ਅਦਾਕਾਰ ਗੋਵਿੰਦਾ ਨੂੰ ਮਿਲਣ ਪੁੱਜੀ ਕਸ਼ਮੀਰਾ ਸ਼ਾਹ

Tuesday, Oct 01, 2024 - 02:38 PM (IST)

ਅਦਾਕਾਰ ਗੋਵਿੰਦਾ ਨੂੰ ਮਿਲਣ ਪੁੱਜੀ ਕਸ਼ਮੀਰਾ ਸ਼ਾਹ

ਮੁੰਬਈ- ਬਾਲੀਵੁੱਡ ਸੁਪਰਸਟਾਰ ਗੋਵਿੰਦਾ ਮੁੰਬਈ ਦੇ ਕ੍ਰਿਤੀ ਕੇਅਰ ਹਸਪਤਾਲ 'ਚ ਭਰਤੀ ਹਨ। ਅੱਜ ਸਵੇਰੇ ਲੱਤ 'ਚ ਗੋਲੀ ਵੱਜਣ ਕਾਰਨ ਉਸ ਨੂੰ ਦਾਖ਼ਲ ਕਰਵਾਇਆ ਗਿਆ ਹੈ। ਸਰਜਰੀ ਹੋ ਚੁੱਕੀ ਹੈ ਅਤੇ ਅਦਾਕਾਰ ਦੀ ਹਾਲਤ ਹੁਣ ਸਥਿਰ ਹੈ। ਇਸ ਦੌਰਾਨ ਕਸ਼ਮੀਰਾ ਸ਼ਾਹ ਆਪਣੇ ਮਾਮੇ ਸਹੁਰੇ ਨੂੰ ਮਿਲਣ ਲਈ ਹਸਪਤਾਲ ਪਹੁੰਚ ਗਈ ਹੈ। ਉਨ੍ਹਾਂ ਦਾ ਭਤੀਜਾ ਕ੍ਰਿਸ਼ਨਾ ਅਭਿਸ਼ੇਕ ਆਸਟ੍ਰੇਲੀਆ 'ਚ ਹੈ। ਉਥੇ ਹੀ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਵੀ ਕੋਲਕਾਤਾ ਤੋਂ ਮੁੰਬਈ ਲਈ ਰਵਾਨਾ ਹੋ ਗਈ ਹੈ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਮੁੰਬਈ ਪੁਲਸ ਮੁਤਾਬਕ ਗੋਵਿੰਦਾ ਦੀ ਸੁਰੱਖਿਆ ਲਈ ਕ੍ਰਿਟੀ ਕੇਅਰ ਹਸਪਤਾਲ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਉਨ੍ਹਾਂ ਦੇ ਸ਼ੁਭਚਿੰਤਕ ਹਸਪਤਾਲ ਆਉਣੇ ਸ਼ੁਰੂ ਹੋ ਗਏ ਹਨ। ਪੁਲਸ ਨੇ ਦੱਸਿਆ ਕਿ ਅਦਾਕਾਰ ਦਾ ਲਾਇਸੈਂਸੀ ਹਥਿਆਰ ਜ਼ਬਤ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਗੋਵਿੰਦਾ ਦੀ ਧੀ ਦੇ ਬਿਆਨ ਵੀ ਲੈ ਲਏ ਹਨ। ਬਾਕੀ ਲੋਕਾਂ ਦੇ ਵੀ ਬਿਆਨ ਦਰਜ ਕੀਤੇ ਜਾਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News