ਬ੍ਰੇਕਅੱਪ ਦੇ ਬਾਅਦ ਕੈਟਰੀਨਾ ਬੋਲੀ,''''ਅਜਿਹਾ ਹੋਵੇ ਸੁਪਨਿਆਂ ਦਾ ਰਾਜਕੁਮਾਰ''''

Wednesday, Feb 10, 2016 - 01:02 PM (IST)

ਦਿੱਲੀ- ਰਣਬੀਰ ਕਪੂਰ ਤੋਂ ਬ੍ਰੇਕਅੱਪ ਦੇ ਬਾਅਦ ਕੈਟਰੀਨਾ ਕੈਫ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦਾ ਪਰਫੈਕਟ ਸਾਥੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਅੱਜ ਭਲੇ ਹੀ ਕੈਟਰੀਨਾ ਇਕ ਅਜਿਹੇ ਮੁਕਾਮ ''ਤੇ ਹੈ, ਜਿੱਥੇ ਦੁਨੀਆ ਭਰ ਦੇ ਲੋਕ ਉਨ੍ਹਾਂ ਦੇ ਦੀਵਾਨੇ ਹਨ ਪਰ ਇਕ ਅਜਿਹਾ ਸਮਾਂ ਵੀ ਸੀ ਜਦੋਂ ਉਨ੍ਹਾਂ ਨੂੰ ਕੋਈ ਪਸੰਦ ਨਹੀਂ ਕਰਦਾ ਸੀ। ਕੈਟ ਖੁਦ ਦੱਸਦੀ ਹੈ ਕਿ ਜਦੋਂ ਉਹ ਸਕੂਲ ''ਚ ਸੀ ਤਾਂ ਉਸ ਨੂੰ ਕੋਈ ਪਸੰਦ ਨਹੀਂ ਕਰਦਾ ਸੀ।

ਕੈਟਰੀਨਾ ਨੇ ਆਪਣੇ ਜੀਵਨਸਾਥੀ ਦੀ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਾਥੀ ''ਚ ਪਾਜੀਟਿਵ ਵਾਈਬਸ ਹੋਣੀਆਂ ਚਾਹੀਦੀਆਂ ਹਨ। ਪਤਾ ਨਹੀਂ ਰਣਬੀਰ ਕਪੂਰ ਇਹ ਸਭ ਸੁਣ ਰਹੇ ਹਨ ਕਿ ਨਹੀਂ।

ਇਕ ਚੈਟ ਸ਼ੋਅ ''ਚ ਕੈਟਰੀਨਾ ਨੇ ਦੱਸਿਆ,''''ਮੈਂ ਜ਼ਿਆਦਾ ਕਿਸੇ ਨਾਲ ਗੱਲ ਨਹੀਂ ਕਰਦੀ, ਨਾ ਤਾਂ ਮੈਂ ਜ਼ਿਆਦਾ ਮਸ਼ਹੂਰ ਹਾਂ ਅਤੇ ਨਾ ਹੀ ਲੋਕ ਮੈਨੂੰ ਜ਼ਿਆਦਾ ਪਸੰਦ ਕਰਦੇ ਸਨ। ਸਕੂਲ ''ਚ ਮੇਰਾ ਪਹਿਲਾ ਦੋਸਤ ਇਕ ਇੰਡੀਅਨ ਲੜਕਾ ਸੀ। ਉਹ ਮੇਰੇ ਨਾਲ ਚੰਗੇ ਤਰੀਕੇ ਨਾਲ ਵਿਵਹਾਰ ਕਰਦਾ ਸੀ। ਜਦੋਂ ਮੈਂ 16 ਸਾਲ ਦੀ ਹੋਈ ਤਾਂ ਮੈਂ ਦੋਸਤ ਬਣਾਉਣੇ ਸ਼ੁਰੂ ਕੀਤੇ ਅਤੇ ਮੈਂ ਥੋੜ੍ਹੀ ਮਸ਼ਹੂਰ ਹੋ ਗਈ।'''' ਫਿਲਹਾਲ ਕੈਟਰੀਨਾ ਆਪਣੀ ਫ਼ਿਲਮ ''ਫਿਤੂਰ'' ਦੇ ਪ੍ਰਮੋਸ਼ਨ ''ਚ ਰੁਝੀ ਹੋਈ ਹੈ। ਫ਼ਿਲਮ ''ਚ ਆਦਿਤਿਆ ਰਾਏ ਕਪੂਰ ਅਤੇ ਤੱਬੂ ਵੀ ਅਹਿਮ ਭੂਮਿਕਾਵਾਂ ''ਚ ਹਨ।


author

Anuradha Sharma

News Editor

Related News