‘ਸੀਤਾ’ ਫ਼ਿਲਮ ਤੋਂ ਹਟਿਆ ਕਰੀਨਾ ਕਪੂਰ ਖ਼ਾਨ ਦਾ ਨਾਂ, ਇਹ ਵਿਵਾਦਿਤ ਅਦਾਕਾਰਾ ਨਿਭਾਅ ਸਕਦੀ ਹੈ ਮੁੱਖ ਭੂਮਿਕਾ

Sunday, Jun 27, 2021 - 12:14 PM (IST)

‘ਸੀਤਾ’ ਫ਼ਿਲਮ ਤੋਂ ਹਟਿਆ ਕਰੀਨਾ ਕਪੂਰ ਖ਼ਾਨ ਦਾ ਨਾਂ, ਇਹ ਵਿਵਾਦਿਤ ਅਦਾਕਾਰਾ ਨਿਭਾਅ ਸਕਦੀ ਹੈ ਮੁੱਖ ਭੂਮਿਕਾ

ਮੁੰਬਈ (ਬਿਊਰੋ)– ਫ਼ਿਲਮ ‘ਸੀਤਾ’ ਨੂੰ ਲੈ ਕੇ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ’ਚ ਕਿਹਾ ਗਿਆ ਸੀ ਕਿ ਇਸ ਫ਼ਿਲਮ ’ਚ ਅਦਾਕਾਰੀ ਲਈ ਕਰੀਨਾ ਕਪੂਰ ਖ਼ਾਨ ਨੇ 12 ਕਰੋੜ ਰੁਪਏ ਦੀ ਮੰਗ ਕੀਤੀ ਹੈ। ਹਾਲਾਂਕਿ ਹੁਣ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਕਰੀਨਾ ਕਪੂਰ ਨਾਲ ਇਸ ਫ਼ਿਲਮ ਨੂੰ ਲੈ ਕੇ ਕਦੇ ਸੰਪਰਕ ਨਹੀਂ ਕੀਤਾ ਗਿਆ ਸੀ।

ਇਸ ਵਿਚਾਲੇ ਮਸ਼ਹੂਰ ਲੇਖਕ ਕੇ. ਵੀ. ਵਿਜੇਂਦਰ ਪ੍ਰਸਾਦ ਨੇ ਫ਼ਿਲਮ ’ਚ ਅਦਾਕਾਰਾ ਨੂੰ ਲੈ ਕੇ ਆਪਣੀ ਪਸੰਦ ਦਾ ਖ਼ੁਲਾਸਾ ਕੀਤਾ ਹੈ। ਹਾਲ ਹੀ ’ਚ ਸਾਹਮਣੇ ਆਈ ਰਿਪੋਰਟ ’ਚ ਕਿਹਾ ਗਿਆ ਹੈ ਕਿ ‘ਸੀਤਾ’ ਦੇ ਸਕ੍ਰਿਪਟ ਰਾਈਟਰ ਕੇ. ਵੀ. ਵਿਜੇਂਦਰ ਪ੍ਰਸਾਦ ਨੇ ਫ਼ਿਲਮ ’ਚ ਸੀਤਾ ਦੀ ਭੂਮਿਕਾ ਲਈ ਕੰਗਨਾ ਰਣੌਤ ਦਾ ਨਾਂ ਸੁਝਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਨੇ ਅੰਤਰਰਾਸ਼ਟਰੀ ਸ਼ੂਟਰ ਕੋਨਿਕਾ ਨੂੰ ਭੇਜੀ ਢਾਈ ਲੱਖ ਦੀ ਜਰਮਨ ਰਾਈਫਲ

ਕੇ. ਵੀ. ਪ੍ਰਸਾਦ ਨਿਰਦੇਸ਼ਕ ਰਾਜਾਮੌਲੀ ਦੇ ਪਿਤਾ ਹਨ। ਉਨ੍ਹਾਂ ਨੇ ‘ਬਾਹੂਬਲੀ’ ਸੀਰੀਜ਼, ‘ਬਜਰੰਗੀ ਭਾਈਜਾਨ’, ‘ਮਣੀਕਰਨਿਕਾ’ ਤੇ ‘ਥਲਾਇਵੀ’ ਲਈ ਸਕ੍ਰਿਪਟ ਲਿਖੀ ਹੈ। ਕੇ. ਵੀ. ਪ੍ਰਸਾਦ ਹੁਣ ਫ਼ਿਲਮ ‘ਸੀਤਾ’ ਨਾਲ ਵਾਪਸੀ ਕਰ ਰਹੇ ਹਨ। ਇਹ ਫ਼ਿਲਮ ਹਿੰਦੀ ਦੇ ਨਾਲ-ਨਾਲ ਤਾਮਿਲ, ਤੇਲਗੂ, ਮਲਿਆਲਮ ਤੇ ਕੰਨੜ ’ਚ ਵੀ ਰਿਲੀਜ਼ ਹੋਵੇਗੀ।

ਕੇ. ਵੀ. ਪ੍ਰਸਾਦ ਨੇ ਇਸ ਫ਼ਿਲਮ ’ਚ ਸੀਤਾ ਦੀ ਭੂਮਿਕਾ ਲਈ ਕਰੀਨਾ ਕਪੂਰ ਤੇ ਆਲੀਆ ਭੱਟ ਨੂੰ ਅਪ੍ਰੋਚ ਕਰਨ ਦੀ ਖ਼ਬਰ ਨੂੰ ਅਫਵਾਹ ਦੱਸਿਆ ਹੈ। ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ, ‘ਮੇਰੀ ਜਾਣਕਾਰੀ ’ਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਅਦਾਕਾਰਾ ਨੂੰ ਸੀਤਾ ਦੀ ਭੂਮਿਕਾ ਲਈ ਅਪ੍ਰੋਚ ਕੀਤਾ ਗਿਆ ਹੈ। ਅਸੀਂ ਅਜੇ ਸਕ੍ਰਿਪਟ ਲਿਖਣੀ ਸ਼ੁਰੂ ਕੀਤੀ ਹੈ। ਇਕ ਵਾਰ ਉਹ ਪੂਰੀ ਹੋ ਜਾਵੇ ਤਾਂ ਅਸੀਂ ਅਦਾਕਾਰਾ ਦੀ ਭਾਲ ਕਰਾਂਗੇ। ਫ਼ਿਲਮ ’ਚ ਸੀਤਾ ਦੇ ਰਾਮ ਨਾਲ ਵਿਆਹ ਤੋਂ ਪਹਿਲਾਂ ਦੀ ਜ਼ਿੰਦਗੀ ਨੂੰ ਦਿਖਾਇਆ ਜਾਵੇਗਾ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News