ਕਰੀਨਾ ਕਪੂਰ ਨੇ ਦਿਖਾਈ ਸੋਨੋਗ੍ਰਾਫੀ ਦੀ ਕਾਪੀ, ਪ੍ਰਸ਼ੰਸਕਾਂ ਕਰ ਰਹੇ ਨੇ ਸਵਾਲ

07/09/2021 4:43:29 PM

ਮੁੰਬਈ: ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ’ਚ ਕਰੀਨਾ ਇਕ ਸੋਨੋਗ੍ਰਾਫ਼ੀ ਦੀ ਕਾਪੀ ਦਿਖਾਉਂਦੀ ਨਜ਼ਰ ਆਈ। ਕਰੀਨਾ ਦੀ ਇਹ ਤਸਵੀਰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਜ਼ ਬਹੁਤ ਹੀ ਕੰਫਿਊਜ ਹੋ ਰਹੇ ਹਨ ਕਿ ਬੇਬੋ ਫਿਰ ਤੋਂ ਮਾਂ ਬਣਨ ਵਾਲੀ ਹੈ। ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਕਰੀਨਾ ਇਸ ਤਸਵੀਰ ਨੂੰ ਦਿਖਾ ਕੇ ਕੀ ਕਹਿਣਾ ਚਾਹੁੰਦੀ ਹੈ? ਜਿਸ ਦਾ ਖੁਲਾਸਾ ਉਨ੍ਹਾਂ ਨੇ ਹੁਣ ਕੀਤਾ ਹੈ। 

PunjabKesari
ਇਹ ਹੈ ਕਰੀਨਾ ਦਾ ਤੀਜਾ ਬੇਟਾ 
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕਰ ਕੇ ਕਰੀਨਾ ਨੇ ਆਪਣੇ ਤੀਜੇ ਬੇਟੇ ਬਾਰੇ ਦੱਸਿਆ, ਜੀ ਹਾਂ, ਤੁਸੀਂ ਸਹੀ ਸੁਣਿਆ ਤੀਜਾ ਬੇਟਾ। ਦਰਅਸਲ ਕਰੀਨਾ ਨੇ ਆਪਣੀਆਂ ਦੋਵੇਂ ਪ੍ਰੈਗਨੈਂਸੀ ਦੇ ਅਨੁਭਵਾਂ ਨੂੰ ਇਕ ਕਿਤਾਬ ’ਚ ਲਿਖ ਰਹੀ ਹੈ ਤੇ ਇਸ ਵੀਡੀਓ ’ਚ ਵੀ ਕਰੀਨਾ ਨੇ ਇਸੇ ਕਿਤਾਬ ਦਾ ਜ਼ਿਕਰ ਕੀਤਾ ਹੈ। 

PunjabKesari
ਪ੍ਰੈਗਨੈਂਸੀ ਦੇ ਦਿਨਾਂ ਦਾ ਕੀਤਾ ਜ਼ਿਕਰ 
ਵੀਡੀਓ ਸ਼ੇਅਰ ਕਰ ਕੇ ਕਰੀਨੇ ਨੇ ਲਿਖਿਆ - ਇਹ ਮੇਰੀ ਯਾਤਰਾ ਰਹੀ ਹੈ... ਮੇਰੀ ਪ੍ਰੈਗਨੈਂਸੀ ਤੇ ਮੇਰੀ ਪ੍ਰੈਗਨੈਂਸੀ ਬਾਈਬਲ ਲਿਖਣਾ ਦੋਵੇਂ। ਇਹ ਚੰਗੇ ਦਿਨ ਤੇ ਬੁਰੇ ਦਿਨ ਸਨ, ਕੁਝ ਦਿਨਾਂ ’ਚ ਮੈਂ ਕੰਮ ’ਤੇ ਜਾਣ ਲਈ ਉਤਾਵਲੀ ਸੀ ਅਤੇ ਹੋਰ ਜਿੱਥੇ ਮੈਂ ਬਿਸਤਰ ਤੋਂ ਉਠਣ ਲਈ ਸੰਘਰਸ਼ ਕਰ ਰਹੀ ਸੀ। ਉਸ ਕਿਤਾਬ ’ਚ ਮੇਰੀਆਂ ਦੋਵੇਂ pregnancies ਦੌਰਾਨ ਸਰੀਰਕ ਅਤੇ ਭਾਵਨਾਤਮਕ ਰੂਪ ਨਾਲ ਮੈਨੂੰ ਜੋ ਅਨੁਭਵ ਕੀਤਾ ਹੈ, ਉਸ ਦਾ ਇਕ ਬਹੁਤ ਹੀ ਵਿਅਕਤੀਗਤ ਵਿਵਰਣ ਹੈ। 


Aarti dhillon

Content Editor

Related News