ਸਾਈਕਲ ’ਤੇ ਪੇਂਟਿੰਗ ਖ਼ਰੀਦਣ ਨਿਕਲੇ ਕਾਰਤਿਕ ਆਰੀਅਨ, ਕਿਹਾ- ‘ਇਕ ਪੇਂਟਿੰਗ ਖ਼ਰੀਦੀ, ਜੋ...’

07/10/2022 12:01:20 PM

ਮੁੰਬਈ: ਅਦਾਕਾਰ ਕਾਰਤਿਕ ਆਰੀਅਨ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਇਨ੍ਹੀਂ ਦਿਨੀਂ ਕਾਰਤਿਕ ਯੂਰਪ ’ਚ ਹਨ। ਉੱਥੇ ਹੀ ਅਦਾਕਾਰ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰ ਰਹੇ ਹਨ। ਹਾਲ ਹੀ ’ਚ ਅਦਾਕਾਰ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਕਾਰਤਿਕ ਸਾਈਕਲ ਚਲਾਉਂਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਪ੍ਰਸ਼ੰਸਕ ਬੇਹੱਦ ਕਰ ਰਹੇ ਹਨ।

PunjabKesari

ਕਾਰਤਿਕ ਯੂਰਪ ਦੀਆਂ ਗਲੀਆਂ ’ਚ ਸਾਈਕਲ ’ਤੇ ਹੱਥ ’ਚ ਪੇਂਟਿੰਗ ਲੈ ਕੇ ਨਜ਼ਰ ਆ ਰਹੇ ਹਨ। ਅਦਾਕਾਰਾ ਦੀ ਤਸਵੀਰ ’ਚ ਦੇਖ ਸਕਦੇ ਹੋ ਕਿ ਸਾਈਕਲ ਨਾਲ ਕਈ ਬੈਗ ਅਤੇ ਪੇਂਟਿੰਗ ਨਜ਼ਰ ਆ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਇਕ ਕੈਪਸ਼ਨ ਵੀ ਲਿਖੀ ਹੈ ਜਿਸ ’ਚ ਲਿਖਿਆ ਹੈ ਕਿ ‘ਇਕ ਪੇਂਟਿੰਗ ਖ਼ਰੀਦੀ ਹੈ, ਜੋ ਕਹਿੰਦੀ ਹੈ ਕਿ ਕਲਾ ਫ੍ਰੀ ਹੈ।’ ਪ੍ਰਸ਼ੰਸਕਾਂ ਨੂੰ ਕਾਰਤਿਕ ਦੀ ਇਹ ਤਸਵੀਰ ਬੇਹੱਦ ਪਸੰਦ ਆਈ ਹੈ। ਪ੍ਰਸ਼ੰਸਕ ਇਸ ਤਸਵੀਰ ’ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਇਹ ਵੀ ਪੜ੍ਹੋ : ਪਿਆਰ ਦੇ ਸ਼ਹਿਰ ਆਗਰਾ ’ਚ ਪਾਇਲ-ਸੰਗਰਾਮ ਨੇ ਲਏ ਇਕ-ਦੂਜੇ ਦੇ ਫ਼ੇਰੇ, ਦੇਖੋ ਜੋੜੇ ਦੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ

ਤਸਵੀਰ ’ਚ ਕਾਰਤਿਕ ਡੈਨਿਮ ਜੈਕੇਟ ਅਤੇ ਜੀਂਸ ’ਚ ਨਜ਼ਰ ਆ ਰਹੇ ਹਨ। ਅਦਾਕਾਰ ਨੇ ਟੋਪੀ ਅਤੇ ਚਸ਼ਮਾ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਅਦਾਕਾਰਾ ਨੂੰ ਸਾਈਕਲ ਚਲਾਉਂਦੇ ਦੇਖਿਆ ਗਿਆ ਹੈ।

 

ਅਦਾਕਾਰ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਾਫ਼ੀ  ਵਾਇਰਲ ਹੋ ਰਹੀ ਹੈ। ਜਿਸ ’ਚ ਉਹ ਯੂਰਪ ਦੀ ਸੜਕ ਕਿਨਾਰੇ ਬੈਠ ਕੇ ਆਰਾਮ ਨਾਲ ਖਾਣਾ ਖਾ ਰਹੇ ਸੀ। ਫ਼ਿਰ ਇਕ ਪ੍ਰਸ਼ੰਸਕ ਅਦਾਕਾਰਾ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਮੇਰੇ ਦੋਸਤ ਸੋਚਦੇ ਹਨ ਕਿ ਤੁਸੀਂ ਕਾਰਤਿਕ ਆਰੀਅਨ ਨਹੀਂ ਹੋ, ਕੀ ਮੈਂ ਤੁਹਾਡੇ ਨਾਲ ਸੈਲਫ਼ੀ ਲੈ ਸਕਦਾ ਹਾਂ? ਇਸ ’ਤੇ ਕਾਰਤਿਕ ਨੇ ਬਹੁਤ ਹੀ ਮਜ਼ਾਕੀਆ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਕਾਰਤਿਕ ਹਾਂ, ਕੀ ਮੈਨੂੰ ਆਧਾਰ ਕਾਰਡ ਦਿਖਾਉਣਾ ਚਾਹੀਦਾ ਹਾਂ।ਕਾਰਤਿਕ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਕੀਤਾ ਹੈ।

PunjabKesari

ਇਹ ਵੀ ਪੜ੍ਹੋ : ਪਾਇਲ ਨੇ ਹੀ ਨਹੀਂ ਸੰਗਰਾਮ ਨੇ ਵੀ ਲਗਾਈ ਦੁਲਹਨ ਦੇ ਨਾਂ ਦੀ ਮਹਿੰਦੀ, ਤਸਵੀਰਾਂ ’ਚ ਇਕੱਠੇ ਨਜ਼ਰ ਆਈ ਜੋੜੀ

ਅਦਾਕਾਰ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਕਾਰਤਿਕ ਦੀ ਫ਼ਿਲਮ ‘ਭੂਲ ਭੁਲਾਈਆ 2’ ਬਾਕਸ ਆਫ਼ਿਸ ’ਤੇ ਚੰਗਾ ਕਾਰੋਬਾਰ ਕਰ ਰਹੀ ਹੈ। ਹੁਣ ਇਹ ਅਦਾਕਾਰ ਬਹੁਤ ਜਲਦ ਫ਼ਿਲਮ ‘ਸ਼ਹਿਜ਼ਾਦਾ’ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ’ਚ ਅਦਾਕਾਰ ਨਾਲ ਕ੍ਰਿਤੀ ਸੈਨਨ ਨਜ਼ਰ ਆਵੇਗੀ। 


Gurminder Singh

Content Editor

Related News