ਕਰੀਨਾ ਕਪੂਰ ਤੇ ਸੈਫ ਅਲੀ ਖ਼ਾਨ ਦੇ ਦੂਜੇ ਬੇਟੇ ਦੇ ਨਾਂ ਦਾ ਹੋਇਆ ਖ਼ੁਲਾਸਾ

Friday, Jul 09, 2021 - 12:43 PM (IST)

ਕਰੀਨਾ ਕਪੂਰ ਤੇ ਸੈਫ ਅਲੀ ਖ਼ਾਨ ਦੇ ਦੂਜੇ ਬੇਟੇ ਦੇ ਨਾਂ ਦਾ ਹੋਇਆ ਖ਼ੁਲਾਸਾ

ਮੁੰਬਈ (ਬਿਊਰੋ)– ਫਰਵਰੀ ਤੋਂ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਦੇ ਦੂਜੇ ਬੇਟੇ ਦੇ ਨਾਂ ਦਾ ਸਭ ਨੂੰ ਇੰਤਜ਼ਾਰ ਸੀ। ਦੋਵਾਂ ਦੇ ਦੂਜੇ ਬੇਟੇ ਦਾ ਜਨਮ ਇਸ ਸਾਲ 21 ਫਰਵਰੀ ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੇ ਪਹਿਲੇ ਬੇਟੇ ਤੈਮੂਰ ਦਾ ਨਾਂ ਕੁਝ ਦਿਨਾਂ ਅੰਦਰ ਹੀ ਸਾਰਿਆਂ ਨੂੰ ਦੱਸਿਆ ਸੀ। ਤੈਮੂਰ ਦੇ ਜਨਮ ਦੀ ਤਸਵੀਰ ਵੀ ਅਗਲੇ ਹੀ ਦਿਨ ਮੀਡੀਆ ’ਚ ਆ ਗਈ ਸੀ। ਹਾਲਾਂਕਿ ਉਸ ਸਮੇਂ ਤੈਮੂਰ ਦੇ ਨਾਂ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ।

 
 
 
 
 
 
 
 
 
 
 
 
 
 
 
 

A post shared by Kareena Kapoor Khan (@kareenakapoorkhan)

ਦੂਜੇ ਬੇਟੇ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਇਸ ਨਾਂ ਨੂੰ ਲੈ ਕੇ ਕਈ ਦਿਨਾਂ ਤਕ ਖਾਮੋਸ਼ੀ ਰੱਖੀ ਸੀ। ਕਈ ਵਾਰ ਮੀਡੀਆ ’ਚ ਇਹ ਖ਼ਬਰ ਆਈ ਕਿ ਕਰੀਨਾ-ਸੈਫ ਆਪਣੇ ਬੇਟੇ ਦੇ ਨਾਂ ਨੂੰ ਲੈ ਕੇ ਕਾਫੀ ਮਸ਼ੱਕਤ ਕਰ ਰਹੇ ਹਨ ਪਰ ਕੋਈ ਸਹੀ ਨਾਂ ਅਜੇ ਤਕ ਉਨ੍ਹਾਂ ਨੂੰ ਨਹੀਂ ਮਿਲਿਆ ਸੀ। ਹੁਣ ਜਾ ਕੇ ਦੂਜੇ ਬੇਟੇ ਦੇ ਨਾਂ ਦਾ ਖ਼ੁਲਾਸਾ ਹੋਇਆ ਹੈ। ਉਨ੍ਹਾਂ ਦੋਵਾਂ ਨੇ ਅਧਿਕਾਰਕ ਦਸਤਾਵੇਜ਼ ’ਚ ਜੋ ਨਾਂ ਦੱਸਿਆ ਹੈ, ਉਹ ਹੈ ‘ਜੇ’ (Jeh)।

 
 
 
 
 
 
 
 
 
 
 
 
 
 
 
 

A post shared by Kareena Kapoor Khan (@kareenakapoorkhan)

