ਸਿੱਧੀਵਿਨਾਇਕ ਮੰਦਰ ਪਹੁੰਚੇ ਕਾਰਤਿਕ ਆਰੀਅਨ ਦਾ ਪੁਲਸ ਨੇ ਕੱਟਿਆ ਚਾਲਾਨ, ਜਾਣੋ ਕਿਉਂ?
02/18/2023 11:08:34 AM

ਮੁੰਬਈ (ਬਿਊਰੋ)- ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ ਦੀ ਫ਼ਿਲਮ 'ਸ਼ਹਿਜ਼ਾਦਾ' ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਸਮੀਖਿਅਕਾਂ ਤੇ ਦਰਸ਼ਕਾਂ ਵਿਚਾਲੇ ਕਾਫੀ ਚਰਚਾ 'ਚ ਵੀ ਆ ਗਈ ਹੈ।
ਪ੍ਰਸ਼ੰਸਕ ਇਸੇ ਤਰ੍ਹਾਂ ਅਦਾਕਾਰ 'ਤੇ ਪਿਆਰ ਵਰਸਾਉਂਦੇ ਰਹਿਣ, ਇਸੇ ਦਾ ਧੰਨਵਾਦ ਅਦਾ ਕਰਨ ਲਈ ਅਦਾਕਾਰ ਕਾਰਤਿਕ ਸਿੱਧੀਵਿਨਾਇਕ ਮੰਦਰ ਪਹੁੰਚੇ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਅਮ੍ਰਿਤਪਾਲ ਛੋਟੂ ਦਾ ਹੋਇਆ ਦਿਹਾਂਤ
ਮਾਤਾ-ਪਿਤਾ ਨਾਲ ਕਾਰਤਿਕ ਮੰਦਰ ਤੋਂ ਦਰਸ਼ਨ ਕਰਕੇ ਜਦੋਂ ਬਾਹਰ ਆਏ ਤਾਂ ਪਹਿਲਾਂ ਤਾਂ ਉਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਘੇਰ ਲਿਆ। ਇਸ ਤੋਂ ਬਾਅਦ ਇਨ੍ਹਾਂ ਦੀ ਗੱਡੀ ਮੁੰਬਈ ਟ੍ਰੈਫਿਕ ਪੁਲਸ ਨੇ ਰੋਕ ਲਈ।
ਅਸਲ 'ਚ ਹੋਇਆ ਇਹ ਕਿ ਕਾਰਤਿਕ ਦੇ ਡਰਾਈਵਰ ਨੇ ਨੋ ਪਾਰਕਿੰਗ ਜ਼ੋਨ 'ਚ ਗੱਡੀ ਪਾਰਕ ਕਰ ਦਿੱਤੀ ਸੀ, ਜਿਸ ਦਾ ਭੁਗਤਾਨ ਅਦਾਕਾਰ ਨੂੰ ਕਰਨਾ ਪਿਆ।
ਪੁਲਸ ਨੇ ਕਾਰਤਿਕ ਦੇ ਨਾਂ ਦਾ ਚਾਲਾਨ ਕੱਟਿਆ, ਇਸ ਤੋਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ ਗਿਆ। ਕਾਰਤਿਕ ਮੰਦਰ ਬਲੈਕ ਲਗਜ਼ਰੀ ਕਾਰ 'ਚ ਆਪਣੇ ਮਾਪਿਆਂ ਨਾਲ ਆਏ ਸਨ।
ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਹਨ, ਜੋ ਇਸ ਦੌਰਾਨ ਦੀਆਂ ਵਾਇਰਲ ਹੋ ਰਹੀਆਂ ਹਨ।
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।