ਅਹਿਮਦਾਬਾਦ ਦੀਆਂ ਸੜਕਾਂ ’ਤੇ ਗੂੰਜਿਆ ਕਾਰਤਿਕ ਆਰੀਅਨ ਦਾ ਨਾਂ, ਪ੍ਰਸ਼ੰਸਕਾਂ ਦੀ ਭੀੜ ਵੀਡੀਓ ’ਚ ਆਈ ਨਜ਼ਰ

Sunday, Oct 30, 2022 - 11:35 AM (IST)

ਅਹਿਮਦਾਬਾਦ ਦੀਆਂ ਸੜਕਾਂ ’ਤੇ ਗੂੰਜਿਆ ਕਾਰਤਿਕ ਆਰੀਅਨ ਦਾ ਨਾਂ, ਪ੍ਰਸ਼ੰਸਕਾਂ ਦੀ ਭੀੜ ਵੀਡੀਓ ’ਚ ਆਈ ਨਜ਼ਰ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰ ਕਾਰਤਿਰ ਆਰੀਅਨ ਆਪਣੇ ਕੰਮ ਨਾਲ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਅਦਾਕਾਰ ਜਿੱਥੇ ਵੀ ਜਾਂਦੇ ਹਨ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਪ੍ਰਸ਼ੰਸਕ ਅਦਾਕਾਰ ਨੂੰ ਬੇਹੱਦ ਪਸੰਦ ਕਰਦੇ ਹਨ। ਇਸ ਦੇ ਨਾਲ ਕਾਰਤਿਕ ਆਰੀਅਨ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਅਦਾਕਾਰਾ ਲਈ ਪ੍ਰਸ਼ੰਸਕਾਂ ਦਾ ਪਿਆਰ ਸਾਫ਼ ਦੇਖਿਆ ਜਾ ਸਕਦਾ ਹੈ।

PunjabKesari

ਇਹ ਵੀ ਪੜ੍ਹੋ : ਕਿਆਰਾ-ਸਿਧਾਰਥ ਇਸ ਸਾਲ ਲੈਣਗੇ ਸੱਤ ਫ਼ੇਰੇ! ਮਸ਼ਹੂਰ ਹਸਤੀਆਂ ਹੋਣਗੀਆਂ ਵਿਆਹ ’ਚ ਸ਼ਾਮਲ

ਕਰਤਿਰ ਆਰੀਅਨ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਇਨ੍ਹੀਂ ਦਿਨੀਂ ਅਦਾਕਾਰ ਆਪਣੀ ਆਉਣ ਵਾਲੀ ਫ਼ਿਲਮ ‘ਸੱਤਿਆ ਪ੍ਰੇਮ ਕੀ ਕਥਾ’ ਦੀ ਸ਼ੂਟਿੰਗ ਲਈ ਅਹਿਮਦਾਬਾਦ ਪਹੁੰਚੇ ਹੋਏ ਸਨ। ਜਿੱਥੇ ਉਸ ਨੂੰ ਦੇਖਣ ਲਈ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ। ਕਾਰਤਿਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਅਹਿਮਦਾਬਾਦ ਦੀ ਇਕ ਵੀਡੀਓ ਸਾਂਝੀ ਕੀਤੀ ਹੈ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਾਰਤਿਰ ਆਪਣੇ ਫੋਨ ਤੋਂ ਵੀਡੀਓ ਬਣਾ ਰਹੇ ਹਨ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਪਿੱਛੇ ਭੱਜਦੇ ਨਜ਼ਰ ਆ ਰਹੇ ਹਨ।  ਵੀਡੀਓ 'ਚ ਕਾਰਤਿਕ ਵੀ ਆਪਣੇ ਪ੍ਰਸ਼ੰਸਕਾਂ ਨੂੰ ਫਾਲੋ ਕਰਨ ਤੋਂ ਮਨ੍ਹਾ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕ ਇਸ ’ਤੇ ਕੁਮੈਂਟ ਵੀ ਕਰਦੇ ਰਹੇ ਹਨ। 

PunjabKesari

ਇਹ ਵੀ ਪੜ੍ਹੋ : ਅੰਮ੍ਰਿਤਸਰ ਅਟਾਰੀ ਬਾਰਡਰ ਪਹੁੰਚੇ ਸੁਨੀਲ ਸ਼ੈੱਟੀ ਨੇ BSF ਹੀਰੋ ਮੈਰਾਥਨ ਜੇਤੂਆਂ ਨੂੰ ਕੀਤਾ ਸਨਮਾਨਿਤ

ਦੱਸ ਦੇਈਏ ਕਿ ਕਾਰਤਿਕ ਅਹਿਮਦਾਬਾਦ ’ਚ ਆਪਣੀ ਫ਼ਿਲਮ ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੇ ਨਾਲ ਹੀ ਅਦਾਕਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਇਨ੍ਹੀਂ ਦਿਨੀਂ ਕਈ ਫ਼ਿਲਮਾਂ 'ਚ ਇਕੱਠੇ ਕੰਮ ਕਰ ਰਹੇ ਹਨ। ਹਾਲ ਹੀ ’ਚ ਉਸਨੇ ਆਪਣੀ ਆਉਣ ਵਾਲੀ ਫ਼ਿਲਮ ਫਰੈਡੀ ਦੀ ਪਹਿਲੀ ਝਲਕ ਪੇਸ਼ ਕੀਤੀ। ਫ਼ਿਲਮ 'ਚ ਕਾਰਤਿਕ ਦੰਦਾਂ ਦੇ ਡਾਕਟਰ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ।


author

Shivani Bassan

Content Editor

Related News