ਪੂਲ ''ਚ ਪਤੀ ''ਤੇ ਪਿਆਰ ਲੁਟਾਉਂਦੀ ਨਜ਼ਰ ਆਈ ਕਰਿਸ਼ਮਾ, ਰੋਮਾਂਟਿਕ ਤਸਵੀਰਾਂ ਹੋਈਆਂ ਵਾਇਰਲ

Sunday, Aug 07, 2022 - 02:51 PM (IST)

ਪੂਲ ''ਚ ਪਤੀ ''ਤੇ ਪਿਆਰ ਲੁਟਾਉਂਦੀ ਨਜ਼ਰ ਆਈ ਕਰਿਸ਼ਮਾ, ਰੋਮਾਂਟਿਕ ਤਸਵੀਰਾਂ ਹੋਈਆਂ ਵਾਇਰਲ

ਮੁੰਬਈ- ਅਦਾਕਾਰਾ ਕਰਿਸ਼ਮਾ ਤੰਨਾ ਇਨ੍ਹੀਂ ਦਿਨੀਂ ਪਤੀ ਵਰੁਣ ਬੰਗੇਰਾ ਨਾਲ ਸਪੇਨ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਇਸ ਟਰਿੱਪ ਦੀਆਂ ਤਸਵੀਰਾਂ ਕਰਿਸ਼ਮਾ ਆਏ ਦਿਨੀਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਕਰਿਸ਼ਮਾ ਤੰਨਾ ਨੇ ਪਤੀ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

PunjabKesari
ਤਸਵੀਰਾਂ 'ਚ ਕਰਿਸ਼ਮਾ ਪਤੀ ਨਾਲ ਪੂਲ 'ਚ ਰੋਮਾਂਟਿਕ ਪਲ ਬਿਤਾਉਂਦੀ ਨਜ਼ਰ ਆਈ। ਲੁੱਕ ਦੀ ਗੱਲ ਕਰੀਏ ਤਾਂ ਕਰਿਸ਼ਮਾ ਬਲੈਕ ਬਿਕਨੀ 'ਚ ਬੋਲਡ ਦਿਖ ਰਹੀ ਹੈ। ਤਸਵੀਰ 'ਚ ਉਹ ਬਲੈਕ ਗਾਗਲਸ 'ਚ ਨਜ਼ਰ ਆਈ ਜਿਸ 'ਚ ਉਸ ਦੀ ਲੁੱਕ ਦੇਖਣ ਲਾਈਕ ਸੀ।

PunjabKesari
ਅਦਾਕਾਰਾ ਨੇ ਪੂਲ 'ਚ ਰੋਮਾਂਟਿਕ ਸਵੈਗ ਦਿਖਾਇਆ। ਇਕ ਤਸਵੀਰ 'ਚ ਕਰਿਸ਼ਮਾ ਪਤੀ ਦੀਆਂ ਗੱਲ੍ਹਾਂ 'ਤੇ ਕਿੱਸ ਕਰ ਰਹੀ ਹੈ ਤਾਂ ਇਕ 'ਚ ਉਹ ਜੀਭ ਕੱਢੇ ਦਿਖਾਈ ਦੇ ਰਹੀ ਹੈ।

PunjabKesari
ਦੱਸ ਦੇਈਏ ਕਿ ਕਰਿਸ਼ਮਾ ਨੇ ਇਸ ਸਾਲ 5 ਫਰਵਰੀ ਨੂੰ ਬਿਜਨੈੱਸਮੈਨ ਵਰੁਣ ਬੰਗੇਰਾ ਨਾਲ ਵਿਆਹ ਰਚਾਇਆ ਸੀ। ਉਨ੍ਹਾਂ ਦੇ ਵਿਆਹ 'ਚ ਪਰਿਵਾਰ ਅਤੇ ਖ਼ਾਸ ਦੋਸਤ ਸ਼ਾਮਲ ਹੋਏ ਸਨ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ ।


author

Aarti dhillon

Content Editor

Related News