ਅਗਲੀ ਫਿਲਮ ''ਨਾਗਜ਼ਿਲਾ'' ''ਚ ''ਨਾਗ'' ਦਾ ਕਿਰਦਾਰ ਨਿਭਾਉਣਗੇ ਕਾਰਤਿਕ ਆਰੀਅਨ

Tuesday, Apr 22, 2025 - 05:23 PM (IST)

ਅਗਲੀ ਫਿਲਮ ''ਨਾਗਜ਼ਿਲਾ'' ''ਚ ''ਨਾਗ'' ਦਾ ਕਿਰਦਾਰ ਨਿਭਾਉਣਗੇ ਕਾਰਤਿਕ ਆਰੀਅਨ

ਮੁੰਬਈ (ਏਜੰਸੀ)- ਬਾਲੀਵੁੱਡ ਸਟਾਰ ਕਾਰਤਿਕ ਆਰੀਅਨ 'ਫੁਕਰੇ' ਫੇਮ ਡਾਇਰੈਕਟਰ ਮ੍ਰਿਗਦੀਪ ਸਿੰਘ ਲਾਂਬਾ ਦੁਆਰਾ ਨਿਰਦੇਸ਼ਤ ਇੱਕ ਫੈਂਟਸੀ ਕਾਮੇਡੀ 'ਨਾਗਜ਼ਿਲਾ' ਲਈ "ਇੱਛਾਧਾਰੀ ਨਾਗ" ਬਣਨ ਲਈ ਤਿਆਰ ਹਨ। ਫਿਲਮ ਦਾ ਐਲਾਨ ਕਰਦੇ ਹੋਏ ਕਾਰਤਿਕ ਨੇ ਇੰਸਟਾਗ੍ਰਾਮ 'ਤੇ ਆਪਣਾ ਪਹਿਲਾ ਲੁੱਕ ਸਾਂਝਾ ਕੀਤਾ। ਇਸ ਵਿੱਚ ਸ਼ਟਰਲੈੱਸ ਕਾਰਤਿਕ ਨੂੰ ਸੱਪਾਂ ਨਾਲ ਭਰੀ ਜਗ੍ਹਾ 'ਤੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਪੈਰਾਂ ਦੁਆਲੇ ਸੱਪ ਲਿਪਟੇ ਹੋਏ ਹਨ। ਕੁਝ ਸਮੇਂ ਬਾਅਦ, ਉਹ ਖੁਦ ਇੱਕ ਇੱਛਾਧਾਰੀ ਬਣ ਜਾਂਦੇ ਹਨ।

 
 
 
 
 
 
 
 
 
 
 
 
 
 
 
 

A post shared by KARTIK AARYAN (@kartikaaryan)

ਕੈਪਸ਼ਨ ਵਿੱਚ ਲਿਖਿਆ ਹੈ, "ਇਨਸਾਨਾਂ ਵਾਲੀਆਂ ਕਾਫ਼ੀ ਤਸਵੀਰਾਂ ਦੇਖ ਲਈਆਂ, ਹੁਣ ਦੇਖੋ ਨਾਗਾਂ ਵਾਲੀ ਤਸਵੀਰ! ਨਾਗਜ਼ਿਲਾ - ਨਾਗ ਲੋਕ ਦਾ ਪਹਿਲਾ ਕਾਂਡ...ਫਨ ਫੈਲਾਉਣ ਆ ਰਿਹਾ ਮੈਂ, ਪ੍ਰਿਯਮਵਦੇਸ਼ਵਰ ਪਿਆਰੇ ਚੰਦ...14 ਅਗਸਤ 2026 ਨੂੰ ਨਾਗ ਪੰਚਮੀ 'ਤੇ ਸਿਨੇਮਾਘਰਾਂ ਵਿੱਚ।' ਇੱਛਾਧਾਰੀ ਨਾਗ-ਨਾਗਿਨਾਂ ਵਾਲੀ ਕਹਾਣੀ 'ਤੇ ਅਧਾਰਤ, ਫਿਲਮ ਨਾਗਜ਼ਿਲਾ ਦਾ ਨਿਰਮਾਣ ਮਹਾਵੀਰ ਜੈਨ, ਮ੍ਰਿਗਦੀਪ ਸਿੰਘ ਲਾਂਬਾ, ਸੂਜੀਤ ਜੈਨ, ਕਰਨ ਜੌਹਰ, ਅਪੂਰਵਾ ਮਿਹਤਾ ਅਤੇ ਆਦਰ ਪੂਨਾਵਾਲਾ। ਇਸ ਫਿਲਮ ਦਾ ਨਿਰਦੇਸ਼ਨ ਮ੍ਰਿਗਦੀਪ ਲਾਂਬਾ ਕਰ ਰਹੇ ਹਨ।


author

cherry

Content Editor

Related News