ਮਾਲਦੀਵ ਦੀ ਗਲੋਬਲ ਬ੍ਰਾਂਡ ਅੰਬੈਸਡਰ ਬਣੀ ਕੈਟਰੀਨਾ ਕੈਫ, ਅਦਾਕਾਰਾ ਨੇ ਜਤਾਇਆ ਮਾਣ

Tuesday, Jun 10, 2025 - 06:07 PM (IST)

ਮਾਲਦੀਵ ਦੀ ਗਲੋਬਲ ਬ੍ਰਾਂਡ ਅੰਬੈਸਡਰ ਬਣੀ ਕੈਟਰੀਨਾ ਕੈਫ, ਅਦਾਕਾਰਾ ਨੇ ਜਤਾਇਆ ਮਾਣ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਹਾਲ ਹੀ ਵਿੱਚ ਮਾਲਦੀਵ ਨੇ ਅਦਾਕਾਰਾ ਨੂੰ ਆਪਣਾ ਨਵਾਂ ਗਲੋਬਲ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਮਾਲਦੀਵ ਨੇ ਆਪਣੀ ਸੈਰ-ਸਪਾਟਾ ਅਪੀਲ ਵਧਾਉਣ ਲਈ ਕੈਟਰੀਨਾ ਨੂੰ ਅੰਬੈਸਡਰ ਨਿਯੁਕਤ ਕੀਤਾ ਹੈ। ਇਹ ਐਲਾਨ ਮੰਗਲਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਗਿਆ।
ਮਾਲਦੀਵ ਦੇ ਸਨੀ ਸਾਈਡ ਆਫ਼ ਲਾਈਫ਼ ਦਾ ਗਲੋਬਲ ਬ੍ਰਾਂਡ ਅੰਬੈਸਡਰ ਬਣਾਏ ਜਾਣ 'ਤੇ ਕੈਟਰੀਨਾ ਕੈਫ ਨੇ ਕਿਹਾ, "ਮਾਲਦੀਵ ਲਗਜ਼ਰੀ ਅਤੇ ਕੁਦਰਤੀ ਸੁੰਦਰਤਾ ਦਾ ਪ੍ਰਤੀਕ ਹੈ, ਜਿੱਥੇ ਸ਼ਾਨਦਾਰ ਸ਼ੈਲੀ ਸ਼ਾਂਤੀ ਨਾਲ ਮਿਲਦੀ ਹੈ। ਮੈਨੂੰ ਇਸਦਾ ਬ੍ਰਾਂਡ ਅੰਬੈਸਡਰ ਹੋਣ 'ਤੇ ਮਾਣ ਹੈ। ਇਹ ਸਹਿਯੋਗ ਦੁਨੀਆ ਭਰ ਦੇ ਲੋਕਾਂ ਲਈ ਸ਼ਾਨਦਾਰ ਯਾਤਰਾ ਅਨੁਭਵ ਲਿਆਉਣ ਲਈ ਹੈ ਅਤੇ ਮੈਂ ਉਤਸ਼ਾਹਿਤ ਹਾਂ ਕਿ ਮੈਂ ਮਾਲਦੀਵ ਦੇ ਵਿਲੱਖਣ ਸੁਹਜ ਅਤੇ ਵਿਸ਼ਵ ਪੱਧਰੀ ਅਨੁਭਵਾਂ ਨੂੰ ਹਰ ਕਿਸੇ ਤੱਕ ਪਹੁੰਚਾ ਸਕਦੀ ਹਾਂ।" ਇਸ ਦੌਰਾਨ ਮਾਲਦੀਵਜ਼ ਮਾਰਕੀਟਿੰਗ ਅਤੇ ਪਬਲਿਕ ਰਿਲੇਸ਼ਨਜ਼ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਥੌਇਬ ਮੁਹੰਮਦ ਨੇ ਕਿਹਾ, "ਸਾਡੇ ਲਈ ਕੈਟਰੀਨਾ ਕੈਫ ਨੂੰ ਸਾਡੀ ਗਲੋਬਲ ਬ੍ਰਾਂਡ ਅੰਬੈਸਡਰ ਵਜੋਂ ਰੱਖਣਾ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀ ਪ੍ਰਸਿੱਧੀ ਦੇ ਨਾਲ-ਨਾਲ ਗਲੋਬਲ ਮਨੋਰੰਜਨ ਉਦਯੋਗ ਵਿੱਚ ਉਨ੍ਹਾਂ ਦੇ ਪ੍ਰਭਾਵ ਸਾਨੂੰ ਦੁਨੀਆ ਭਰ ਦੇ ਖਾਸ ਕਰਕੇ ਭਾਰਤ ਤੋਂ ਹੋਰ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਿੱਚ ਜ਼ਰੂਰ ਮਦਦ ਕਰੇਗਾ।"


ਤੁਹਾਨੂੰ ਦੱਸ ਦੇਈਏ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਲਦੀਵ ਦੌਰੇ ਤੋਂ ਇੱਕ ਮਹੀਨਾ ਪਹਿਲਾਂ ਲਿਆ ਗਿਆ ਹੈ। ਇਸਦਾ ਮੁੱਖ ਉਦੇਸ਼ ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ਭਾਰਤ ਅਤੇ ਮਾਲਦੀਵ ਦੇ ਸਬੰਧ ਵਿਗੜਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਫਿਰ ਤੋਂ ਮਧੁਰ ਬਣਾਉਣਾ ਹੈ।


author

Aarti dhillon

Content Editor

Related News