ਪਹਿਲਾਂ ਕਈ ਨਾਵਾਂ ’ਤੇ ਚਰਚਾ ਹੋਈ। ਦੱਸਿਆ ਜਾ ਰਿਹਾ ਹੈ ਕਿ ‘ਜੇ’ ਦਾ ਨਾਂ ਮੰਸੂਰ ਰੱਖਣ ’ਤੇ ਵੀ ਚਰਚਾ ਹੋਈ। ਮੰਸੂਰ ਅਲੀ ਖ਼ਾਨ ਪਟੌਦੀ ਸੈਫ ਅਲੀ ਖ਼ਾਨ ਦੇ ਪਿਤਾ ਦਾ ਨਾਂ ਹੈ। ਕ੍ਰਿਕਟ ਦੇ ਲੈਜੰਡ ਮੰਸੂਰ ਅਲੀ ਖ਼ਾਨ ਪਟੌਦੀ ਦੇ ਨਵਾਬ ਵੀ ਸਨ। ਹਾਲਾਂਕਿ ਅਖੀਰ ’ਚ ਬੇਟੇ ਦਾ ਨਾਂ ‘ਜੇ’ ਰੱਖਣ ’ਤੇ ਸਹਿਮਤੀ ਬਣੀ।

ਇਹ ਖ਼ਬਰ ਵੀ ਪੜ੍ਹੋ : ‘ਭੂਤ ਪੁਲਿਸ’ ’ਚ ਯਾਮੀ ਗੌਤਮ ਤੇ ਜੈਕਲੀਨ ਫਰਨਾਂਡੀਜ਼ ਇਸ ਅੰਦਾਜ਼ ’ਚ ਆਉਣਗੀਆਂ ਨਜ਼ਰ, ਦੇਖੋ ਫਰਸਟ ਲੁੱਕ ਪੋਸਟਰ

ਦੱਸ ਦੇਈਏ ਕਿ ਪਹਿਲੀ ਵਾਰ ਕਰੀਨਾ ਕਪੂਰ ਦਸੰਬਰ 2016 ’ਚ ਮਾਂ ਬਣੀ ਸੀ, ਜਦੋਂ ਉਸ ਨੇ ਬੇਟੇ ਤੈਮੂਰ ਨੂੰ ਜਨਮ ਦਿੱਤਾ ਸੀ। ਤੈਮੂਰ ਨੂੰ ਘਰ ’ਚ ਉਸ ਦੇ ਮਾਤਾ-ਪਿਤਾ ‘ਟਿਮ’ ਕਹਿ ਕੇ ਬੁਲਾਉਂਦੇ ਹਨ। ਉਸ ਦਾ ਜਨਮ 20 ਦਸੰਬਰ, 2016 ਨੂੰ ਹੋਇਆ ਸੀ। ਪਿਛਲੇ ਸਾਲ ਕਰੀਨਾ ਤੇ ਸੈਫ ਨੇ ਇਹ ਕਹਿ ਕੇ ਹਲਚਲ ਮਚਾ ਦਿੱਤੀ ਸੀ ਕਿ ਇਕ ਹੋਰ ਬੱਚੇ ਦਾ ਜਨਮ ਹੋਣ ਵਾਲਾ ਹੈ।

 
 
 
 
 
 
 
 
 
 
 
 
 
 
 
 

A post shared by Kareena Kapoor Khan (@kareenakapoorkhan)

ਦੂਜੇ ਬੱਚੇ ਦਾ ਜਨਮ ਉਸ ਸਮੇਂ ਹੋਇਆ ਜਦੋਂ ਸੈਫ ਤੇ ਕਰੀਨਾ ਨੇ ਆਪਣਾ ਨਵਾਂ ਘਰ ਖਰੀਦਿਆ, ਜੋ ਪਹਿਲੇ ਘਰ ਨਾਲੋਂ ਬਹੁਤ ਵੱਡਾ ਹੈ। ਪ੍ਰੈਗਨੈਂਸੀ ਦਾ ਜ਼ਿਆਦਾਤਰ ਸਮਾਂ ਕਰੀਨਾ ਨੇ ਘਰ ਨੂੰ ਸਜਾਉਂਦੇ ਹੋਏ ਬਤੀਤ ਕੀਤਾ। ਦੂਜੇ ਪਾਸੇ ਸੈਫ ਬੱਚੇ ਦੇ ਆਉਣ ਤੋਂ ਪਹਿਲਾਂ ਆਪਣੇ ਪੁਰਾਣੇ ਪ੍ਰਾਜੈਕਟ ਨੂੰ ਪੂਰਾ ਕਰਨ ’ਚ ਲੱਗੇ ਰਹੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News