‘ਹੇਰਾ ਫੇਰੀ 3’ ’ਚ ਕਾਰਤਿਕ ਆਰੀਅਨ ਨਹੀਂ ਕਰ ਰਹੇ ਅਕਸ਼ੇ ਕੁਮਾਰ ਨੂੰ ਰਿਪਲੇਸ, ਸੁਨੀਲ ਸ਼ੈੱਟੀ ਨੇ ਦਿੱਤਾ ਵੱਡਾ ਬਿਆਨ

11/17/2022 10:27:17 AM

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਦੇ ਫ਼ਿਲਮ ‘ਹੇਰਾ ਫੇਰੀ 3’ ’ਚ ਕੰਮ ਨਾ ਕਰਨ ਦੇ ਚਲਦਿਆਂ ਕਾਫੀ ਹੰਗਾਮਾ ਮਚਿਆ ਹੋਇਆ ਹੈ। ਜਦੋਂ ਤੋਂ ਪਤਾ ਲੱਗਾ ਹੈ ਕਿ ਅਕਸ਼ੇ ਫ਼ਿਲਮ ’ਚ ਨਹੀਂ ਹੋਣਗੇ, ਉਦੋਂ ਤੋਂ ਪ੍ਰਸ਼ੰਸਕ ਕਾਫੀ ਦੁਖ਼ੀ ਹਨ ਤੇ ਚਾਹੁੰਦੇ ਹਨ ਕਿ ਅਕਸ਼ੇ ਨੂੰ ਵਾਪਸ ਲਿਆ ਜਾਵੇ। ਉਥੇ ਅਜਿਹਾ ਕਿਹਾ ਜਾ ਰਿਹਾ ਹੈ ਕਿ ਫ਼ਿਲਮ ’ਚ ਅਕਸ਼ੇ ਦੀ ਜਗ੍ਹਾ ਕਾਰਤਿਕ ਆਰੀਅਨ ਹੋਣਗੇ।

ਅਸਲ ’ਚ ਇਕ ਫੈਨ ਨੇ ਪਰੇਸ਼ ਰਾਵਲ ਨੂੰ ਟਵਿਟਰ ’ਤੇ ਪੁੱਛਿਆ ਸੀ ਕਿ ਅਜਿਹਾ ਸੁਣਨ ’ਚ ਆ ਰਿਹਾ ਹੈ ਕਿ ਕਾਰਤਿਕ ਆਰੀਅਨ ‘ਹੇਰਾ ਫੇਰੀ 3’ ’ਚ ਲੀਡ ਰੋਲ ’ਚ ਹਨ ਤਾਂ ਇਸ ’ਤੇ ਪਰੇਸ਼ ਨੇ ਹਾਂ ਕਿਹਾ ਸੀ। ਇਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਅਕਸ਼ੇ ਦੀ ਜਗ੍ਹਾ ਕਾਰਤਿਕ ਆਰੀਅਨ ਫ਼ਿਲਮ ’ਚ ਸੁਨੀਲ ਸ਼ੈੱਟੀ ਤੇ ਪਰੇਸ਼ ਰਾਵਲ ਨਾਲ ਹੋਣਗੇ।

ਇਹ ਖ਼ਬਰ ਵੀ ਪੜ੍ਹੋ : ਗਾਇਕ ਨਛੱਤਰ ਗਿੱਲ ਨੂੰ ਵੱਡਾ ਸਦਮਾ, ਪਤਨੀ ਦਾ ਹੋਇਆ ਦਿਹਾਂਤ

ਹੁਣ ਇਸ ’ਤੇ ਸੁਨੀਲ ਸ਼ੈੱਟੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸੁਨੀਲ ਨੇ ਹੁਣ ਜੋ ਇਸ ਖ਼ਬਰ ’ਤੇ ਗੱਲ ਆਖੀ ਹੈ, ਉਸ ਨੂੰ ਸੁਣ ਕੇ ਪ੍ਰਸ਼ੰਸਕ ਹੋਰ ਵੀ ਜ਼ਿਆਦਾ ਪ੍ਰੇਸ਼ਾਨ ਹੋ ਗਏ ਹਨ। ਬਾਲੀਵੁੱਡ ਹੰਗਾਮਾ ਨਾਲ ਗੱਲਬਾਤ ਕਰਦਿਆਂ ਸੁਨੀਲ ਨੇ ਕਿਹਾ, ‘‘ਅਜਿਹਾ ਕਿਹਾ ਜਾ ਰਿਹਾ ਹੈ ਕਿ ਅਕਸ਼ੇ ਨੂੰ ਫ਼ਿਲਮ ’ਚ ਕਾਰਤਿਕ ਆਰੀਅਨ ਨੇ ਰਿਪਲੇਸ ਕਰ ਦਿੱਤਾ ਹੈ ਪਰ ਦੇਖੋ ਕਿ ਅਕਸ਼ੇ ਨੂੰ ਕਦੇ ਰਿਪਲੇਸ ਨਹੀਂ ਕੀਤਾ ਜਾ ਸਕਦਾ ਹੈ। ਮੇਕਰਜ਼ ਕਾਰਤਿਕ ਆਰੀਅਨ ਨਾਲ ਗੱਲ ਕਰ ਰਹੇ ਹਨ ਪਰ ਇਕ ਅਲੱਗ ਕਿਰਦਾਰ ਨੂੰ ਲੈ ਕੇ ਤਾਂ ਰਿਪਲੇਸਮੈਂਟ ਨੂੰ ਲੈ ਕੇ ਕੋਈ ਬਹਿਸ ਨਹੀਂ ਹੈ।’’

