ਕਾਰਤਿਕ ਨੇ ਸਾਂਝੀ ਕੀਤੀ ਬਲੈਕ ਐਂਡ ਵ੍ਹਾਈਟ ਲੁੱਕ ’ਚ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖ਼ੂਬ ਪਸੰਦ

Friday, Jun 04, 2021 - 10:07 AM (IST)

ਕਾਰਤਿਕ ਨੇ ਸਾਂਝੀ ਕੀਤੀ ਬਲੈਕ ਐਂਡ ਵ੍ਹਾਈਟ ਲੁੱਕ ’ਚ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖ਼ੂਬ ਪਸੰਦ

ਮੁੰਬਈ: ਅਦਾਕਾਰ ਕਾਰਤਿਕ ਆਰਯਨ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਅਦਾਕਾਰ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਹੀ ਰਹਿੰਦੇ ਹਨ। ਹਾਲ ਹੀ ’ਚ ਕਾਰਤਿਕ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ ਜੋ ਖ਼ੂਬ ਵਾਇਰਲ ਹੋ ਰਹੀ ਹੈ। 
ਤਸਵੀਰ ’ਚ ਕਾਰਤਿਕ ਬਲੈਕ ਐਂਡ ਵ੍ਹਾਈਟ ਆਊਟਫਿੱਟ ’ਚ ਨਜ਼ਰ ਆ ਰਹੇ ਹਨ। ਅਦਾਕਾਰ ਬੈਠ ਕੇ ਪੋਜ ਦੇ ਰਹੇ ਹਨ। ਤਸਵੀਰ ਸ਼ੇਅਰ ਕਰਦੇ ਹੋਏ ਕਾਰਤਿਕ ਨੇ ਲਿਖਿਆ ਕਿ ਹੈਲੋ ਕੌਣ??’। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਿਆਰ ਦੇ ਰਹੇ ਹਨ ਅਤੇ ਕੁਮੈਂਟ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਕਾਰਤਿਕ ਬੀਤੇ ਦਿਨੀਂ ਕਰਨ ਜੌਹਰ ਨੇ ਫ਼ਿਲਮ ‘ਦੋਸਤਾਨਾ 2’ ਤੋਂ ਬਾਹਰ ਕੱੱਢ ਦਿੱਤਾ ਹੈ। ਉੱਧਰ ਸ਼ਾਹਰੁਖ ਖ਼ਾਨ ਦੇ ਪ੍ਰੋਡੈਕਸ਼ਨ ਹਾਊਸ ‘ਰੈੱਡ ਚਿੱਲੀ’ ਤੋਂ ਵੀ ਕਾਰਤਿਕ ਬਾਹਰ ਹੋ ਗਏ ਹਨ। 
ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਬਹੁਤ ਜਲਦ ਫ਼ਿਲਮ ‘ਧਮਾਕਾ’ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਨੂੰ ਰਾਮ ਮਾਧਵਾਨੀ ਨੇ ਡਾਇਰੈਕਟ ਕੀਤਾ ਹੈ।


author

Aarti dhillon

Content Editor

Related News