ਕੋਰੋਨਾ ਆਫ਼ਤ ਦੌਰਾਨ ਕਾਰਤਿਨ ਨੇ ਵਧਾਇਆ ਮਦਦ ਦਾ ਹੱਥ, ਪਿ੍ਰਯੰਕਾ ਚੋਪੜਾ ਦੀ ਫਾਊਂਡੇਸ਼ਨ ’ਚ ਦਾਨ ਕੀਤੇ 5 ਲੱਖ
Saturday, May 15, 2021 - 12:15 PM (IST)
ਮੁੰਬਈ: ਕੋਰੋਨਾ ਕਾਲ ’ਚ ਬਾਲੀਵੁੱਡ ਅਤੇ ਟੀ.ਵੀ. ਸਿਤਾਰੇ ਵੱਖਰੇ-ਵੱਖਰੇੇ ਢੰਗ ਨਾਲ ਮਦਦ ਦਾ ਹੱਥ ਵਧਾ ਰਹੇ ਹਨ। ਆਕਸੀਜਨ ਅਤੇ ਬੈੱਡ ਦੀ ਘਾਟ ਦੇ ਚੱਲਦੇ ਸਿਹਤਮੰਦ ਸੇਵਾਵਾਂ ਡਾਵਾਡੋਲ ਹੋ ਗਈਆਂ ਹਨ। ਅਜਿਹੇ ’ਚ ਲੋਕਾਂ ਦੀ ਮਦਦ ਕਰਨ ਲਈ ਅਦਾਕਾਰਾ ਪਿ੍ਰਯੰਕਾ ਚੋਪੜਾ ਨੇ ਵੀ ਪਤੀ ਨਿਕ ਜੋਨਸ ਨਾਲ ਮਿਲ ਕੇ ਕੋਰੋਨਾ ਮਹਾਮਾਰੀ ’ਚ ਭਾਰਤ ਦੀ ਮਦਦ ਕਰਨ ਲਈ ਫੰਡਰਾਈਜ਼ਰ ਸੈਟਅੱਪ ਕੀਤਾ ਹੈ।
ਪਿ੍ਰਯੰਕਾ ਅਤੇ ਨਿਕ ਦੇ ਫੰਡਰਾਈਜ਼ਰ ਪ੍ਰੋਗਰਾਮ ’ਚ ਬਾਲੀਵੁੱਡ ਦੇ ਕਈ ਸਿਤਾਰੇ ਆਪਣੀ ਮਦਦ ਭੇਜ ਚੁੱਕੇ ਹਨ। ਹੁਣ ਬਾਲੀਵੁੱਡ ਅਦਾਕਾਰ ਕਾਰਤਿਕ ਆਰਯਨ ਨੇ ਪੀਸੀ ਦੇ ਫੰਡਰਾਈਜ਼ਰ ’ਚ ਦਾਨ ਕੀਤਾ ਹੈ। ਕਾਰਤਿਕ ਨੇ 5 ਲੱਖ ਡੋਨੇਟ ਕੀਤੇ ਹਨ।
ਇਹ ਪਹਿਲੀ ਵਾਰ ਨਹੀਂ ਹੈ ਕਿ ਕਾਰਤਿਕ ਆਰਯਨ ਨੇ ਕੋਰੋਨਾ ਮਹਾਮਾਰੀ ਦੌਰਾਨ ਪਹਿਲੀ ਵਾਰ ਦਾਨ ਕੀਤਾ ਹੋਵੇ। ਇਸ ਤੋਂ ਪਹਿਲੇ ਕਾਰਤਿਕ ਨੇ ਭੂਮੀ ਪੇਡਨੇਕਰ ਦੇ ਫੰਡਰਾਈਜ਼ਰ ਸੈਟਅੱਪ ’ਚ ਦੋ ਵਾਰ ਡੋਨੇਟ ਕਰ ਚੁੱਕੇ ਹਨ। ਉਨ੍ਹਾਂ ਨੇ ਇਸ ਲਈ ਸੋਸ਼ਲ ਮੀਡੀਆ ’ਤੇ ਕਾਰਤਿਕ ਆਰਯਨ ਦਾ ਧੰਨਵਾਦ ਕੀਤਾ ਸੀ। ਪਿ੍ਰਯੰਕਾ ਅਤੇ ਨਿਕ ਨੇ 14000 ਤੋਂ ਜ਼ਿਆਦਾ ਲੋਕਾਂ ਦੇ ਨਾਲ ਮਿਲ ਕੇ 1 ਮਿਲੀਅਨ ਡਾਲਰ ਭਾਵ 10 ਲੱਖ ਰੁਪਏ ਜੋੜ ਲਏ ਹਨ। ਇਸ ਰਾਸ਼ੀ ਨੂੰ ਪਿ੍ਰਯੰਕਾ ਚੋਪੜਾ ਅਤੇ ਨਿਕ ਸਿੱਧੇ ਹੈਲਥ ਵਰਕਰ ਅਤੇ ਹੋਰ ਜ਼ਰੂਰਤ ’ਤੇ ਖਰਚ ਕਰਨਗੇ।