ਸੁਨੀਲ ਨੇ ਅੱਗੇ ਕਿਹਾ, ‘‘ਇਸ ਮੁੱਦੇ ’ਤੇ ਗੱਲ ਤਾਂ ਹੁੰਦੀ ਰਹੇਗੀ। ਆਖੀਰ ’ਚ ਕੀ ਹੁੰਦਾ ਹੈ, ਇਹ ਦੇਖਦੇ ਹਾਂ। ਮੈਨੂੰ ਪਤਾ ਨਹੀਂ ਕਿ ਹੁਣ ਤਕ ਹੋਇਆ ਕੀ ਹੈ ਕਿਉਂਕਿ ਮੈਂ ਆਪਣੀ ਫ਼ਿਲਮ ‘ਧਾਰਵੀ ਬੈਂਕ’ ਨੂੰ ਲੈ ਕੇ ਰੁੱਝਿਆ ਹੋਇਆ ਸੀ। ਮੇਰੇ ਕੋਲ ਇੰਨਾ ਸਮਾਂ ਨਹੀਂ ਸੀ ਕਿ ਮੈਂ ਬਾਰੇ ਬੈਠ ਕੇ ਗੱਲ ਕਰਾਂ। 19 ਨਵੰਬਰ ਤੋਂ ਬਾਅਦ ਮੈਂ ਇਸ ਮਾਮਲੇ ’ਤੇ ਬੈਠ ਕੇ ਅਕਸ਼ੇ ਤੇ ਮੇਕਰਜ਼ ਨਾਲ ਗੱਲ ਕਰਾਂਗਾ ਤੇ ਦੇਖਦਾ ਹਾਂ ਕਿ ਅੱਗੇ ਕੀ ਹੁੰਦਾ ਹੈ।’’

ਇਹ ਖ਼ਬਰ ਵੀ ਪੜ੍ਹੋ : ਪਿਛਲੇ ਢਾਈ ਹਫ਼ਤਿਆਂ ਤੋਂ ਬੀਮਾਰੀਆਂ ਨਾਲ ਜੂਝ ਰਹੇ ਸਨ ਹਰਭਜਨ ਮਾਨ, ਪੋਸਟ ਸਾਂਝੀ ਕਰ ਕੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ

ਅਕਸ਼ੇ ਨੇ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿਟ ਦੌਰਾਨ ਪੁਸ਼ਟੀ ਕੀਤੀ ਸੀ ਕਿ ਉਹ ‘ਹੇਰਾ ਫੇਰੀ 3’ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਸੀ, ‘‘ਮੈਨੂੰ ਫ਼ਿਲਮ ਆਫਰ ਹੋਈ ਸੀ ਪਰ ਮੈਨੂੰ ਸਕ੍ਰਿਪਟ ਪਸੰਦ ਨਹੀਂ ਆਈ। ਮੈਂ ਹੁਣ ਕੁਝ ਅਜਿਹਾ ਕਰਨਾ ਚਾਹੁੰਦਾ ਹਾਂ, ਜੋ ਦਰਸ਼ਕਾਂ ਨੂੰ ਪਸੰਦ ਆਵੇ ਤੇ ਉਸ ਹਿਸਾਬ ਨਾਲ ਮੈਨੂੰ ਸਕ੍ਰਿਪਟ ’ਚ ਉਹ ਕ੍ਰਿਏਟੀਵਿਟੀ ਨਹੀਂ ਦਿਖੀ, ਇਸ ਲਈ ਮੈਂ ਫ਼ਿਲਮ ਤੋਂ ਪਿੱਛੇ ਹਟਣ ਦਾ ਫ਼ੈਸਲਾ ਲਿਆ। ਮੇਰੀਆਂ ਇਸ ਫ਼ਿਲਮ ਨਾਲ ਚੰਗੀਆਂ ਯਾਦਾਂ ਰਹੀਆਂ ਹਨ ਪਰ ਮੈਂ ਵੀ ਕਾਫੀ ਦੁਖ਼ੀ ਹਾਂ।’’

ਅਕਸ਼ੇ ਨੇ ਅੱਗੇ ਕਿਹਾ ਸੀ, ‘‘ਮੈਂ ਸੋਸ਼ਲ ਮੀਡੀਆ ’ਤੇ ਦੇਖਿਆ ਹੈ ਕਿ ਪ੍ਰਸ਼ੰਸਕ ਟਵੀਟ ਕਰ ਰਹੇ ਸਨ ਕਿ ਨੋ ਰਾਜੂ ਨੋ ਹੇਰਾ ਫੇਰੀ। ਮੈਨੂੰ ਉਨ੍ਹਾਂ ਦਾ ਪਿਆਰ ਦੇਖ ਕੇ ਕਾਫੀ ਖ਼ੁਸ਼ੀ ਹੋਈ ਕਿ ਕਿਵੇਂ ਉਹ ਮੈਨੂੰ ਚਾਹੁੰਦੇ ਹਨ ਪਰ ਮੈਂ ਜਾਣਦਾ ਹਾਂ ਕਿ ਮੇਰੇ ਇਸ ਫ਼ੈਸਲੇ ਤੋਂ ਉਹ ਦੁਖ਼ੀ ਹਨ ਤੇ ਉਨ੍ਹਾਂ ਨੂੰ ਦੁਖ਼ੀ ਦੇਖ ਕੇ ਮੈਂ ਵੀ ਦੁਖ਼ੀ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News