ਕਰੀਨਾ ਕਪੂਰ ਨੇ ਬਿਕਨੀ ਵਾਲੀ ਤਸਵੀਰ ਸਾਂਝੀ ਕਰ ਦਿੱਤੀ ਕੁਣਾਲ ਖੇਮੂ ਨੂੰ ਜਨਮਦਿਨ ਦੀ ਵਧਾਈ

05/25/2021 4:55:52 PM

ਮੁੰਬਈ: ਅਦਾਕਾਰ ਕੁਣਾਲ ਖੇਮੂ ਦਾ ਅੱਜ ਜਨਮਦਿਨ ਹੈ। ਅਦਾਕਾਰ 38 ਸਾਲ ਦੇ ਹੋ ਗਏ ਹਨ। ਪ੍ਰਸ਼ੰਸਕ ਅਤੇ ਪਰਿਵਾਰ ਦੇ ਲੋਕ ਅਦਾਕਾਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਹੁਣ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਬ੍ਰਦਰ ਇਨ ਲਾਅ ਕੁਣਾਲ ਖੇਮੂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਕਰੀਨਾ ਨੇ ਪਰਿਵਾਰ ਦੇ ਨਾਲ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ ਜੋ ਖ਼ਬੂ ਵਾਇਰਲ ਹੋ ਰਹੀ ਹੈ। 

PunjabKesari
ਕਰੀਨਾ ਨੇ ਜੋ ਤਸਵੀਰ ਸਾਂਝੀ ਕੀਤੀ ਹੈ ਉਹ ਮਾਲਦੀਵ ਛੁੱਟੀਆਂ ਦੀ ਹੈ। ਕਰੀਨਾ ਅਤੇ ਸੈਫ ਅਲੀ ਖ਼ਾਨ ਦੇ ਨਾਲ ਸੋਹਾ ਅਲੀ ਖ਼ਾਨ ਅਤੇ ਕੁਣਾਲ ਵੀ ਸਨ। ਤਸਵੀਰ ’ਚ ਕਰੀਨਾ ਲਾਲ ਰੰਗ ਦੀ ਬਿਕਨੀ ’ਚ ਦਿਖਾਈ ਦੇ ਰਹੀ ਹੈ। ਨਾਲ ਹੀ ਸੈਫ ਅਲੀ, ਤੈਮੂਰ, ਕੁਣਾਲ ਅਤੇ ਸੋਹਾ ਅਲੀ ਅਤੇ ਇਨਾਯਾ ਵੀ ਨਜ਼ਰ ਆ ਰਹੇ ਹਨ। ਤਸਵੀਰ ਸਾਂਝੀ ਕਰਦੇ ਹੋਏ ਕਰੀਨਾ ਨੇ ਲਿਖਿਆ ਕਿ ‘ਹੈਪੀ ਬਰਥਡੇ ਬ੍ਰਦਰ ਇਨ ਲਾਅ...ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਅਸੀਂ ਅਜਿਹੀ ਤਸਵੀਰ ਫਿਰ ਕਲਿੱਕ ਕਰਾਂਗੇ... ਹੈਵ ਏ ਲਵਲੀ ਵਨ’। ਕੁਣਾਲ ਨੇ ਇਸ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਹਾਂ, ਹਾਂ ਜ਼ਰੂਰ ਕਰਾਂਗੇ’।

PunjabKesari
ਕੰਮ ਦੀ ਗੱਲ ਕਰੀਏ ਤਾਂ ਕਰੀਨਾ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਡਾ’ ’ਚ ਨਜ਼ਰ ਆਵੇਗੀ। ਅਜੇ ਇਸ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਹਾਲਾਂਕਿ ਕਰੀਨਾ ਆਪਣੇ ਹਿੱਸੇ ਦੀ ਸ਼ੂਟਿੰਗ ਪਿਛਲੇ ਸਾਲ ਹੀ ਪੂਰੀ ਕਰ ਚੁੱਕੀ ਹੈ। ਇਹ ਫ਼ਿਲਮ ਇਸ ਸਾਲ ਕ੍ਰਿਸਮਿਸ ਦੇ ਮੌਕੇ ’ਤੇ ਰਿਲੀਜ਼ ਹੋਵੇਗੀ।  


Aarti dhillon

Content Editor

Related News