ਕਸ਼ਮੀਰ ਕੁਦਰਤੀ ਸੁੰਦਰਤਾ ਲਈ ਪ੍ਰਸਿੱਧ, ਫਿਰ ਵੀ ਸੰਘਰਸ਼ ਤੋਂ ਪੀੜਤ

Tuesday, Feb 13, 2024 - 11:05 AM (IST)

ਮੁੰਬਈ (ਬਿਊਰੋ) - ‘ਆਰਟੀਕਲ 370’ ਦੇ ਨਿਰਦੇਸ਼ਕ ਆਦਿੱਤਿਆ ਜੰਭਾਲੇ ਨੇ ਉਨ੍ਹਾਂ ਵਿਲੱਖਣ ਵਿਸ਼ੇਸ਼ਤਾਵਾਂ ਦਾ ਖੁਲਾਸਾ ਕੀਤਾ ਜੋ ਫਿਲਮ ਨੂੰ ਕਸ਼ਮੀਰ ’ਤੇ ਕੇਂਦ੍ਰਿਤ ਹੋਰ ਫਿਲਮਾਂ ਤੋਂ ਵੱਖਰਾ ਕਰਦੀ ਹੈ। ਜੰਭਾਲੇ ਨੇ ਕਿਹਾ ਕਿ ਕਸ਼ਮੀਰ ਆਪਣੀ ਕੁਦਰਤੀ ਸੁੰਦਰਤਾ ਲਈ ਮਸ਼ਹੂਰ ਹੈ, ਫਿਰ ਵੀ ਸੰਘਰਸ਼ ਨਾਲ ਪੀੜਤ ਹੈ। 

ਇਹ ਖ਼ਬਰ ਵੀ ਪੜ੍ਹੋ : ਗਾਇਕ ਰੇਸ਼ਮ ਸਿੰਘ ਅਨਮੋਲ ਪਹੁੰਚਿਆ ਸ਼ੰਭੂ ਬਾਰਡਰ, ਕਿਹਾ- ਕਿਸਾਨਾਂ ਨਾਲ ਪੁਲਸ ਨੂੰ ਵੀ ਛਕਾਵਾਂਗੇ ਲੰਗਰ

ਕਸ਼ਮੀਰ ਕੁਦਰਤੀ ਸੁੰਦਰਤਾ ਦੀ ਧਰਤੀ ਹੈ, ਇਸੇ ਲਈ ਇਸ ਨੂੰ ‘ਜੰਨਤ’ ਕਿਹਾ ਜਾਂਦਾ ਹੈ। ਨਾਲ ਹੀ, ਇਹ ਵਿਵਾਦਗ੍ਰਸਤ ਹੈ, ਜਿਸ ਨਾਲ ਉਸ ਦਾ ਅਕਸ ਖਰਾਬ ਹੋਇਆ ਹੈ। ‘ਆਰਟੀਕਲ 370’ ’ਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਸ਼ਮੀਰ ਅੱਜ ਅਜਿਹਾ ਕਿਉਂ ਹੈ। ਕਿਸ ਤਰ੍ਹਾਂ ‘ਆਰਟੀਕਲ 370’ ਨੇ ਇਸ ਤਬਦੀਲੀ ’ਚ ਭੂਮਿਕਾ ਨਿਭਾਈ, ਜਿਸ ਨਾਲ ਕਸ਼ਮੀਰ ’ਚ ਸਦੀਵੀ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ। 

ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਨੇ ਭਗਵਾਨ ਸ਼ਿਵ ਜੀ ਨੂੰ ਚੜ੍ਹਾਇਆ ਦੁੱਧ ਤੇ ਤੁਲਸੀ ਨੂੰ ਜਲ, ਵੇਖੋ ਜਲਸਾ ਦੇ ਮੰਦਰ ਦੀਆਂ ਤਸਵੀਰਾਂ

ਇਥੇ ਨਾ ਕੋਈ ਨਾਇਕ ਹੈ ਤੇ ਨਾ ਹੀ ਕੋਈ ਖਲਨਾਇਕ। ਅਸੀਂ ਕਸ਼ਮੀਰ ਦੇ ਗੁੰਝਲਦਾਰ ਸਮਾਜਿਕ-ਰਾਜਨੀਤਿਕ ਤਾਣੇ-ਬਾਣੇ ’ਚ ਜਿੰਨਾ ਹੋ ਸਕੇ ਡੂੰਘਾਈ ਨਾਲ ਜਾਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਹੁਣ ਤੱਕ ਕਿਸੇ ਫਿਲਮ ਨੇ ਇੰਨੀ ਪ੍ਰਮਾਣਿਕਤਾ ਨਾਲ ਅਜਿਹਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News