ਸਸਪੈਂਸ ਨਾਲ ਭਰਪੂਰ ਕਾਰਤਿਕ ਆਰੀਅਨ ਦੀ ਫ਼ਿਲਮ ‘ਫਰੈੱਡੀ’ ਦਾ ਟੀਜ਼ਰ ਰਿਲੀਜ਼ (ਵੀਡੀਓ)

11/10/2022 11:45:48 AM

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਆਪਣੀ ਹਰ ਫ਼ਿਲਮ ’ਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਦੇ ਵੀ ਕਾਰਤਿਕ ਨੇ ਇਕੋ ਤਰ੍ਹਾਂ ਦੇ ਕਿਰਦਾਰ ਫ਼ਿਲਮਾਂ ’ਚ ਨਹੀਂ ਨਿਭਾਏ ਹਨ।

ਹੁਣ ਜੋ ਉਨ੍ਹਾਂ ਦੀ ਫ਼ਿਲਮ ਆ ਰਹੀ ਹੈ, ਉਸ ’ਚ ਕਾਰਤਿਕ ਆਰੀਅਨ ਦਾ ਬਿਲਕੁਲ ਹੀ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਕਾਰਤਿਕ ਆਰੀਅਨ ਦੀ ‘ਫਰੈੱਡੀ’ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਤੋਂ ਡਿਸਚਾਰਜ ਹੋਈ ਆਲੀਆ ਭੱਟ, ਨੰਨ੍ਹੀ ਪਰੀ ਨੂੰ ਦੇਖਣ ਲਈ ਪ੍ਰਸ਼ੰਸਕ ਬੇਤਾਬ, ਦੇਖੋ ਪਹਿਲੀ ਝਲਕ

‘ਫਰੈੱਡੀ’ ਦਾ ਟੀਜ਼ਰ ਸਸਪੈਂਸ ਨਾਲ ਭਰਪੂਰ ਹੈ, ਜਿਸ ’ਚ ਕਾਰਤਿਕ ਆਰੀਅਨ ਦੇ ਕਿਰਦਾਰ ਦੇ ਦੋ ਵੱਖ-ਵੱਖ ਰੂਪ ਨਜ਼ਰ ਆ ਰਹੇ ਹਨ। ਟੀਜ਼ਰ ਤੋਂ ਪਤਾ ਲੱਗ ਰਿਹਾ ਹੈ ਕਿ ਕਾਰਤਿਕ ਆਰੀਅਨ ਫ਼ਿਲਮ ’ਚ ਦੰਦਾਂ ਦੇ ਡਾਕਟਰ ਦੀ ਭੂਮਿਕਾ ਨਿਭਾਅ ਰਹੇ ਹਨ।

ਦੱਸ ਦੇਈਏ ਕਿ ‘ਫਰੈੱਡੀ’ ਦੇ ਟੀਜ਼ਰ ਨੂੰ 12 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਟੀਜ਼ਰ ਡਿਜ਼ਨੀ ਪਲੱਸ ਹੌਟਸਟਾਰ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ, ਜੋ ਚੌਥੇ ਨੰਬਰ ’ਤੇ ਟਰੈਂਡ ਵੀ ਕਰ ਰਿਹਾ ਹੈ। ਫ਼ਿਲਮ 2 ਦਸੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News