ ਕ੍ਰੇਜ ਦੇਖਣ ਨੂੰ ਮਿਲਦਾ ਹੈ। ਕੈਟਰੀਨਾ ਅਤੇ ਵਿੱਕੀ ਆਪਣੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਮਦਹੋਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਜੋੜੇ ਨਾਲ ਜੁੜੀ ਹਰ ਖ਼ਬਰ ਅੱਖ ਝਪਕਦੇ ਹੀ ਵਾਇਰਲ ਹੋ ਜਾਂਦੀ ਹੈ। ਬੀਤੇ ਦਿਨਾਂ ਤੋਂ ਕੈਟਰੀਨਾ ਕੈਫ ਦੀ ਪ੍ਰੈਗਨੈਂਸੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਦਾਅਵੇ ਕੀਤੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਕੈਟਰੀਨਾ 2 ਮਹੀਨੇ ਦੀ ਗਰਭਵਤੀ ਹੈ ਅਤੇ ਇਸ ਨੂੰ ਲੈ ਕੇ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। 

PunjabKesari
ਜਿਵੇਂ ਕਿ ਅਸੀਂ ਸਭ ਜਾਣਗੇ ਹਾਂ ਕਿ ਕੈਟਰੀਨਾ ਅਤੇ ਵਿੱਕੀ ਨੇ ਕਰੀਬ 2 ਸਾਲ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ 5 ਮਹੀਨੇ ਪਹਿਲੇ ਹੀ ਰਾਜਸਥਾਨ ਦੇ ਫੋਰਟ ਬਡਵਾੜਾ 'ਚ ਵਿਆਹ ਕਰ ਲਿਆ। ਹੁਣ ਵਿਆਹ ਤੋਂ ਬਾਅਦ ਕੈਟਰੀਨਾ ਦੀ ਪ੍ਰੈਗਨੈਂਸੀ ਦੀਆਂ ਖ਼ਬਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਪਰ ਸੱਚ ਕੀ ਹੈ ਇਸ ਗੱਲ ਦਾ ਖੁਲਾਸਾ ਹੋ ਗਿਆ ਹੈ।

PunjabKesari
ਦਰਅਸਲ ਕੈਟਰੀਨਾ ਨੂੰ ਕੁਝ ਦਿਨ ਪਹਿਲੇ ਮੁੰਬਈ ਏਅਰਪੋਰਟ 'ਤੇ ਬਹੁਤ ਢਿੱਲਾ ਜਿਹਾ ਸਲਵਾਰ-ਕੁੜਤਾ ਪਹਿਨੇ ਦੇਖਿਆ ਗਿਆ ਸੀ। ਇਸ ਲੁਕ 'ਚ ਉਨ੍ਹਾਂ ਦਾ ਢਿੱਡ ਬਾਹਰ ਨਿਕਲਿਆ ਦਿਖ ਰਿਹਾ ਸੀ ਅਤੇ ਇਸ ਤੋਂ ਬਾਅਦ ਸਭ ਹੈਰਾਨ ਰਹਿ ਗਏ। ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਕੈਟਰੀਨਾ ਦੇ ਗਰਭਵਤੀ ਹੋਣ ਦਾ ਦਾਅਵਾ ਕੀਤਾ ਜਾਣ ਲੱਗਾ। ਹੁਣ ਇਸ ਖ਼ਬਰ 'ਤੇ ਕੈਟਰੀਨਾ ਦੀ ਟੀਮ ਨੇ ਚੁੱਪੀ ਤੋੜੀ ਹੈ।

PunjabKesari

ਕੈਟਰੀਨਾ ਦੀ ਟੀਮ ਨੇ ਖੁਲਾਸਾ ਕੀਤਾ ਹੈ ਕਿ ਉਹ ਗਰਭਵਤੀ ਨਹੀਂ ਹੈ। ਫਿਲਹਾਲ ਉਹ ਆਪਣੇ ਕਰੀਅਰ ਦੇ ਨਾਲ-ਨਾਲ ਵਿਆਹੁਤਾ ਜ਼ਿੰਦਗੀ ਦੇ ਸ਼ੁਰੂਆਤੀ ਪੜ੍ਹਾਅ ਦਾ ਆਨੰਦ ਲੈ ਰਹੀ ਹੈ। ਟੀਮ ਨੇ ਕਿਹਾ-'ਇਹ ਰਿਪੋਰਟ ਝੂਠੀ ਹੈ। ਇਹ ਇਕ ਅਫਵਾਹ ਹੈ ਅਤੇ ਇਸ 'ਚ ਕੋਈ ਸੱਚਾਈ ਨਹੀਂ ਹੈ। ਕੈਟਰੀਨਾ ਕੈਫ ਨੂੰ ਲੈ ਕੇ ਫੈਲ ਰਹੀਆਂ ਖ਼ਬਰਾਂ 'ਚ ਕੋਈ ਸੱਚਾਈ ਨਹੀਂ ਹੈ। ਕੈਟਰੀਨਾ ਕੈਫ ਗਰਭਵਤੀ ਨਹੀਂ ਹੈ ਅਤੇ ਮੀਡੀਆ 'ਚ ਆ ਰਹੀਆਂ ਖ਼ਬਰਾਂ ਬੇਬੁਨਿਆਦ ਹਨ।

PunjabKesari
ਕੈਟਰੀਨਾ ਅਤੇ ਵਿੱਕੀ ਇਨ੍ਹੀਂ ਦਿਨੀਂ ਨਿਊਯਾਰਕ 'ਚ ਹਨ। ਦੋਵੇਂ ਸੋਸ਼ਲ ਮੀਡੀਆ 'ਤੇ ਆਪਣੇ ਟਰਿੱਪ ਦੀਆਂ ਝਲਕੀਆਂ ਸਾਂਝੀਆਂ ਕਰਦੇ ਸਨ। ਉਨ੍ਹਾਂ ਦੇ ਕੰਮਕਾਰ ਦੀ ਗੱਲ ਕਰੀਏ ਤਾਂ ਕੈਟਰੀਨਾ 'ਮੈਰੀ ਕ੍ਰਿਸਮਿਸ', 'ਫੋਨ ਭੂਤ' ਅਤੇ 'ਟਾਈਗਰ 3' ਵਰਗੀਆਂ ਫਿਲਮਾਂ 'ਚ ਦਿਖਾਈ ਦੇਣਗੇ। ਉਧਰ ਵਿੱਕੀ ਨੇ ਹਾਲ ਹੀ 'ਚ ਸਾਰਾ ਅਲੀ ਖਾਨ ਦੇ ਨਾਲ ਲਕਸ਼ਮਣ ਉਤੇਕਰ ਦੀ ਅਗਲੀ ਫਿਲਮ ਦੀ ਸ਼ੂਟਿੰਗ ਖਤਮ ਕੀਤੀ ਹੈ। ਵਿੱਕੀ ਦੇ ਆਉਣ ਵਾਲੇ ਪ੍ਰਾਜੈਕਟਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕੋਲ 'ਗੋਵਿੰਦਾ ਮੇਰਾ ਨਾਮ', 'ਸੈਮ ਬਹਾਦੁਰ' ਵਰਗੀਆਂ ਫਿਲਮਾਂ ਵੀ ਹਨ।


Aarti dhillon

Content Editor

Related News